4 ਅਕਤੂਬਰ 2025: ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ (Guru Nanak Dev Ji) ਜੀ ਮਹਾਰਾਜ ਦੇ 556ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਏ ਜਾ ਰਹੇ ਹਨ| ਦੱਸ ਦੇਈਏ ਕਿ ਗੁਰੂ ਨਾਨਕ ਦੇਵ ਜੀ ਗੁਰਪੁਰਬ , ਜਿਸ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਵਜੋਂ ਵੀ ਜਾਣਿਆ ਜਾਂਦਾ ਹੈ। ਉਹਨਾਂ ਦਾ ਜਨਮ ਕੱਤਕ ਦੀ ਪੂਰਨਮਾਸ਼ੀ (ਅਕਤੂਬਰ-ਨਵੰਬਰ) ਨੂੰ ਗੁਰੂ ਨਾਨਕ ਦੇਵ ਜੀ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ।
ਪਰਿਵਾਰ ਅਤੇ ਸ਼ੁਰੂਆਤੀ ਜ਼ਿੰਦਗੀ
ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ (Guru Nanak Dev Ji) ਜੀ ਦਾ ਜਨਮ 1469 ਈਸਵੀਂ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ, ਬਿਕਰਮੀ ਕੈਲੰਡਰ ਅਨੁਸਾਰ, ਪਾਕਿਸਤਾਨ ਦੇ ਮੌਜੂਦਾ ਸ਼ੇਖੂਪੁਰਾ ਜ਼ਿਲ੍ਹਾ, ਹੁਣ ਨਨਕਾਣਾ ਸਾਹਿਬ ਵਿੱਚ ਰਾਏ-ਭੋਇ-ਦੀ ਤਲਵੰਡੀ (ਹੁਣ ਨਨਕਾਣਾ ਸਾਹਿਬ, ਪੰਜਾਬ, ਪਾਕਿਸਤਾਨ) ਵਿੱਚ ਹੋਇਆ ਸੀ।
ਗੁਰੂ ਸਾਹਿਬ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਸਨ। ਪਿਓ ਪਿੰਡ ਤਲਵੰਡੀ ਦੇ ਫ਼ਸਲ ਮਾਮਲੇ ਦੇ ਪਟਵਾਰੀ ਸਨ।ਮਾਪੇ ਹਿੰਦੂ ਖੱਤਰੀ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਵਪਾਰੀ ਸਨ।

ਦੱਸ ਦੇਈਏ ਕਿ ਗੁਰੂ ਨਾਨਕ ਦੇਵ (Guru Nanak Dev Ji) ਜੀ ਸਿੱਖ ਗੁਰੂਆਂ ਵਿੱਚੋਂ ਇੱਕ ਅਤੇ ਸਿੱਖ ਧਰਮ ਦੇ ਸੰਸਥਾਪਕ ਹਨ। ਗੁਰੂ ਨਾਨਕ ਦੇਵ ਜੀ ਨੂੰ ਸਿੱਖ ਕੌਮ ਦੁਆਰਾ ਬਹੁਤ ਸਤਿਕਾਰਿਆ ਜਾਂਦਾ ਹੈ। ਗੁਰਪੁਰਬ ਤਿਉਹਾਰ ਇਹ ਸਿੱਖ ਧਰਮ, ਜਾਂ ਸਿੱਖੀ ਵਿੱਚ ਸਭ ਤੋਂ ਪਵਿੱਤਰ ਤਿਉਹਾਰਾਂ ਵਿੱਚੋਂ ਇੱਕ ਹੈ।
ਦੱਸ ਦੇਈਏ ਕਿ ਗੁਰੂ ਨਾਨਕ ਦੇਵ ਜੀ (Guru Nanak Dev Ji) ਗੁਰਪੁਰਬ ਆਮ ਤੌਰ ‘ਤੇ ਪ੍ਰਭਾਤ ਫੇਰੀ ਨਾਲ ਸ਼ੁਰੂ ਹੁੰਦੇ ਹਨ। ਪਿੰਡ ਸ਼ਹਿਰ ਦੇ ਵਿੱਚ ਲੋਕ ਸਵੇਰੇ ਉੱਠ ਕੇ ਗੁਰੂ ਘਰ ਜਾਂਦੇ ਹਨ ਤੇ ਉਥੇ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ|
ਦੱਸ ਦੇਈਏ ਕਿ ਪ੍ਰਭਾਤ ਫੇਰੀ ਜੋ ਗੁਰਦੁਆਰਿਆਂ ਤੋਂ ਸ਼ੁਰੂ ਹੁੰਦੀ ਹੈ, ਅਤੇ ਭਜਨ ਗਾਇਨ ਕਰਦੇ ਹੋਏ ਇਲਾਕਿਆਂ ਦੇ ਆਲੇ-ਦੁਆਲੇ ਅੱਗੇ ਵਧਦੀ ਹੈ। ਆਮ ਤੌਰ ‘ਤੇ, ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਦਿਨ ਪਹਿਲਾਂ ਗੁਰਦੁਆਰਿਆਂ ਦੇ ਵਿੱਚ ਅਖੰਡ ਪਾਠ ਸਾਹਿਬ ਆਯੋਜਿਤ ਕੀਤੇ ਜਾਂਦੇ ਹਨ।

ਗੁਰਪੁਰਬ ਵਾਲੇ ਦਿਨ, ਸਮਾਗਮ ਸਵੇਰੇ 4 ਤੋਂ 5 ਵਜੇ ਸ਼ੁਰੂ ਹੁੰਦੇ ਹਨ। ਸਵੇਰ ਦੇ ਇਸ ਸਮੇਂ ਨੂੰ ਅੰਮ੍ਰਿਤ ਵੇਲਾ ਕਿਹਾ ਜਾਂਦਾ ਹੈ। ਦਿਨ ਦੀ ਸ਼ੁਰੂਆਤ ਆਸਾ-ਦੀ-ਵਾਰ (ਸਵੇਰ ਦੇ ਭਜਨ) ਦੇ ਗਾਇਨ ਨਾਲ ਹੁੰਦੀ ਹੈ।
ਦੱਸ ਦੇਈਏ ਕਿ ਇਸ ਤੋਂ ਬਾਅਦ ਗੁਰੂ ਦੀ ਉਸਤਤ ਵਿੱਚ ਕਥਾ (ਗ੍ਰੰਥ ਦੀ ਵਿਆਖਿਆ) ਅਤੇ ਕੀਰਤਨ (ਸਿੱਖ ਧਰਮ ਗ੍ਰੰਥਾਂ ਵਿੱਚੋਂ ਭਜਨ) ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਲੰਗਰ ਲੱਗਦਾ ਹੈ, ਜਿਸਦਾ ਪ੍ਰਬੰਧ ਵਲੰਟੀਅਰਾਂ ਦੁਆਰਾ ਗੁਰਦੁਆਰਿਆਂ ਵਿੱਚ ਕੀਤਾ ਜਾਂਦਾ ਹੈ।
ਪ੍ਰਸਿੱਧ ਪਰੰਪਰਾ ਦੁਆਰਾ, ਗੁਰੂ ਨਾਨਕ ਦੀ ਸਿੱਖਿਆ ਨੂੰ ਤਿੰਨ ਤਰੀਕਿਆਂ ਨਾਲ ਮੰਨਿਆ ਜਾਂਦਾ ਹੈ:
ਵੰਡ ਛਕੋ: ਦੂਜਿਆਂ ਨਾਲ ਸਾਂਝਾ ਕਰਨਾ, ਉਨ੍ਹਾਂ ਦੀ ਸਹਾਇਤਾ ਕਰੋ ਜਿਨ੍ਹਾਂ ਨੂੰ ਜ਼ਰੂਰਤ ਹੈ।
ਕਿਰਤ ਕਰੋ: ਬਿਨਾਂ ਕਿਸੇ ਸ਼ੋਸ਼ਣ ਜਾਂ ਧੋਖਾਧੜੀ ਦੇ ਈਮਾਨਦਾਰੀ ਨਾਲ ਜ਼ਿੰਦਗੀ ਕਮਾਉਣਾ / ਬਿਤਾਉਣਾ।
ਨਾਮ ਜਪੋ: ਮਨੁੱਖ ਦੀਆਂ ਪੰਜ ਕਮਜ਼ੋਰੀਆਂ ਨੂੰ ਕਾਬੂ ਕਰਨ ਲਈ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ।
ਨਾਨਕ ਦਾ ਪਾਲਣ ਪੋਸ਼ਣ ਇੱਕ ਹਿੰਦੂ ਪਰਿਵਾਰ ਵਿੱਚ ਹੋਇਆ ਸੀ ਅਤੇ ਉਹ ਭਗਤੀ ਸੰਤ ਪਰੰਪਰਾ ਨਾਲ ਸੰਬੰਧਤ ਸੀ।ਵਿਦਵਾਨ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਮੱਧਯੁਗੀ ਭਾਰਤ ਵਿੱਚ ਭਗਤੀ ਲਹਿਰ ਦੀ ਵਿੱਚ ਪੂਰਣ ਪਰਮਾਤਮਾ ਜੌ ਕਿ ਸਤਲੋਕ (ਸੱਚਖੰਡ) ਵਿੱਚ ਰਹਿੰਦੇ ਹਨ ਉਨ੍ਹਾਂ ਦੇ ਅਧਿਆਤਮਿਕ ਗਿਆਨ ਤੋਂ ਪ੍ਰਭਾਵਿਤ ਸਨ।
ਹਾਲਾਂਕਿ, ਸਿੱਖ ਧਰਮ ਸਿਰਫ਼ ਭਗਤੀ ਲਹਿਰ ਦਾ ਵਿਸਥਾਰ ਨਹੀਂ ਸੀ। ਵਿਦਵਾਨ ਇਹ ਵੀ ਦਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਦੋ ਗੁਰੂ ਸਨ ਇੱਕ ਜਿਹਨਾਂ ਨੇ ਉਹਨਾਂ ਨੂੰ ਅੱਖਰ ਗਿਆਨ ਦਿੱਤਾ ਉਹ ਪੰਡਿਤ ਸਨ ਅਤੇ ਦੂਜੇ ਜਿਹਨਾਂ ਨੇ ਉਹਨਾਂ ਨੂੰ ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਕਿੱਤਾ ਉਹ ਕਾਸ਼ੀ ਵਿੱਚ ਕਬੀਰ ਨਾਂ ਤੋਂ ਮਸ਼ਹੂਰ ਸਨ। ਕਬੀਰ ਸਾਹਿਬ ਜੀ ਨੇ ਉਹਨਾਂ ਨੂੰ ਇਹ ਗਿਆਨ ਬੇਈ ਨਦੀ ਤੇ ਦਿੱਤਾ ਸੀ।

ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਵੀ ਲਿਖਿਆ ਹੈ
“ਵਾਹ ਵਾਹ ਕਬੀਰ ਗੁਰੂ ਪੂਰਾ ਹੈ। ਜਾ ਸਤਿਗੁਰੂ ਦੀ ਮੈਂ ਬਲੀ ਜਾਵਾਂ ਜਾਕਾ ਸਕਲ ਜਹੁਰਾ ਹੈ। ਵਾਹ ਵਾਹ ਕਬੀਰ ਗੁਰੂ ਪੂਰਾ ਹੈ।।”




