ਚੰਡੀਗੜ੍ਹ, 01 ਨਵੰਬਰ 2025: ਇਸ ਸਾਲ ਨਵੰਬਰ ਮਹੀਨਾ ਸਰਕਾਰੀ ਛੁੱਟੀਆਂ ਨਾਲ ਭਰਿਆ ਹੋਇਆ ਹੈ। ਇਸ ਮਹੀਨੇ ਵਿਦਿਆਰਥੀ ਅਤੇ ਸਰਕਾਰੀ ਕਰਮਚਾਰੀ ਦੋਵੇਂ ਕਾਫ਼ੀ ਛੁੱਟੀਆਂ ਦਾ ਆਨੰਦ ਮਾਣਨਗੇ। ਪੰਜਾਬ ਸਰਕਾਰ ਵੱਲੋਂ ਜਾਰੀ ਜਨਤਕ ਛੁੱਟੀ ਸੰਬੰਧੀ ਸੂਚੀ ਮੁਤਾਬਕ ਨਵੰਬਰ ‘ਚ ਕੁੱਲ 7 ਸਰਕਾਰੀ ਛੁੱਟੀਆਂ ਹੋਣਗੀਆਂ।
ਪਹਿਲੀ ਸਰਕਾਰੀ ਛੁੱਟੀ ਜਾਂ ਜਨਤਕ ਛੁੱਟੀ 5 ਨਵੰਬਰ (ਬੁੱਧਵਾਰ) ਨੂੰ ਘੋਸ਼ਿਤ ਕੀਤੀ ਹੈ। ਇਸ ਦਿਨ, ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ, ਜਿਸ ਕਾਰਨ ਸਾਰੇ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਇਲਾਵਾ, 16 ਨਵੰਬਰ (ਐਤਵਾਰ) ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਹੈ। ਹਾਲਾਂਕਿ, ਐਤਵਾਰ ਇੱਕ ਹਫਤਾਵਾਰੀ ਛੁੱਟੀ ਹੈ।
ਮੰਗਲਵਾਰ, 25 ਨਵੰਬਰ (ਮੰਗਲਵਾਰ) ਨੂੰ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾਵੇਗਾ, ਜਿਸ ਨੂੰ ਵੀ ਜਨਤਕ ਛੁੱਟੀ ਘੋਸ਼ਿਤ ਕੀਤੀ ਹੈ। ਇਸ ਤੋਂ ਇਲਾਵਾ, 2 ਨਵੰਬਰ (ਐਤਵਾਰ) ਨੂੰ ਇੱਕ ਰਾਖਵੀਂ ਛੁੱਟੀ ਘੋਸ਼ਿਤ ਕੀਤੀ ਹੈ, ਪਰ ਕਿਉਂਕਿ ਉਹ ਦਿਨ ਵੀ ਐਤਵਾਰ ਹੈ, ਇਸ ਲਈ ਇਹ ਪਹਿਲਾਂ ਹੀ ਛੁੱਟੀ ਹੋਵੇਗੀ। 5 ਐਤਵਾਰ ਅਤੇ 2 ਵਿਸ਼ੇਸ਼ ਸਰਕਾਰੀ ਛੁੱਟੀਆਂ ਸ਼ਾਮਲ ਹਨ |
Read More: ਪੰਜਾਬ ‘ਚ ਅਗਸਤ 2025 ਮਹੀਨੇ ‘ਚ ਜਨਤਕ ਛੁੱਟੀ ਸੰਬੰਧੀ ਪੜ੍ਹੋ ਪੂਰੀ ਸੂਚੀ




