IND ਬਨਾਮ AUS

IND ਬਨਾਮ AUS: ਸੈਮੀਫਾਈਨਲ ਮੈਚ ‘ਚ ਬਾਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਉਤਰੀਆਂ ਆਸਟ੍ਰੇਲੀਆ-ਭਾਰਤ ਦੀ ਖਿਡਾਰਨਾ

ਸਪੋਰਟਸ, 30 ਅਕਤੂਬਰ 2025: IND W ਬਨਾਮ AUS W: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਮਹਿਲਾ ਵਨਡੇ ਵਿਸ਼ਵ ਕੱਪ ਸੈਮੀਫਾਈਨਲ ਮੈਚ ਮੀਂਹ ਕਾਰਨ ਰੋਕ ਦਿੱਤਾ ਗਿਆ ਹੈ। ਆਸਟ੍ਰੇਲੀਆ ਨੇ ਡੀਵਾਈ ਪਾਟਿਲ ਸਟੇਡੀਅਮ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

ਆਸਟ੍ਰੇਲੀਆ ਨੇ ਛੇਵੇਂ ਓਵਰ ਦੀ ਪਹਿਲੀ ਗੇਂਦ ‘ਤੇ ਆਪਣਾ ਪਹਿਲਾ ਵਿਕਟ ਗੁਆ ਦਿੱਤਾ। ਐਲਿਸਾ ਹੀਲੀ 5 ਦੌੜਾਂ ਬਣਾ ਕੇ ਆਊਟ ਹੋ ਗਈ। ਉਸ ਨੂੰ ਕ੍ਰਾਂਤੀ ਗੌਰ ਨੇ ਬੋਲਡ ਕੀਤਾ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ ਤੀਜੇ ਓਵਰ ‘ਚ ਹੀਲੀ ਦਾ ਕੈਚ ਛੱਡ ਦਿੱਤਾ ਸੀ।

ਆਸਟ੍ਰੇਲੀਆਈ ਅਤੇ ਭਾਰਤ ਦੀ ਖਿਡਾਰਨਾ ਨੇ 17 ਸਾਲਾ ਮੈਲਬੌਰਨ ਕ੍ਰਿਕਟਰ ਬੇਨ ਆਸਟਿਨ ਨੂੰ ਸ਼ਰਧਾਂਜਲੀ ਵਜੋਂ ਬਾਂਹਾਂ ‘ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਸਨ, ਜਿਸਦੀ ਮੰਗਲਵਾਰ ਰਾਤ ਨੂੰ ਨੈੱਟ ‘ਤੇ ਬੱਲੇਬਾਜ਼ੀ ਕਰਦੇ ਸਮੇਂ ਇੱਕ ਹਾਦਸੇ ‘ਚ ਮੌਤ ਹੋ ਗਈ ਸੀ।

ਖੇਡ ਦੇ ਸਮੇਂ, ਆਸਟ੍ਰੇਲੀਆ ਨੇ 5.1 ਓਵਰਾਂ ‘ਚ 1 ਵਿਕਟ ‘ਤੇ 25 ਦੌੜਾਂ ਬਣਾਈਆਂ ਸਨ। ਫੋਬੀ ਲਿਚਫੀਲਡ ਕ੍ਰੀਜ਼ ‘ਤੇ ਸੀ। ਐਲਿਸਾ ਹੀਲੀ 5 ਦੌੜਾਂ ਬਣਾ ਕੇ ਆਊਟ ਹੋ ਗਈ। ਦੋਵੇਂ ਟੀਮਾਂ ਤੀਜੀ ਵਾਰ ਇਸ ਟੂਰਨਾਮੈਂਟ ਦੇ ਸੈਮੀਫਾਈਨਲ ‘ਚ ਖੇਡ ਰਹੀਆਂ ਹਨ। ਆਸਟ੍ਰੇਲੀਆ ਨੇ 1997 ‘ਚ ਦਿੱਲੀ ‘ਚ ਸੈਮੀਫਾਈਨਲ ਜਿੱਤਿਆ ਸੀ, ਪਰ ਭਾਰਤ ਨੇ 2017 ‘ਚ ਡਰਬੀ ‘ਚ ਹੋਏ ਸੈਮੀਫਾਈਨਲ ‘ਚ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ, ਜਦੋਂ ਭਾਰਤ ਨੇ ਹਰਮਨਪ੍ਰੀਤ ਦੀਆਂ ਨਾਬਾਦ 171 ਦੌੜਾਂ ਦੇ ਆਧਾਰ ‘ਤੇ 36 ਦੌੜਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।

Read More: IND ਬਨਾਮ AUS: ਆਸਟ੍ਰੇਲੀਆ ਨੇ ਦੂਜੇ ਸੈਮੀਫਾਈਨਲ ‘ਚ ਭਾਰਤ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

Scroll to Top