ਰਗਬੀ ਖਿਡਾਰੀ ਅਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ, ਚੀਨ ਤੇ ਸ਼੍ਰੀਲੰਕਾ ‘ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

29 ਅਕਤੂਬਰ 2025: ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫਤਿਹਗੜ੍ਹ ਸਾਹਿਬ ਦੇ ਸਰੀਰਕ ਸਿੱਖਿਆ ਵਿਭਾਗ ਐਮ ਪੀ ਐਡ ਦੋ ਸਾਲਾਂ ਪ੍ਰੋਗਰਾਮ ਦੀ ਰਗਬੀ ਖਿਡਾਰਨ ਅਮਨਦੀਪ ਕੌਰ (Rugby player Amandeep Kaur) ਪਿੰਡ ਧੀਰਪੁਰ, ਤਹਿਸੀਲ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਪਿਤਾ ਸ਼੍ਰੀ ਮਲੂਕ ਸਿੰਘ ਦੀ ਧੀ ਹੈ।

ਦੱਸ ਦੇਈਏ ਕਿ ਉਸਨੇ ਆਪਣੀ ਮਿਹਨਤ, ਸਮਰਪਣ ਅਤੇ ਖੇਡ ਪ੍ਰਤੀ ਨਿਸ਼ਠਾ ਨਾਲ ਯੂਨੀਵਰਸਿਟੀ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅਮਨਦੀਪ ਨੇ ਚੀਨ ਅਤੇ ਸ਼੍ਰੀਲੰਕਾ ਵਿੱਚ ਆਯੋਜਿਤ ਏਸ਼ੀਅਨ ਰਗਬੀ ਅਮੀਰਾਤ ਲੀਗ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਮਨਦੀਪ ਕੌਰ (Amandeep Kaur) ਨੇ ਆਪਣੇ ਕੋਚ ਸੰਦੀਪ ਕੁਮਾਰ ਦੀ ਰਹਿਨੁਮਾਈ ਹੇਠ ਖੇਡ ਦੇ ਹਰ ਪਹਲੂ ਵਿੱਚ ਪ੍ਰਗਟ ਤੌਰ ‘ਤੇ ਮਾਹਰਤਾ ਹਾਸਲ ਕੀਤੀ। ਉਸਨੇ ਮੈਦਾਨ ਵਿੱਚ ਅਨੁਸ਼ਾਸਨ, ਟੀਮ ਸਪਿਰਿਟ ਅਤੇ ਦ੍ਰਿੜਤਾ ਦਾ ਵਿਲੱਖਣ ਨਜ਼ਾਰਾ ਪੇਸ਼ ਕੀਤਾ।

ਚੀਨ ਅਤੇ ਸ਼੍ਰੀਲੰਕਾ ਵਿੱਚ ਹੋਏ ਟੂਰਨਾਮੈਂਟ ਦੌਰਾਨ ਉਸਦਾ ਪ੍ਰਦਰਸ਼ਨ ਸਭ ਦਾ ਧਿਆਨ ਖਿੱਚਣ ਵਾਲਾ ਰਿਹਾ। ਵਿਦੇਸ਼ੀ ਮੈਦਾਨਾਂ ‘ਤੇ ਖੇਡਣ ਦਾ ਅਨੁਭਵ ਉਸਦੇ ਖੇਡ ਜੀਵਨ ਲਈ ਇੱਕ ਮਹੱਤਵਪੂਰਨ ਮੋੜ ਸਾਬਤ ਹੋਇਆ। ਉਸਨੇ ਆਪਣੀ ਟੀਮ ਦੀ ਮਦਦ ਨਾਲ ਕਈ ਮਹੱਤਵਪੂਰਨ ਮੈਚਾਂ ਵਿੱਚ ਜਿੱਤ ਦਰਜ ਕਰਾਈ। ਉਸਦਾ ਪ੍ਰਦਰਸ਼ਨ ਭਾਰਤੀ ਟੀਮ ਦੇ ਹੌਸਲੇ ਨੂੰ ਬੁਲੰਦ ਕਰਦਾ ਰਿਹਾ ਅਤੇ ਉਸਨੇ ਰਗਬੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ।

ਅਮਨਦੀਪ ਕੌਰ ਦੀ ਇਸ ਮਹੱਤਵਪੂਰਨ ਪ੍ਰਾਪਤੀ ਲਈ ਮੌਜੂਦਾ ਐਮ.ਐਲ.ਏ. ਸ਼੍ਰੀ ਲਖਵੀਰ ਸਿੰਘ ਰਾਇ ਵੱਲੋਂ ਉਸਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਮਾਰੋਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਪ੍ਰੰਗਣ ਵਿੱਚ ਆਯੋਜਿਤ ਕੀਤਾ ਗਿਆ, ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ, ਖਿਡਾਰੀ ਅਤੇ ਅਧਿਆਪਕ ਵੱਡੀ ਗਿਣਤੀ ਵਿੱਚ ਮੌਜੂਦ ਸਨ।

ਸਮਾਰੋਹ ਦੌਰਾਨ ਐਮ.ਐਲ.ਏ. ਜੀ ਨੇ ਕਿਹਾ ਕਿ ਪੰਜਾਬ ਦੀਆਂ ਧੀਆਂ ਖੇਡਾਂ ਦੇ ਮੈਦਾਨਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੀਆਂ ਹੋਈਆਂ ਦੇਸ਼ ਦਾ ਨਾਮ ਚਮਕਾ ਰਹੀਆਂ ਹਨ। ਦੱਸ ਦੇਈਏ ਕਿ ਇਸ ਮੌਕੇ ਵਿਭਾਗ ਮੁਖੀ ਡਾ. ਭੁਪਿੰਦਰ ਸਿੰਘ ਘੁੰਮਣ ਵੀ ਹਾਜ਼ਰ ਸਨ। ਉਨ੍ਹਾਂ ਨੇ ਕਿਹਾ ਕਿ ਅਮਨਦੀਪ ਕੌਰ ਦੀ ਸਫਲਤਾ ਯੂਨੀਵਰਸਿਟੀ ਦੇ ਖੇਡ ਵਿਭਾਗ ਲਈ ਮਾਣ ਦੀ ਗੱਲ ਹੈ।

ਉਹਨਾਂ ਨੇ ਕਿਹਾ ਕਿ ਅਮਨਦੀਪ ਵਰਗੀਆਂ ਖਿਡਾਰਣਾਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਦਾ ਸਰੋਤ ਹਨ। ਡਾ. ਘੁੰਮਣ ਨੇ ਇਹ ਵੀ ਜ਼ਿਕਰ ਕੀਤਾ ਕਿ ਯੂਨੀਵਰਸਿਟੀ ਖਿਡਾਰੀਆਂ ਨੂੰ ਹਰ ਪੱਧਰ ‘ਤੇ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਦੀ ਹੈ ਤਾਂ ਜੋ ਉਹ ਆਪਣੇ ਟੈਲੈਂਟ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦਰਸਾ ਸਕਣ।

Read More: ਏਸ਼ੀਆ ਕੱਪ 2025 ਦਾ ਸ਼ਡਿਊਲ, ਜਾਣੋ ਕਦੋਂ ਤੇ ਕਿੱਥੇ ਹੋਣਗੇ ਮੈਚ ?

Scroll to Top