Jaipur bus Accident

ਜੈਪੁਰ ‘ਚ ਹਾਈ-ਟੈਂਸ਼ਨ ਲਾਈਨ ਨਾਲ ਟਕਰਾਈ ਬੱਸ, 3 ਦੀ ਮੌ.ਤ ਤੇ ਕਈਂ ਜ਼ਖਮੀ

ਜੈਪੁਰ, 28 ਅਕਤੂਬਰ 2025: ਮੰਗਲਵਾਰ ਨੂੰ ਜੈਪੁਰ ‘ਚ ਇੱਕ ਬੱਸ ਹਾਈ-ਟੈਂਸ਼ਨ ਲਾਈਨ ਨਾਲ ਟਕਰਾ ਗਈ। ਜਿਸ ਕਾਰਨ ਬੱਸ ਨੂੰ ਅੱਗ ਲੱਗ ਗਈ। ਇਸ ਹਾਦਸੇ ‘ਚ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ 10 ਮਜ਼ਦੂਰ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਮੁਤਾਬਕ ਬੱਸ ‘ਚ ਕਈ ਗੈਸ ਸਿਲੰਡਰ ਵੀ ਰੱਖੇ ਹੋਏ ਸਨ, ਜੋ ਫਟ ਗਏ।

ਇਹ ਘਟਨਾ ਜੈਪੁਰ ਸ਼ਹਿਰ ਤੋਂ 50 ਕਿਲੋਮੀਟਰ ਦੂਰ ਮਨੋਹਰਪੁਰ ਖੇਤਰ ‘ਚ ਵਾਪਰੀ। ਬੱਸ ‘ਚ ਸਵਾਰ ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਸਨ। ਉਹ ਕੰਮ ਕਰਨ ਲਈ ਉੱਤਰ ਪ੍ਰਦੇਸ਼ ਤੋਂ ਰਾਜਸਥਾਨ ਆਏ ਸਨ। ਰਿਪੋਰਟਾਂ ਮੁਤਾਬਕ ਸਲੀਪਰ ਬੱਸ ‘ਚ 50 ਤੋਂ ਵੱਧ ਮਜ਼ਦੂਰ ਸਨ। ਸਾਰੇ ਮਜ਼ਦੂਰ ਉੱਤਰ ਪ੍ਰਦੇਸ਼ ਦੇ ਦੱਸੇ ਜਾ ਰਹੇ ਹਨ। ਬੱਸ ਦਾ ਯੂਪੀ ਰਜਿਸਟ੍ਰੇਸ਼ਨ ਨੰਬਰ ਸੀ।

ਰਿਪੋਰਟਾਂ ਮੁਤਾਬਕ ਹਾਦਸਾ ਵਾਪਰਨ ਵੇਲੇ ਮਜ਼ਦੂਰਾਂ ਨੂੰ ਟੋਡੀ ਦੇ ਇੱਕ ਇੱਟਾਂ ਦੇ ਭੱਠੇ ‘ਚ ਲਿਜਾਇਆ ਜਾ ਰਿਹਾ ਸੀ। ਗੰਭੀਰ ਜ਼ਖਮੀ ਪੰਜ ਜਣਿਆਂ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ। ਬੱਸ ਹਾਦਸੇ ਦੀ ਸੂਚਨਾ ਮਿਲਣ ‘ਤੇ, ਜੈਪੁਰ ਦੇ ਸਵਾਈ ਮਾਨਸਿੰਘ ਹਸਪਤਾਲ ‘ਚ ਇੱਕ ਟੀਮ ਨੂੰ ਅਲਰਟ ‘ਤੇ ਰੱਖਿਆ ਗਿਆ ਸੀ। ਜ਼ਿਲ੍ਹਾ ਕੁਲੈਕਟਰ ਜਤਿੰਦਰ ਸੋਨੀ ਵੀ ਮੌਕੇ ‘ਤੇ ਪਹੁੰਚੇ।

ਇਸ ਸਮੇਂ ਦੋ ਜਣਿਆਂ ਦੀ ਮੌਤ ਦੀ ਸੂਚਨਾ ਹੈ। ਜ਼ਿਲ੍ਹਾ ਪੁਲਿਸ ਦੀ ਇੱਕ ਵਿਸ਼ੇਸ਼ ਟੀਮ ਅਤੇ ਇੱਕ ਸਿਵਲ ਡਿਫੈਂਸ ਟੀਮ ਨੂੰ ਵੀ ਭੇਜਿਆ ਗਿਆ ਹੈ। ਅਸ਼ੋਕ ਗਹਿਲੋਤ ਨੇ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ | ਉਨ੍ਹਾਂ ਨੇ ਐਕਸ ‘ਤੇ ਟਵੀਟ ਕਰਦੇ ਹੋਏ ਲਿਖਿਆ ਕਿ ਜੈਪੁਰ ਦੇ ਮਨੋਹਰਪੁਰ ‘ਚ ਮਜ਼ਦੂਰਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ ‘ਚ ਹਾਈ-ਟੈਂਸ਼ਨ ਲਾਈਨ ਨੂੰ ਛੂਹਣ ਤੋਂ ਬਾਅਦ ਅੱਗ ਲੱਗਣ ਕਾਰਨ ਦੋ ਮੌਤਾਂ ਅਤੇ ਕਈ ਹੋਰਾਂ ਦੇ ਜ਼ਖਮੀ ਹੋਣ ਦੀ ਖ਼ਬਰ ਦੁਖਦਾਈ ਹੈ। ਰਾਜਸਥਾਨ ‘ਚ ਰੋਜ਼ਾਨਾ ਵੱਧ ਰਹੀ ਮੌਤਾਂ ਦੀ ਦਰ ਚਿੰਤਾਜਨਕ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।

Read More: ਲੁਧਿਆਣਾ ‘ਚ ਖਿਡਾਰੀਆਂ ਨਾਲ ਭਰੀ ਬੱਸ ਹਾਈ-ਟੈਂਸ਼ਨ ਤਾਰਾਂ ਨਾਲ ਟਕਰਾਈ

Scroll to Top