ਸ੍ਰੀ ਆਨੰਦਪੁਰ ਸਾਹਿਬ

ਸ੍ਰੀ ਆਨੰਦਪੁਰ ਸਾਹਿਬ ਵਿਖੇ ਸੰਗਤ ਦੇ ਠਹਿਰਣ ਲਈ ਟੈਂਟ ਸਿਟੀ ਦੀ ਉਸਾਰੀ ਸ਼ੁਰੂ: ਤਰੁਨਪ੍ਰੀਤ ਸਿੰਘ ਸੌਂਦ

 

ਚੰਡੀਗੜ੍ਹ, 27 ਅਕਤੂਬਰ 2025: ਪੰਜਾਬ ਦੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸਮਾਗਮ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਸਮਾਗਮਾਂ ਦੌਰਾਨ ਸ਼ਰਧਾਲੂਆਂ ਦੇ ਠਹਿਰਨ ਲਈ ਟੈਂਟ ਸਿਟੀ ਦੀ ਉਸਾਰੀ ਸ਼ੁਰੂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਟੈਂਟ ਸਿਟੀ ਤਿੰਨ ਥਾਵਾਂ ‘ਤੇ ਸਥਾਪਿਤ ਕੀਤੇ ਜਾ ਰਹੇ ਹਨ, ਜਿਨ੍ਹਾਂ ‘ਚ ਅਗਮਪੁਰ, ਪੀਐਸਪੀਸੀਐਲ ਗਰਾਊਂਡ ਗ੍ਰਾਂਊਡ ਮਟੋਰ ਅਤੇ ਝਿੰਜੜੀ ਸ਼ਾਮਲ ਹਨ |

ਮੰਤਰੀ ਨੇ ਦੱਸਿਆ ਕਿ ਵਿਭਾਗ ਟੈਂਟ ਸਿਟੀ ਦੀ ਸਥਾਪਨਾ ‘ਤੇ ਲਗਭਗ ₹21.52 ਕਰੋੜ ਖਰਚ ਕਰ ਰਿਹਾ ਹੈ। ਇਸ ਟੈਂਟ ਸਿਟੀ ‘ਚ ਰੋਜ਼ਾਨਾ 10,000 ਤੋਂ 12,000 ਸੰਗਤਾਂ ਦੇ ਠਹਿਰਨ ਦੀ ਸਹੂਲਤ ਹੋਵੇਗੀ। ਇੱਥੇ ਸ਼ਰਧਾਲੂਆਂ ਨੂੰ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਇਹ ਟੈਂਟ ਸਿਟੀ 19 ਨਵੰਬਰ ਤੋਂ 30 ਨਵੰਬਰ ਤੱਕ ਚੱਲੇਗੀ।

ਉਨ੍ਹਾਂ ਦੱਸਿਆ ਕਿ ਟੈਂਟਾਂ ਦੀ ਔਨਲਾਈਨ ਬੁਕਿੰਗ ਵੀ ਉਪਲਬੱਧ ਕਰਵਾਈ ਜਾਵੇਗੀ, ਜਿਸ ਬਾਰੇ ਜਾਣਕਾਰੀ ਛੇਤੀ ਹੀ ਜਨਤਕ ਕੀਤੀ ਜਾਵੇਗੀ। ਤਰੁਨਪ੍ਰੀਤ ਸੌਂਦ ਨੇ ਦੱਸਿਆ ਕਿ ਇਨ੍ਹਾਂ ਸਮਾਗਮਾਂ ਨੋਡਲ ਵਿਭਾਗ ਵਜੋਂ ਨਿਯੁਕਤ ਕੀਤਾ ਗਿਆ ਹੈ ਅਤੇ ਵਿਭਾਗ ਇਸ ਦਿਸ਼ਾ ‘ਚ ਪੂਰੀ ਲਗਨ ਅਤੇ ਤਾਲਮੇਲ ਨਾਲ ਕੰਮ ਕਰ ਰਿਹਾ ਹੈ।

Read More: ਪੰਜਾਬ ਕੈਬਨਿਟ ਦੇ ਮੰਤਰੀਆਂ ਵੱਲੋਂ ਮਹਾਰਾਸ਼ਟਰ, ਝਾਰਖੰਡ ਤੇ ਦਿੱਲੀ ਦੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ ਸੰਬੰਧੀ ਮੁਲਾਕਾਤ

Scroll to Top