26 ਅਕਤੂਬਰ 2025: ਭਾਰਤ-ਬੰਗਲਾਦੇਸ਼ (India-Bangladesh) ਮਹਿਲਾ ਵਨਡੇ ਵਿਸ਼ਵ ਕੱਪ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟਾਸ ਦੁਪਹਿਰ 2:30 ਵਜੇ ਦਾ ਨਿਰਧਾਰਤ ਸੀ, ਪਰ ਮੀਂਹ ਕਾਰਨ ਟਾਸ ਵਿੱਚ ਦੇਰੀ ਹੋ ਗਈ ਹੈ। ਹੁਣ ਦੱਸ ਦੇਈਏ ਕਿ ਮੈਚ ਦੇ ਖੇਡਣ ਦਾ ਸਮਾਂ ਵੀ ਬਦਲ ਸਿੱਟਾ ਗਿਆ ਹੀ ਜੋ ਕਿ ਦੁਪਹਿਰ 3:25 ਵਜੇ ਸ਼ੁਰੂ ਹੋਵੇਗਾ|
ਭਾਰਤ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਪਹਿਲਾਂ ਹੀ ਸੈਮੀਫਾਈਨਲ ਵਿੱਚ ਪਹੁੰਚ ਚੁੱਕਾ ਹੈ। ਟੀਮ ਦਾ ਸਾਹਮਣਾ ਨਾਕਆਊਟ ਪੜਾਅ ਵਿੱਚ ਸੱਤ ਵਾਰ ਦੇ ਚੈਂਪੀਅਨ ਆਸਟ੍ਰੇਲੀਆ ਨਾਲ ਹੋਵੇਗਾ।
ਭਾਰਤ ਅੰਕ ਸੂਚੀ ਵਿੱਚ ਚੌਥੇ ਸਥਾਨ ‘ਤੇ ਹੈ, ਜਿਸਨੇ ਆਪਣੇ ਛੇ ਮੈਚਾਂ ਵਿੱਚੋਂ ਤਿੰਨ ਜਿੱਤੇ ਹਨ ਅਤੇ ਤਿੰਨ ਹਾਰੇ ਹਨ। ਬੰਗਲਾਦੇਸ਼ ਸਭ ਤੋਂ ਹੇਠਾਂ ਹੈ, ਜਿਸਨੇ ਆਪਣੇ ਛੇ ਮੈਚਾਂ ਵਿੱਚੋਂ ਸਿਰਫ਼ ਇੱਕ ਜਿੱਤਿਆ ਹੈ। ਇਹ ਇਸ ਵਿਸ਼ਵ ਕੱਪ ਦੇ ਰਾਊਂਡ-ਰੋਬਿਨ ਫਾਰਮੈਟ ਵਿੱਚ ਦੋਵਾਂ ਟੀਮਾਂ ਵਿਚਕਾਰ ਆਖਰੀ ਮੈਚ ਹੋਵੇਗਾ।




