ਪੰਜਾਬ, 25 ਅਕਤੂਬਰ 2025: ਦੀਵਾਲੀ ਤੋਂ ਬਾਅਦ ਵੇਰਕਾ ਨੇ ਪੰਜਾਬ ਅਤੇ ਚੰਡੀਗੜ੍ਹ ‘ਚ ਆਪਣੇ ਲੱਸੀ ਪੈਕੇਟਾਂ ਦੀ ਕੀਮਤ 30 ਰੁਪਏ ਤੋਂ ਵਧਾ ਕੇ 35 ਰੁਪਏ ਕਰ ਦਿੱਤੀ ਹੈ। ਵੇਰਕਾ ਨੇ ਪੈਕੇਜਿੰਗ ਨੂੰ ਵੀ ਸੋਧਿਆ ਗਿਆ ਹੈ। ਹੁਣ 800 ਮਿ.ਲੀ. ਪੈਕਿੰਗ ਨੂੰ ਹੁਣ 900 ਮਿ.ਲੀ. ਤੱਕ ਵਧਾ ਦਿੱਤਾ ਗਿਆ ਹੈ। ਨਵੀਂ ਪੈਕੇਜਿੰਗ ਅੱਜ ਤੋਂ ਬਾਜ਼ਾਰ ‘ਚ ਉਪਲਬੱਧ ਹੈ। ਇਹ ਪੈਕੇਜਿੰਗ ਦਿੱਲੀ ਐਨਸੀਆਰ ਅਤੇ ਹੋਰ ਸੂਬਿਆਂ ‘ਚ 40 ਰੁਪਏ ‘ਚ ਵੇਚੀ ਜਾਵੇਗੀ।
ਜਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ‘ਤੇ ਕੀਮਤਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਸੀ, ਇਹ ਐਲਾਨ ਕਰਦੇ ਹੋਏ ਕਿਹਾ ਸੀ ਕਿ ਸੋਧੀਆਂ ਕੀਮਤਾਂ 22 ਸਤੰਬਰ ਤੋਂ ਲਾਗੂ ਹੋਣਗੀਆਂ। ਮੁੱਖ ਮੰਤਰੀ ਦਾ ਕਹਿਣਾ ਸੀ ਕਿ ਕੀਮਤਾਂ ਭਾਰਤ ਸਰਕਾਰ ਦੇ ਜੀਐਸਟੀ 2.0 ਸੁਧਾਰਾਂ ਦੇ ਅਨੁਸਾਰ ਹੋਣਗੀਆਂ, ਜਿਸ ਨੇ ਜ਼ਰੂਰੀ ਡੇਅਰੀ ਉਤਪਾਦਾਂ ‘ਤੇ ਟੈਕਸ ਘਟਾਏ ਹਨ।
ਮੁੱਖ ਮੰਤਰੀ ਮਾਨ ਨੇ ਵੇਰਕਾ ਕਿਸਾਨਾਂ ਦੇ ਸਹਿਕਾਰੀ ਮਿਲਕਫੈੱਡ ਦਾ ਇੱਕ ਭਰੋਸੇਯੋਗ ਬ੍ਰਾਂਡ ਦੱਸਿਆ । ਵੇਰਕਾ ਨੇ ਦੁੱਧ ਅਤੇ ਡੇਅਰੀ ਉਤਪਾਦਾਂ ਦੀ ਆਪਣੀ ਪ੍ਰਸਿੱਧ ਸ਼੍ਰੇਣੀ ਦੀਆਂ ਕੀਮਤਾਂ ‘ਚ ਕਾਫ਼ੀ ਕਮੀ ਕਰਨ ਦਾ ਫੈਸਲਾ ਕੀਤਾ।
ਉਨ੍ਹਾਂ ਦਾ ਕਹਿਣਾ ਸੀ ਕਿ ਟੇਬਲ ਬਟਰ ਦੀ ਕੀਮਤ 30 ਰੁਪਏ ਪ੍ਰਤੀ ਕਿਲੋ, ਬਿਨਾਂ ਨਮਕ ਵਾਲੇ ਮੱਖਣ 35 ਰੁਪਏ ਪ੍ਰਤੀ ਕਿਲੋ, ਪ੍ਰੋਸੈਸਡ ਪਨੀਰ 20 ਰੁਪਏ ਪ੍ਰਤੀ ਕਿਲੋ ਅਤੇ ਯੂਐਚਟੀ ਦੁੱਧ (ਸਟੈਂਡਰਡ, ਟੋਨਡ ਅਤੇ ਡਬਲ ਟੋਨਡ) ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਘਟਾਈ ਜਾਵੇਗੀ।
Read More: Verka Milk New Prices: ਪੰਜਾਬ ‘ਚ ਵੇਰਕਾ ਦੁੱਧ ਦੀ ਕੀਮਤਾਂ ‘ਚ ਹੋਇਆ ਵਾਧਾ




