ਮਹਾਰਾਸ਼ਟਰ, 25 ਅਕਤੂਬਰ 2025: Satara Doctor Suicide News: ਮਹਾਰਾਸ਼ਟਰ ‘ਚ ਪੁਲਿਸ ਨੇ ਇੱਕ ਮਹਿਲਾ ਡਾਕਟਰ ਦੇ ਖੁਦਕੁਸ਼ੀ ਮਾਮਲੇ ‘ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮ੍ਰਿਤਕ ਡਾਕਟਰ ਦੀ ਹਥੇਲੀ ‘ਤੇ ਲਿਖੇ ਸੁਸਾਈਡ ਨੋਟ ‘ਚ ਨਾਮਜ਼ਦ ਦੋ ਮੁਲਜਮਾਂ ‘ਚੋਂ ਇੱਕ ਪ੍ਰਸ਼ਾਂਤ ਬਾਂਕਰ ਹੈ। ਬੀੜ ਜ਼ਿਲ੍ਹੇ ਦੀ ਰਹਿਣ ਵਾਲੀ ਅਤੇ ਇੱਕ ਸਰਕਾਰੀ ਹਸਪਤਾਲ ‘ਚ ਤਾਇਨਾਤ ਡਾਕਟਰ ਦੀ ਲਾਸ਼ ਵੀਰਵਾਰ ਰਾਤ ਨੂੰ ਸਤਾਰਾ ਜ਼ਿਲ੍ਹੇ ਦੇ ਫਲਟਨ ਦੇ ਇੱਕ ਹੋਟਲ ਦੇ ਕਮਰੇ ‘ਚ ਫੰਦੇ ਨਾਲ ਲਟਕਦੀ ਮਿਲੀ।
ਆਪਣੀ ਹਥੇਲੀ ‘ਤੇ ਲਿਖੇ ਸੁਸਾਈਡ ਨੋਟ ‘ਚ ਮਹਿਲਾ ਡਾਕਟਰ ਨੇ ਦੋਸ਼ ਲਗਾਇਆ ਕਿ ਸਬ-ਇੰਸਪੈਕਟਰ ਗੋਪਾਲ ਬਦਾਨੇ ਨੇ ਉਸ ਨਾਲ ਕਈ ਵਾਰ ਬਲਾਤਕਾਰ ਕੀਤਾ, ਜਦੋਂ ਕਿ ਇੱਕ ਸਾਫਟਵੇਅਰ ਇੰਜੀਨੀਅਰ ਬਾਂਕਰ ਨੇ ਉਸਨੂੰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ।
ਸਬ-ਇੰਸਪੈਕਟਰ ਗੋਪਾਲ ਬਦਾਨੇ ਮੁਅੱਤਲ
ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਦੋਵਾਂ ਵਿਰੁੱਧ ਫਲਟਨ ਸਿਟੀ ਪੁਲਿਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇੱਕ ਮੁਲਜ਼ਮ ਬਾਂਕਰ ਨੂੰ ਹਿਰਾਸਤ ‘ਚ ਲੈ ਲਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।” ਪੁਲਿਸ ਦੇ ਅਨੁਸਾਰ ਸਬ-ਇੰਸਪੈਕਟਰ ਗੋਪਾਲ ਬਦਾਨੇ ਦਾ ਨਾਮ ਜਾਂਚ ‘ਚ ਸਾਹਮਣੇ ਆਉਣ ਤੋਂ ਬਾਅਦ ਉਸਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀ। ਡਾਕਟਰ 28 ਸਾਲਾਂ ਦੀ ਸੀ ਅਤੇ ਫਲਟਨ ਸਬ-ਜ਼ਿਲ੍ਹਾ ਹਸਪਤਾਲ ‘ਚ ਮੈਡੀਕਲ ਅਫ਼ਸਰ ਵਜੋਂ ਕੰਮ ਕਰਦੀ ਸੀ। ਡਾਕਟਰ ਨੇ ਆਪਣੀ ਖੱਬੀ ਹਥੇਲੀ ‘ਤੇ ਇੱਕ ਨੋਟ ਲਿਖਿਆ ਛੱਡਿਆ, ਜਿਸ ‘ਚ ਸਬ-ਇੰਸਪੈਕਟਰ ਗੋਪਾਲ ਬਦਨੇ ਸਮੇਤ ਦੋ ਪੁਲਿਸ ਅਧਿਕਾਰੀਆਂ ‘ਤੇ ਪਿਛਲੇ ਪੰਜ ਮਹੀਨਿਆਂ ਦੌਰਾਨ ਕਈ ਵਾਰ ਬਲਾਤਕਾਰ ਅਤੇ ਮਾਨਸਿਕ ਤੌਰ ‘ਤੇ ਤਸੀਹੇ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਪੀੜਤਾ ਨੇ ਡੀਐਸਪੀ ਨੂੰ ਇੱਕ ਪੱਤਰ ਲਿਖਿਆ ਸੀ ਜਿਸ ‘ਚ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਗਈ ਸੀ, ਪਰ ਉਸ ਦੀਆਂ ਦਲੀਲਾਂ ਸੁਣੀਆਂ ਨਹੀਂ ਗਈਆਂ। ਅੰਤ ‘ਚ, ਜਦੋਂ ਉਸਨੂੰ ਕੋਈ ਮੱਦਦ ਨਹੀਂ ਮਿਲੀ, ਤਾਂ ਉਸਨੇ ਆਪਣੀ ਜਾਨ ਲੈ ਲਈ।
ਜਾਅਲੀ ਮੈਡੀਕਲ ਰਿਪੋਰਟਾਂ ਬਣਾਉਣ ਲਈ ਮਜਬੂਰ ਕਰਨਾ !
ਪਰਿਵਾਰਕ ਮੈਂਬਰਾਂ ਦੇ ਮੁਤਾਬਕ ਅਧਿਕਾਰੀਆਂ ਅਤੇ ਰਾਜਨੀਤਿਕ ਹਸਤੀਆਂ ਦੇ ਦਬਾਅ ਹੇਠ ਡਾਕਟਰ ਨੂੰ ਜਾਅਲੀ ਮੈਡੀਕਲ ਰਿਪੋਰਟਾਂ ਤਿਆਰ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਰਿਸ਼ਤੇਦਾਰਾਂ ਦੇ ਅਨੁਸਾਰ, ਉਸਨੂੰ ਮਰੀਜ਼ ਦੀ ਮੌਜੂਦਗੀ ਤੋਂ ਬਿਨਾਂ ਤੰਦਰੁਸਤੀ ਅਤੇ ਪੋਸਟਮਾਰਟਮ ਰਿਪੋਰਟਾਂ ਤਿਆਰ ਕਰਨ ਲਈ ਵੀ ਕਿਹਾ ਗਿਆ ਸੀ। ਡਾਕਟਰ ਨੇ ਪਹਿਲਾਂ ਦੋ ਜਾਂ ਤਿੰਨ ਸ਼ਿਕਾਇਤਾਂ ਦਰਜ ਕਰਵਾਈਆਂ ਸਨ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਆਪਣੇ ਖੁਦਕੁਸ਼ੀ ਨੋਟ ਚ ਉਨ੍ਹਾਂ ਨੇ ਪੁੱਛਿਆ ਕਿ ਜੇਕਰ ਉਸਨੂੰ ਕੁਝ ਹੋਇਆ ਤਾਂ ਕੌਣ ਜ਼ਿੰਮੇਵਾਰ ਹੋਵੇਗਾ।
Read More: ਮਰਹੂਮ IPS ਪੂਰਨ ਕੁਮਾਰ ਦੇ ਘਰ ਪੁੱਜੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ, ਪਰਿਵਾਰ ਨਾਲ ਦੁੱਖ ਵੰਡਾਇਆ




