ਬਿਹਾਰ, 24 ਅਕਤੂਬਰ 2025: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬਿਹਾਰ ਦੇ ਦੌਰੇ ‘ਤੇ ਹਨ। ਸ਼ੁੱਕਰਵਾਰ ਨੂੰ ਉਨ੍ਹਾਂ ਦਾ ਜਹਾਜ਼ ਦਰਭੰਗਾ ਹਵਾਈ ਅੱਡੇ ‘ਤੇ ਉਤਰਿਆ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਸਮਸਤੀਪੁਰ ਪਹੁੰਚੇ, ਜਿੱਥੇ ਉਨ੍ਹਾਂ ਦੀ ਸਮਸਤੀਪੁਰ ਅਤੇ ਬੇਗੂਸਰਾਏ ‘ਚ ਜਨ ਸਭਾ ਕਰਨਗੇ | ਉਹ ਪਹਿਲਾਂ ਸਮਸਤੀਪੁਰ ਪਹੁੰਚੇ। ਉਨ੍ਹਾਂ ਨੇ ਭਾਰਤ ਰਤਨ ਅਤੇ ਸਾਬਕਾ ਮੁੱਖ ਮੰਤਰੀ ਕਰਪੁਰੀ ਠਾਕੁਰ ਦੇ ਪਿੰਡ ਦਾ ਦੌਰਾ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਸਮੇਤ ਸਾਰੇ ਸੀਨੀਅਰ ਐਨਡੀਏ ਆਗੂ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਸਟੇਜ ‘ਤੇ ਹੋਣਗੇ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ 2005 ਤੋਂ ਪਹਿਲਾਂ ਬਿਹਾਰ ਦੇ ਲੋਕ ਪਰੇਸ਼ਾਨ ਸਨ ਅਤੇ ਸ਼ਾਮ ਨੂੰ ਬਾਹਰ ਜਾਣ ਤੋਂ ਡਰਦੇ ਸਨ। ਲਾਲੂ ਪਰਿਵਾਰ ਦੋ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ 2005 ਤੋਂ ਪਹਿਲਾਂ ਦੀ ਸਰਕਾਰ ਨੇ ਔਰਤਾਂ ਲਈ ਕੁਝ ਨਹੀਂ ਕੀਤਾ। ਲਾਲੂ ‘ਤੇ ਨਿਸ਼ਾਨਾ ਸਾਧਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਦੇ ਅਹੁਦੇ ਤੋਂ ਹਟ ਗਏ ਤਾਂ ਉਨ੍ਹਾਂ ਨੇ ਆਪਣੀ ਪਤਨੀ ਨੂੰ ਮੁੱਖ ਮੰਤਰੀ ਬਣਾਇਆ।
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਕਿਹਾ ਕਿ ਲਾਲੂ ਪ੍ਰਸਾਦ ਯਾਦਵ ਨੇ ਸਭ ਕੁਝ ਸਿਰਫ਼ ਆਪਣੇ ਪਰਿਵਾਰ ਲਈ ਕੀਤਾ ਅਤੇ ਬਿਹਾਰ ਲਈ ਕੁਝ ਨਹੀਂ ਕੀਤਾ। 2005 ਤੋਂ ਬਾਅਦ ਐਨਡੀਏ ਸਰਕਾਰ ਸੱਤਾ ‘ਚ ਆਈ। ਇਸ ਤੋਂ ਬਾਅਦ ਕਾਫ਼ੀ ਵਿਕਾਸ ਹੋਇਆ ਹੈ। ਜਦੋਂ ਤੋਂ ਸਾਡੀ ਸਰਕਾਰ ਬਣੀ ਹੈ, ਕੋਈ ਵਿਵਾਦ ਜਾਂ ਟਕਰਾਅ ਨਹੀਂ ਹੋਇਆ ਹੈ। ਭਵਿੱਖ ‘ਚ ਬਿਹਾਰ ‘ਚ ਹੋਰ ਵੀ ਕੰਮ ਕੀਤੇ ਜਾਣਗੇ। ਕਿਸੇ ਵੀ ਕਮੀ ਨੂੰ ਦੂਰ ਕੀਤਾ ਜਾਵੇਗਾ।
Read More: Bihar Election: PM ਮੋਦੀ ਸਮਸਤੀਪੁਰ ਤੋਂ ਚੋਣ ਮੁਹਿੰਮ ਦੀ ਕਰਨਗੇ ਸ਼ੁਰੂਆਤ




