ਸੂਰਜਕੁੰਡ ਮੇਲੇ

ਹਰਿਆਣਾ ਸਰਕਾਰ ਵੱਲੋਂ ਸੂਰਜਕੁੰਡ ਮੇਲੇ ‘ਚ ਜਾਪਾਨੀ ਪ੍ਰਤੀਨਿਧੀਆਂ ਨੂੰ ਸੱਦਾ

ਹਰਿਆਣਾ, 22 ਅਕਤੂਬਰ 2025: ਹਰਿਆਣਾ ਸਰਕਾਰ ਵੱਲੋਂ ਕਰਵਾਏ ਇੱਕ ਵਿਸ਼ੇਸ਼ ਸਮਾਗਮ ‘ਚ ਭਗਵਦ ਗੀਤਾ (ਜਾਪਾਨੀ ਸੰਸਕਰਣ) ਦੀਆਂ 100 ਕਾਪੀਆਂ ਚੰਦਰੂ ਅਪਾਰ, ਭਾਰਤ ਦੇ ਕੌਂਸਲ ਜਨਰਲ, ਭਾਰਤੀ ਦੂਤਾਵਾਸ, ਓਸਾਕਾ, ਜਾਪਾਨ ਨੂੰ ਭੇਟ ਕੀਤੀਆਂ ਗਈਆਂ। ਓਸਾਕਾ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਵਿਕਾਸ ਪਾਂਡੇ ਅਤੇ ਕੁਰੂਕਸ਼ੇਤਰ ਦੀ ਰਹਿਣ ਵਾਲੀ ਨਿਕਿਤਾ, ਜੋ ਕਿ ਇਸ ਸਮੇਂ ਟੋਕੀਓ ‘ਚ ਰਹਿ ਰਹੀ ਹੈ, ਉਨਾਂ ਨੇ ਰਸਮੀ ਤੌਰ ‘ਤੇ ਕਾਪੀਆਂ ਭੇਟ ਕੀਤੀਆਂ।

ਇਸ ਸਮਾਗਮ ‘ਚ ਜਪਾਨ ਅਤੇ ਹੋਰ ਦੇਸ਼ਾਂ ‘ਚ ਗੀਤਾ ਦੇ ਸਦੀਵੀ ਸੰਦੇਸ਼ ਨੂੰ ਫੈਲਾਉਣ ‘ਤੇ ਡੂੰਘਾਈ ਨਾਲ ਚਰਚਾ ਕੀਤੀ ਗਈ। ਅਪਾਰ, ਸੀਜੀਆਈ ਓਸਾਕਾ, ਨੇ ਜਾਪਾਨੀ ਵਿਦਿਆਰਥੀਆਂ ਲਈ ਔਨਲਾਈਨ ਗੀਤਾ ਸਿੱਖਿਆ ਕੋਰਸਾਂ ਕਰਵਾਉਣ ਦੀ ਆਪਣੀ ਇੱਛਾ ਪ੍ਰਗਟ ਕੀਤੀ।

ਇਹ ਜ਼ਿਕਰਯੋਗ ਹੈ ਕਿ ਅੰਤਰਰਾਸ਼ਟਰੀ ਗੀਤਾ ਉਤਸਵ 15 ਨਵੰਬਰ ਤੋਂ 5 ਦਸੰਬਰ, 2025 ਤੱਕ ਕੁਰੂਕਸ਼ੇਤਰ ‘ਚ ਮਨਾਇਆ ਜਾਵੇਗਾ, ਜਿਸ ਦੌਰਾਨ 51 ਦੇਸ਼ਾਂ ‘ਚ ਸੱਭਿਆਚਾਰਕ ਅਤੇ ਅਧਿਆਤਮਿਕ ਪ੍ਰੋਗਰਾਮ ਕੀਤੇ ਜਾਣਗੇ। ਇਸ ਮੌਕੇ ‘ਤੇ, ਹਰਿਆਣਾ ਦੇ ਵਫ਼ਦ ਨੇ ਸੀਜੀਆਈ, ਓਸਾਕਾ ਨੂੰ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰੋਗਰਾਮ ਦੇ ਹਿੱਸੇ ਵਜੋਂ ਅੰਤਰਰਾਸ਼ਟਰੀ ਗੀਤਾ ਉਤਸਵ ਅਤੇ ਆਉਣ ਵਾਲੇ ਸੂਰਜਕੁੰਡ ਮੇਲੇ ‘ਚ ਜਾਪਾਨੀ ਪ੍ਰਤੀਨਿਧੀਆਂ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੀ ਬੇਨਤੀ ਵੀ ਕੀਤੀ।

Read More: ਸੂਰਜਕੁੰਡ ਤੇ ਡਿਜ਼ਨੀਲੈਂਡ ਨਾਲ ਹਰਿਆਣਾ ਦੁਨੀਆ ਦੇ ਨਕਸ਼ੇ ‘ਤੇ ਚਮਕੇਗਾ: ਡਾ. ਅਰਵਿੰਦ ਸ਼ਰਮਾ

Scroll to Top