IND W ਬਨਾਮ ENG W

IND W ਬਨਾਮ ENG W: ਭਾਰਤ ਨੂੰ ਹਰਾ ਕੇ ਇੰਗਲੈਂਡ ਨੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਬਣਾਈ ਜਗ੍ਹਾ

ਸਪੋਰਟਸ, 20 ਅਕਤੂਬਰ 2025: IND W ਬਨਾਮ ENG W: ਮੇਜ਼ਬਾਨ ਭਾਰਤ ਨੂੰ ਮਹਿਲਾ ਵਨਡੇ ਵਿਸ਼ਵ ਕੱਪ ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਇੰਦੌਰ ਦੇ ਹੋਲਕਰ ਸਟੇਡੀਅਮ ਵਿੱਚ ਇੰਗਲੈਂਡ ਨੇ ਭੱਰਤ ਨੂੰ 4 ਦੌੜਾਂ ਨਾਲ ਹਰਾਇਆ। ਇਸ ਨਾਲ ਉਨ੍ਹਾਂ ਦਾ ਸੈਮੀਫਾਈਨਲ ‘ਚ ਸਥਾਨ ਪੱਕਾ ਹੋ ਗਿਆ। ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵੀ ਨਾਕਆਊਟ ਦੌਰ ਵਿੱਚ ਪਹੁੰਚ ਗਏ ਹਨ।

ਇੰਗਲੈਂਡ ਨੇ ਐਤਵਾਰ ਨੂੰ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇੰਗਲੈਂਡ ਨੇ 8 ਵਿਕਟਾਂ ‘ਤੇ 288 ਦੌੜਾਂ ਬਣਾਈਆਂ, ਜਿਸ ਵਿੱਚ ਸਾਬਕਾ ਕਪਤਾਨ ਹੀਥਰ ਨਾਈਟ ਨੇ 109 ਦੌੜਾਂ ਬਣਾਈਆਂ। ਦੀਪਤੀ ਸ਼ਰਮਾ ਨੇ 4 ਵਿਕਟਾਂ ਲਈਆਂ। ਭਾਰਤ ਨੇ 41 ਓਵਰਾਂ ਵਿੱਚ 3 ਵਿਕਟਾਂ ‘ਤੇ 234 ਦੌੜਾਂ ਬਣਾਈਆਂ ਸਨ। ਭਾਰਤ ਨੇ ਅਗਲੇ 4 ਓਵਰਾਂ ਵਿੱਚ 3 ਵਿਕਟਾਂ ਗੁਆ ਦਿੱਤੀਆਂ, ਅਤੇ ਟੀਮ 50 ਓਵਰਾਂ ਵਿੱਚ ਸਿਰਫ਼ 284 ਦੌੜਾਂ ਹੀ ਬਣਾ ਸਕੀ।

ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 88, ਹਰਮਨਪ੍ਰੀਤ ਕੌਰ ਨੇ 70 ਅਤੇ ਦੀਪਤੀ ਸ਼ਰਮਾ ਨੇ 50 ਦੌੜਾਂ ਬਣਾਈਆਂ। ਇੰਗਲੈਂਡ ਲਈ ਕਪਤਾਨ ਨੈਟਲੀ ਸਾਈਵਰ-ਬਰੰਟ ਨੇ 2 ਵਿਕਟਾਂ ਲਈਆਂ। ਲੌਰੇਨ ਬੈੱਲ, ਲਿੰਸੀ ਸਮਿਥ, ਚਾਰਲੀ ਡੀਨ ਅਤੇ ਸੋਫੀ ਏਕਲਸਟਨ ਨੇ ਇੱਕ-ਇੱਕ ਵਿਕਟ ਲਈ।

Read More: NZ W ਬਨਾਮ PAK W: ਮਹਿਲਾ ਵਨਡੇ ਵਿਸ਼ਵ ਕੱਪ ‘ਚ ਅੱਜ ਨਿਊਜ਼ੀਲੈਂਡ ਦਾ ਪਾਕਿਸਤਾਨ ਨਾਲ ਮੁਕਾਬਲਾ

Scroll to Top