ਦਿੱਲੀ, 18 ਅਕਤੂਬਰ 2025: ਦਿੱਲੀ ਦੇ ਬੀਡੀ ਰੋਡ ‘ਤੇ ਸੰਸਦ ਮੈਂਬਰਾਂ ਲਈ ਇੱਕ ਅਪਾਰਟਮੈਂਟ ਬਿਲਡਿੰਗ ‘ਚ ਸ਼ਨੀਵਾਰ ਦੁਪਹਿਰ ਨੂੰ ਅੱਗ ਲੱਗ ਗਈ। ਕਈ ਸੰਸਦ ਮੈਂਬਰ ਅਤੇ ਉਨ੍ਹਾਂ ਦਾ ਸਟਾਫ ਉੱਥੇ ਰਹਿੰਦੇ ਹਨ। ਨਿਵਾਸੀਆਂ ਦਾ ਦੋਸ਼ ਹੈ ਕਿ ਘਟਨਾ ਦੀ ਸੂਚਨਾ ਮਿਲਣ ਦੇ ਬਾਵਜੂਦ, ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚਣ ‘ਚ ਦੇਰੀ ਕੀਤੀ। ਮਿਲੀ ਜਾਣਕਾਰੀ ਮੁਤਾਬਕ ਅੱਗ ਨੇ ਅਪਾਰਟਮੈਂਟ ਦੇ ਮੰਜ਼ਿਲ ਤੱਕ ਦੇ ਫਲੈਟਾਂ ਨੂੰ ਪ੍ਰਭਾਵਿਤ ਕੀਤਾ।
ਜਿਕਰਯੋਗ ਹੈ ਕਿ ਦਿੱਲੀ ਦੇ ਰਾਜਾ ਗਾਰਡਨ ਖੇਤਰ ‘ਚ ਇੱਕ ਚਾਰ ਮੰਜ਼ਿਲਾ ਇਲੈਕਟ੍ਰਾਨਿਕਸ ਸ਼ੋਅਰੂਮ ਦੀ ਦੂਜੀ ਮੰਜ਼ਿਲ ‘ਤੇ ਭਿਆਨਕ ਅੱਗ ਲੱਗ ਗਈ ਸੀ। ਇਸ ਘਟਨਾ ‘ਚ ਤਿੰਨ ਨੌਜਵਾਨ ਔਰਤਾਂ ਸਮੇਤ ਚਾਰ ਕਰਮਚਾਰੀਆਂ ਦੀ ਮੌਤ ਹੋ ਗਈ ਸੀ। ਇੱਕ ਹੋਰ ਕਰਮਚਾਰੀ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਿਸ ਦੇ ਮੁਤਾਬਕ ਮਹਾਜਨ ਇਲੈਕਟ੍ਰਾਨਿਕਸ ‘ਚ ਅੱਗ ਲੱਗਣ ਦੀ ਸੂਚਨਾ ਦੁਪਹਿਰ 3 ਵਜੇ ਮਿਲੀ। ਅੱਗ ਅਤੇ ਸੰਘਣੇ ਧੂੰਏਂ ਕਾਰਨ, ਤੀਜੀ ਮੰਜ਼ਿਲ ‘ਤੇ ਦਫਤਰ ‘ਚ ਮੌਜੂਦ ਲੋਕ ਬਾਹਰ ਨਹੀਂ ਨਿਕਲ ਸਕੇ ਸਨ।
Read More: ਸਰਹਿੰਦ ਰੇਲਵੇ ਸਟੇਸ਼ਨ ਨੇੜੇ ਟ੍ਰੇਨ ‘ਚ ਲੱਗੀ ਅੱ.ਗ, ਕਈ ਯਾਤਰੀ ਜ਼ਖਮੀ