18 ਅਕਤੂਬਰ 2025: ਰਿਟਰੀਟ ਸੈਰੇਮਨੀ (Retreat Ceremony) ਦੇਖਣ ਜਾਣ ਵਾਲਿਆਂ ਲਈ ਇੱਕ ਅਹਿਮ ਖ਼ਬਰ ਸਾਹਮਣੇ ਆਈ ਹੈ। ਦਰਅਸਲ, ਸਰਹੱਦ ‘ਤੇ ਰਿਟਰੀਟ ਸੈਰੇਮਨੀ ਦਾ ਸਮਾਂ ਇੱਕ ਵਾਰ ਫਿਰ ਬਦਲ ਗਿਆ ਹੈ। ਮੌਸਮ ਵਿੱਚ ਬਦਲਾਅ ਦੇ ਕਾਰਨ, ਬੀਐਸਐਫ ਅੰਮ੍ਰਿਤਸਰ ਸੈਕਟਰ ਨੇ ਅਟਾਰੀ ਸਰਹੱਦ ‘ਤੇ ਰਿਟਰੀਟ ਸੈਰੇਮਨੀ ਪਰੇਡ ਦਾ ਸਮਾਂ ਬਦਲ ਦਿੱਤਾ ਹੈ।
ਹੁਣ ਪਰੇਡ ਸ਼ਾਮ 5:00 ਵਜੇ ਤੋਂ 5:30 ਵਜੇ ਤੱਕ ਹੋਵੇਗੀ। ਪਹਿਲਾਂ, ਪਰੇਡ ਸ਼ਾਮ 5:30 ਵਜੇ ਤੋਂ 6:00 ਵਜੇ ਤੱਕ ਹੁੰਦੀ ਸੀ। ਦੂਜੇ ਪਾਸੇ, ਪਾਕਿਸਤਾਨ (pakistan) ਨਾਲ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ, ਹੱਥ ਮਿਲਾਉਣ ‘ਤੇ ਅਜੇ ਵੀ ਰੋਕ ਲਗਾਈ ਗਈ ਹੈ ਅਤੇ ਜ਼ੀਰੋ ਲਾਈਨ ਦੇ ਦੋਵੇਂ ਪਾਸੇ ਗੇਟ ਬੰਦ ਹਨ।
Read More: ਬੀਟਿੰਗ ਰਿਟਰੀਟ ਸਮਾਰੋਹ ਨੂੰ BSF ਨੇ ਅੱਜ ਤੋਂ ਦੁਬਾਰਾ ਕੀਤਾ ਸ਼ੁਰੂ, 12 ਦਿਨ ਪਹਿਲਾਂ ਕੀਤਾ ਗਿਆ ਸੀ ਬੰਦ