ਸਪੋਰਟਸ, 17 ਅਕਤੂਬਰ 2025: ਭਾਵੇਂ ਏਸ਼ੀਆ ਕੱਪ ਜਿੱਤਣ ਤੋਂ ਬਾਅਦ ਭਾਰਤ ਨੂੰ ਟਰਾਫੀ ਨਹੀਂ ਮਿਲੀ, ਪਰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੂੰ ਲਗਭੱਗ 100 ਕਰੋੜ ਰੁਪਏ ਦਾ ਫਾਇਦਾ ਹੋਇਆ। ਇਹ ਦਾਅਵਾ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ‘ਚ ਕੀਤਾ ਗਿਆ ਹੈ।
ਭਾਰਤ ਨੇ 28 ਸਤੰਬਰ ਨੂੰ ਖੇਡੇ ਗਏ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ ਸੀ। ਭਾਰਤੀ ਟੀਮ ਨੇ ਮੋਹਸਿਨ ਨਕਵੀ ਤੋਂ ਟਰਾਫੀ ਲੈਣ ਤੋਂ ਇਨਕਾਰ ਕਰ ਦਿੱਤਾ। ਗੁੱਸੇ ‘ਚ ਆਏ ਨਕਵੀ ਟਰਾਫੀ ਅਤੇ ਮੈਡਲ ਆਪਣੇ ਨਾਲ ਲੈ ਗਏ, ਜਿਸ ਕਾਰਨ ਭਾਰਤੀ ਟੀਮ ਨੂੰ ਟਰਾਫੀ ਅਤੇ ਮੈਡਲਾਂ ਤੋਂ ਬਿਨਾਂ ਵਾਪਸ ਪਰਤਣਾ ਪਿਆ। ਭਾਰਤ ਨੇ ਪਹਿਲਗਾਮ ਅੱ.ਤ.ਵਾ.ਦੀ ਹਮਲੇ ਦੇ ਵਿਰੋਧ ‘ਚ ਇਹ ਸਟੈਂਡ ਲਿਆ।
ਏਸ਼ੀਆ ਕੱਪ ਕਾਰਨ ਅੰਤਰਰਾਸ਼ਟਰੀ ਦੌਰਿਆਂ ਤੋਂ BCCI ਨੂੰ 109.44 ਕਰੋੜ ਰੁਪਏ ਦਾ ਫਾਇਦਾ ਹੋਵੇਗਾ। ਇਸ ‘ਚ ਏਸ਼ੀਆ ਕੱਪ ਦੀ ਮੇਜ਼ਬਾਨੀ ਫੀਸ, T20 ਵਿਸ਼ਵ ਕੱਪ ਭਾਗੀਦਾਰੀ ਫੀਸ ਤੋਂ ਅੰਤਰਰਾਸ਼ਟਰੀ ਟੂਰ ਲਾਭ ਸ਼ਾਮਲ ਹਨ, ਅਤੇ BCCI ਨੂੰ 2025-26 ਵਿੱਤੀ ਸਾਲ ‘ਚ 6700 ਕਰੋੜ ਰੁਪਏ ਦਾ ਲਾਭ ਹੋਣ ਦੀ ਉਮੀਦ ਹੈ। ਇਹ 2017-18 ‘ਚ ਪ੍ਰਾਪਤ ਹੋਏ 666 ਕਰੋੜ ਰੁਪਏ ਨਾਲੋਂ 10 ਗੁਣਾ ਜ਼ਿਆਦਾ ਹੈ।
ਇੰਡੀਅਨ ਪ੍ਰੀਮੀਅਰ ਲੀਗ ਦਾ ਮੁੱਲਾਂਕਣ ਲਗਾਤਾਰ ਦੂਜੇ ਸਾਲ ਘਟਿਆ ਹੈ। ਇਹ ਲਗਭਗ 16,000 ਕਰੋੜ ਰੁਪਏ ਹੈ।
ਬੀਸੀਸੀਆਈ ਦੇ ਖਰਚਿਆਂ ਬਾਰੇ, ਬੋਰਡ ਇਸ ਸਾਲ ਮਹਿਲਾ ਘਰੇਲੂ ਕ੍ਰਿਕਟ ‘ਤੇ ਲਗਭੱਗ 96 ਕਰੋੜ ਰੁਪਏ ਖਰਚ ਕਰ ਰਿਹਾ ਹੈ। ਇਹ ਮਹਿਲਾ ਪ੍ਰੀਮੀਅਰ ਲੀਗ ਤੋਂ ਪ੍ਰਾਪਤ ਮੁਨਾਫ਼ੇ ਦਾ 26 ਫੀਸਦੀ ਹੈ। ਬੋਰਡ ਨੇ ਪਿਛਲੇ ਸੀਜ਼ਨ ‘ਚ ਡਬਲਯੂਪੀਐਲ ਤੋਂ ਲਗਭੱਗ 350 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਸੀ।
ਭਾਰਤੀ ਬੋਰਡ ਪੁਰਸ਼ ਘਰੇਲੂ ਕ੍ਰਿਕਟ ‘ਤੇ ਲਗਭੱਗ 344 ਕਰੋੜ ਰੁਪਏ ਖਰਚ ਕਰਨ ਜਾ ਰਿਹਾ ਹੈ। 111 ਕਰੋੜ ਰੁਪਏ ਇਕੱਲੇ ਆਈਪੀਐਲ ‘ਤੇ ਖਰਚ ਕੀਤੇ ਜਾ ਰਹੇ ਹਨ। ਮਹਿਲਾ ਕ੍ਰਿਕਟ ‘ਚ ਰਣਜੀ ਟਰਾਫੀ ਵਰਗਾ ਕੋਈ ਘਰੇਲੂ ਟੂਰਨਾਮੈਂਟ ਨਹੀਂ ਹੈ।
Read More: ਅਭਿਸ਼ੇਕ ਸ਼ਰਮਾ ਤੇ ਸਮ੍ਰਿਤੀ ਮੰਧਾਨਾ ਨੂੰ ਮਿਲਿਆ ICC ਪਲੇਅਰ ਆਫ ਦਿ ਮੰਥ ਪੁਰਸਕਾਰ