ਗੁਜਰਾਤ, 17 ਅਕਤੂਬਰ 2025: Gujarat Cabinet News: ਗੁਜਰਾਤ ‘ਚ ਭੂਪੇਂਦਰ ਪਟੇਲ ਸਰਕਾਰ ‘ਚ ਅੱਜ 26 ਮੰਤਰੀ ਸਹੁੰ ਚੁੱਕਣਗੇ। ਇਨ੍ਹਾਂ ‘ਚੋਂ ਤਿੰਨ ਔਰਤਾਂ ਹਨ। ਮੁੱਖ ਮੰਤਰੀ ਸਮੇਤ ਅੱਠ ਮੰਤਰੀ ਪਟੇਲ ਭਾਈਚਾਰੇ ਦੇ ਹੋਣਗੇ। ਅੱਠ ਓਬੀਸੀ, ਤਿੰਨ ਐਸਸੀ, ਚਾਰ ਐਸਟੀ ਅਤੇ ਤਿੰਨ ਔਰਤਾਂ ਹਨ। ਇਨ੍ਹਾਂ ‘ਚ 19 ਨਵੇਂ ਚਿਹਰੇ ਹਨ।
ਇਸ ਤੋਂ ਪਹਿਲਾਂ ਵੀਰਵਾਰ ਨੂੰ ਸਾਰੇ 16 ਮੰਤਰੀਆਂ ਨੇ ਮੁੱਖ ਮੰਤਰੀ ਨੂੰ ਆਪਣੇ ਅਸਤੀਫ਼ੇ ਸੌਂਪੇ। ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰੀਵਾਬਾ ਵੀ ਸੂਚੀ ‘ਚ ਸ਼ਾਮਲ ਹੈ। ਇਸ ਫੇਰਬਦਲ ਨੂੰ 2027 ਦੀਆਂ ਰਾਜ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜਿਆ ਜਾ ਰਿਹਾ ਹੈ। ਗੁਜਰਾਤ ਮੰਤਰੀ ਮੰਡਲ ‘ਚ ਪਹਿਲਾਂ ਮੁੱਖ ਮੰਤਰੀ, ਅੱਠ ਕੈਬਨਿਟ ਮੰਤਰੀ ਅਤੇ ਅੱਠ ਰਾਜ ਮੰਤਰੀ (ਐਮਓਐਸ) ਸਮੇਤ 17 ਮੰਤਰੀ ਸਨ। ਇਹ ਗਿਣਤੀ ਹੁਣ ਵਧ ਕੇ 26 ਹੋ ਜਾਵੇਗੀ।
ਮੁੱਖ ਮੰਤਰੀ ਸਮੇਤ ਨਵੀਂ ਗੁਜਰਾਤ ਕੈਬਨਿਟ ‘ਚ 25 ਮੰਤਰੀ
ਭੂਪੇਂਦਰ ਪਟੇਲ (CM)
ਤ੍ਰਿਕਾਮ ਬਿਜਲ ਚਾਂਗਾ
ਸਵਰੂਪਜੀ ਠਾਕੋਰ
ਪ੍ਰਤਵਨਕੁਮਾਰ ਗੋਰਧਨਜੀ ਮਾਲੀ
ਰਿਤੀਕੇਸ਼ ਗਣੇਸ਼ਭਾਈ ਪਟੇਲ
ਪੀਸੀ ਬਰਾੜਾ
ਦਰਸ਼ਨਾ ਐਮ.ਵਾਘੇਲਾ
ਕਾਂਤੀਲਾਲ ਸ਼ਿਵਲਾਲ ਅਮ੍ਰਿਤੀਆ
ਵਰਜੀਭਾਈ ਮੋਹਨਭਾਈ ਬਾਵਲੀਆ
ਰਿਵਾਬਾ ਜਡੇਜਾ
ਅਰਜੁਨ ਮੋਢਵਾੜਿਆ
ਡਾ ਪ੍ਰਦਿਊਮਨ ਵਾਜਾ
ਕੌਸ਼ਿਕ ਕਾਂਤੀਭਾਈ ਵੇਕਰਿਆ
ਪਰਸ਼ੋਤਮਭਾਈ ਸੋਲੰਕੀ
ਜਿਤੇਂਦਰਭਾਈ ਸਾਵਜੀਭਾਈ ਵਾਘਾਨੀ
ਰਮਨਭਾਈ ਭੀਖਾਭਾਈ ਸੋਲੰਕੀ
ਕਮਲੇਸ਼ਭਾਈ ਰਮੇਸ਼ਭਾਈ ਪਟੇਲ
ਸੰਜੇ ਸਿੰਘ ਮਹੇਦਾ
ਰਮੇਸ਼ਭਾਈ ਭੂਰਾਭਾਈ ਕਟਾਰਾ
ਮਨੀਸ਼ਾ ਰਾਜੀਵਭਾਈ ਵਕੀਲ
ਈਸ਼ਵਰ ਸਿੰਘ ਠਾਕੋਰਭਾਈ ਪਟੇਲ
ਪ੍ਰਫੁੱਲ ਪਨਸੇਰਿਆ
ਹਰਸ਼ ਸੰਘਵੀ
ਜੈਰਾਮਭਾਈ ਗਾਮਿਤ
ਨਰੇਸ਼ਭਾਈ ਪਟੇਲ
ਕਨੂਭਾਈ ਦੇਸਾਈ
ਭੂਪੇਂਦਰ ਉਹ ਪਹਿਲੀ ਵਾਰ ਸਤੰਬਰ 2021 ‘ਚ ਮੁੱਖ ਮੰਤਰੀ ਬਣੇ ਸਨ। ਵਿਜੇ ਰੂਪਾਨੀ ਨੂੰ ਅਚਾਨਕ ਮੁੱਖ ਮੰਤਰੀ ਵਜੋਂ ਬਦਲ ਦਿੱਤਾ ਗਿਆ ਸੀ। ਫਿਰ, ਵਿਧਾਨ ਸਭਾ ਚੋਣਾਂ ਤੋਂ ਬਾਅਦ, 12 ਦਸੰਬਰ, 2022 ਨੂੰ, ਉਹ 16 ਵਿਧਾਇਕਾਂ ਦੇ ਨਾਲ ਤੀਜੀ ਵਾਰ ਮੁੱਖ ਮੰਤਰੀ ਬਣੇ। ਹੁਣ, ਇੱਕ ਨਵਾਂ ਮੰਤਰੀ ਮੰਡਲ ਬਣਾਇਆ ਜਾ ਰਿਹਾ ਹੈ |
Read More: ਪੰਜਾਬ ਕੈਬਿਨਟ ਵੱਲੋਂ ਫਸਲ ਦੇ ਖਰਾਬੇ ਦਾ ਮੁਆਵਜ਼ਾ ਰਾਸ਼ੀ ਵਧਾਉਣ ਨੂੰ ਪ੍ਰਵਾਨਗੀ, ਜਾਣੋ ਹੋਰ ਫੈਸਲੇ