attack on Bangladesh cricketers

ਢਾਕਾ ਹਵਾਈ ਅੱਡੇ ‘ਤੇ ਬੰਗਲਾਦੇਸ਼ ਦੇ ਕ੍ਰਿਕਟਰਾਂ ‘ਤੇ ਹਮਲਾ, ਅਫਗਾਨਿਸਤਾਨ ਤੋਂ ਮਿਲੀ ਹਾਰ ਦਾ ਗੁੱਸਾ

ਸਪੋਰਟਸ, 17 ਅਕਤੂਬਰ 2025: BAN ਬਨਾਮ AFG: ਅਫਗਾਨਿਸਤਾਨ ਖਿਲਾਫ 3-0 ਨਾਲ ਵਨਡੇ ਸੀਰੀਜ਼ ‘ਚ ਕਰਾਰੀ ਹਾਰ ਤੋਂ ਬਾਅਦ, ਬੰਗਲਾਦੇਸ਼ ਕ੍ਰਿਕਟ ਟੀਮ ਨੂੰ ਆਪਣੇ ਹੀ ਦੇਸ਼ ਵਾਸੀਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ। ਮੇਹਦੀ ਹਸਨ ਮਿਰਾਜ਼ ਦੀ ਕਪਤਾਨੀ ਵਾਲੀ ਟੀਮ ਨੇ ਪਹਿਲਾ ਵਨਡੇ ਮੈਚ ਪੰਜ ਵਿਕਟਾਂ ਨਾਲ, ਫਿਰ 81 ਦੌੜਾਂ ਨਾਲ ਅਤੇ ਅੰਤ ‘ਚ 200 ਦੌੜਾਂ ਨਾਲ ਹਾਰ ਗਈ। ਇਸਨੂੰ ਅਫਗਾਨਿਸਤਾਨ ਖਿਲਾਫ ਬੰਗਲਾਦੇਸ਼ ਦੀ ਸਭ ਤੋਂ ਸ਼ਰਮਨਾਕ ਸੀਰੀਜ਼ ਹਾਰ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਵਨਡੇ ਤੋਂ ਪਹਿਲਾਂ, ਬੰਗਲਾਦੇਸ਼ ਨੇ ਟੀ-20 ਸੀਰੀਜ਼ ‘ਚ ਅਫਗਾਨਿਸਤਾਨ ਨੂੰ 3-0 ਨਾਲ ਹਰਾਇਆ ਸੀ।

ਜਦੋਂ ਟੀਮ ਘਰ ਪਰਤੀ, ਤਾਂ ਖਿਡਾਰੀਆਂ ਦਾ ਸਵਾਗਤ ਤਾੜੀਆਂ ਨਾਲ ਨਹੀਂ ਸਗੋਂ ਹੂਟਿੰਗ ਅਤੇ ਗੁੱਸੇ ਭਰੇ ਨਾਅਰਿਆਂ ਨਾਲ ਕੀਤਾ ਗਿਆ। ਰਿਪੋਰਟਾਂ ਮੁਤਾਬਕ ਢਾਕਾ ਹਵਾਈ ਅੱਡੇ ‘ਤੇ ਖਿਡਾਰੀਆਂ ਨੂੰ ਬੁਰੀ ਤਰ੍ਹਾਂ ਟ੍ਰੋਲ ਕੀਤਾ ਗਿਆ ਅਤੇ ਕੁਝ ਖਿਡਾਰੀਆਂ ਦੇ ਵਾਹਨਾਂ ‘ਤੇ ਪੱਥਰ ਵੀ ਸੁੱਟੇ ਗਏ। ਇਸ ਘਟਨਾ ਤੋਂ ਬਾਅਦ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਪੁਲਿਸ ਨੂੰ ਵਾਧੂ ਸੁਰੱਖਿਆ ਤਾਇਨਾਤ ਕਰਨੀ ਪਈ।

ਮੁਹੰਮਦ ਨਈਮ ਦੀ ਭਾਵਨਾਤਮਕ ਪੋਸਟ

ਇਨ੍ਹਾਂ ਘਟਨਾਵਾਂ ਤੋਂ ਪ੍ਰੇਸ਼ਾਨ, ਬੰਗਲਾਦੇਸ਼ ਦੇ ਨੌਜਵਾਨ ਬੱਲੇਬਾਜ਼ ਮੁਹੰਮਦ ਨਈਮ ਸ਼ੇਖ ਨੇ ਸੋਸ਼ਲ ਮੀਡੀਆ ‘ਤੇ ਇੱਕ ਭਾਵੁਕ ਨੋਟ ਲਿਖਿਆ। ਉਨ੍ਹਾਂ ਕਿਹਾ, “ਅਸੀਂ ਸਿਰਫ਼ ਖੇਡਣ ਲਈ ਮੈਦਾਨ ‘ਚ ਨਹੀਂ ਉਤਰਦੇ, ਅਸੀਂ ਆਪਣੇ ਦੇਸ਼ ਦਾ ਨਾਮ ਆਪਣੀਆਂ ਛਾਤੀਆਂ ‘ਤੇ ਲੈ ਕੇ ਉਤਰਦੇ ਹਾਂ।” ਲਾਲ ਅਤੇ ਹਰੇ ਝੰਡੇ ਦੇ ਰੰਗ ਸਿਰਫ਼ ਸਾਡੀਆਂ ਜਰਸੀਆਂ ‘ਤੇ ਹੀ ਨਹੀਂ, ਸਗੋਂ ਸਾਡੇ ਖੂਨ ‘ਚ ਵੀ ਹਨ। ਹਰ ਦੌੜ, ਹਰ ਗੇਂਦ, ਹਰ ਸਾਹ ਨਾਲ, ਅਸੀਂ ਉਸ ਝੰਡੇ ਨੂੰ ਮਾਣਮੱਤਾ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ।

ਨਈਮ ਨੇ ਲਿਖਿਆ, “ਜਿੱਤਣਾ ਅਤੇ ਹਾਰਨਾ ਖੇਡ ਦਾ ਹਿੱਸਾ ਹੈ। ਪਰ ਅੱਜ ਜਿਸ ਤਰ੍ਹਾਂ ਸਾਡੇ ਵਾਹਨਾਂ ‘ਤੇ ਹਮਲਾ ਕੀਤਾ ਗਿਆ ਉਹ ਦਿਲ ਦਹਿਲਾ ਦੇਣ ਵਾਲਾ ਹੈ। ਅਸੀਂ ਇਨਸਾਨ ਹਾਂ, ਗਲਤੀਆਂ ਸੰਭਵ ਹਨ, ਪਰ ਅਸੀਂ ਆਪਣੇ ਦੇਸ਼ ਲਈ ਆਪਣੀ ਮਿਹਨਤ ‘ਚ ਕਦੇ ਕਮੀ ਨਹੀਂ ਰੱਖੀ। ਅਸੀਂ ਆਲੋਚਨਾ ਤੋਂ ਨਹੀਂ ਡਰਦੇ, ਪਰ ਨਫ਼ਰਤ ਦੁੱਖ ਦਿੰਦੀ ਹੈ।”

Read More: ਅਭਿਸ਼ੇਕ ਸ਼ਰਮਾ ਤੇ ਸਮ੍ਰਿਤੀ ਮੰਧਾਨਾ ਨੂੰ ਮਿਲਿਆ ICC ਪਲੇਅਰ ਆਫ ਦਿ ਮੰਥ ਪੁਰਸਕਾਰ

Scroll to Top