ਜੈਸਲਮੇਰ, 15 ਅਕਤੂਬਰ 2025: Jaisalmer bus accident: ਜੈਸਲਮੇਰ ਬੱਸ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਦੇ ਸੁਪਰਡੈਂਟ ਡਾ. ਫਤਿਹ ਸਿੰਘ ਭਾਟੀ ਨੇ ਦੱਸਿਆ ਕਿ ਮੰਗਲਵਾਰ ਨੂੰ ਤਿੰਨ ਗੰਭੀਰ ਮਰੀਜ਼ ਵੈਂਟੀਲੇਟਰਾਂ ‘ਤੇ ਸਨ।
ਅੱਜ ਸਵੇਰੇ ਦੋ ਹੋਰ ਮਰੀਜ਼ਾਂ ਦੀ ਹਾਲਤ ਵਿਗੜ ਗਈ। ਉਨ੍ਹਾਂ ਨੂੰ ਵੀ ਵੈਂਟੀਲੇਟਰਾਂ ‘ਤੇ ਸ਼ਿਫਟ ਕਰ ਦਿੱਤਾ ਗਿਆ ਹੈ। ਭਾਟੀ ਨੇ ਡੀਐਨਏ ਸੈਂਪਲਿੰਗ ‘ਚ ਪਰਿਵਾਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵੀ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ਤਸਦੀਕ ਕਾਰਨ ਪ੍ਰਕਿਰਿਆ ‘ਚ ਕੁਝ ਸਮਾਂ ਲੱਗਦਾ ਹੈ।
ਇਸ ਅੱਗ ‘ਚ ਹੁਣ ਤੱਕ 20 ਜਣਿਆਂ ਦੀ ਮੌਤ ਹੋ ਗਈ ਹੈ। ਲਾਸ਼ਾਂ ਦੀ ਪਛਾਣ ਲਈ ਜੋਧਪੁਰ ਅਤੇ ਜੈਸਲਮੇਰ ਦੇ ਹਸਪਤਾਲਾਂ ‘ਚ ਪਰਿਵਾਰਾਂ ਤੋਂ ਡੀਐਨਏ ਸੈਂਪਲ ਇਕੱਠੇ ਕੀਤੇ ਜਾ ਰਹੇ ਹਨ। ਸਵੇਰੇ, ਹਾਦਸੇ ‘ਚ ਮਰਨ ਵਾਲੇ ਇੱਕ ਫੌਜੀ ਸਿਪਾਹੀ ਦੇ ਪਰਿਵਾਰ ਨੇ ਇਸ ਪ੍ਰਕਿਰਿਆ ਨਾਲ ਨਾਰਾਜ਼ਗੀ ਪ੍ਰਗਟ ਕੀਤੀ। ਜੋਧਪੁਰ ਦੇ ਇੱਕ ਪਰਿਵਾਰ ਨੇ ਵੀ ਪਰੇਸ਼ਾਨੀ ਦਾ ਦੋਸ਼ ਲਗਾਇਆ।
ਦਰਅਸਲ, ਜੈਸਲਮੇਰ ਤੋਂ ਜੋਧਪੁਰ ਜਾ ਰਹੀ ਏਸੀ ਸਲੀਪਰ ਬੱਸ ਨੂੰ ਮੰਗਲਵਾਰ ਦੁਪਹਿਰ 3:30 ਵਜੇ ਅੱਗ ਲੱਗ ਗਈ। ਹਾਦਸੇ ਦੇ 18 ਘੰਟੇ ਬਾਅਦ ਵੀ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ ਹੈ। ਜੈਸਲਮੇਰ ਬੱਸ ਹਾਦਸੇ ‘ਚ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2 ਲੱਖ ਰੁਪਏ ਅਤੇ ਜ਼ਖਮੀਆਂ ਨੂੰ 50,000 ਰੁਪਏ ਦੀ ਵਿੱਤੀ ਸਹਾਇਤਾ ਪ੍ਰਧਾਨ ਮੰਤਰੀ ਰਾਹਤ ਫੰਡ ‘ਚੋਂ ਦੇਣ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਕਸ ‘ਤੇ ਪੋਸਟ ਕੀਤੀ ਹੈ, ਜਿਸ ‘ਚ ਉਨ੍ਹਾਂ ਲਿਖਿਆ ਹੈ – ਰਾਜਸਥਾਨ ਦੇ ਜੈਸਲਮੇਰ ‘ਚ ਹੋਏ ਹਾਦਸੇ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਤੋਂ ਦਿਲ ਦੁਖੀ ਹੈ।
ਗਜੇਂਦਰ ਸਿੰਘ ਖਿਨਵਸਰ ਨੇ ਕਿਹਾ ਕਿ ਪਿੱਛੇ ਤੋਂ ਧਮਾਕੇ ਦੀ ਆਵਾਜ਼ ਆਈ। ਸਾਨੂੰ ਲੱਗਦਾ ਹੈ ਕਿ ਏਸੀ ਕੰਪ੍ਰੈਸਰ ਫਟ ਗਿਆ। ਗੈਸ ਅਤੇ ਡੀਜ਼ਲ ਨਾਲ ਇੱਕ ਵੱਡੀ ਅੱਗ ਲੱਗ ਗਈ। ਸਿਰਫ਼ ਇੱਕ ਦਰਵਾਜ਼ਾ ਸੀ। ਇਸ ਲਈ ਲੋਕ ਫਸ ਗਏ। ਅਗਲੀ ਸੀਟ ‘ਤੇ ਬੈਠੇ ਲੋਕ ਬਾਹਰ ਨਿਕਲ ਗਏ।
Read More: Rajasthan News: ਜੈਸਲਮੇਰ ਤੋਂ ਜੋਧਪੁਰ ਜਾ ਰਹੀ ਬੱਸ ਨੂੰ ਲੱਗੀ ਅੱ.ਗ, ਕਈ ਯਾਤਰੀ ਝੁਲਸੇ




