ASI Sandeep suicide

ਹਰਿਆਣਾ ‘ਚ ASI ਸੰਦੀਪ ਵੱਲੋਂ ਕਥਿਤ ਖੁ.ਦ.ਕੁ.ਸ਼ੀ, ਸੁਸਾਈਡ ਨੋਟ ਬਰਾਮਦ

ਹਰਿਆਣਾ, 14 ਅਕਤੂਬਰ 2025: ਹਰਿਆਣਾ ਪੁਲਿਸ ਦੀਆਂ ਮੁਸੀਬਤਾਂ ਲਗਾਤਾਰ ਜਾਰੀ ਹਨ। ਏਡੀਜੀਪੀ ਖੁਦਕੁਸ਼ੀ ਦਾ ਮਾਮਲਾ ਅਜੇ ਘੱਟ ਨਹੀਂ ਹੋਇਆ ਸੀ ਕਿ ਮੰਗਲਵਾਰ ਦੁਪਹਿਰ ਨੂੰ ਰੋਹਤਕ ਪੁਲਿਸ ਸਾਈਬਰ ਸੈੱਲ ‘ਚ ਏਐਸਆਈ ਸੰਦੀਪ ਦੀ ਖੂਨ ਨਾਲ ਲੱਥਪੱਥ ਲਾਸ਼ ਲੱਢੋਤ-ਧਮਾੜ ਰੋਡ ‘ਤੇ ਇੱਕ ਘਰ ‘ਚੋਂ ਮਿਲੀ। ਸ਼ੱਕ ਹੈ ਕਿ ਉਨ੍ਹਾਂ ਨੇ ਮੰਦਰ ‘ਚ ਆਪਣੇ ਆਪ ਨੂੰ ਗੋਲੀ ਮਾਰ ਕੇ ਕਥਿਤ ਖੁਦਕੁਸ਼ੀ ਕੀਤੀ ਹੈ। ਹਾਲਾਂਕਿ, ਡੀਐਸਪੀ ਨੇ ਕਿਹਾ ਕਿ ਉਸਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣ ਅਤੇ ਐਫਐਸਐਲ ਟੀਮ ਵੱਲੋਂ ਜਾਂਚ ਕਰਨ ਤੋਂ ਬਾਅਦ ਹੀ ਕੋਈ ਪੱਕਾ ਬਿਆਨ ਦਿੱਤਾ ਜਾਵੇਗਾ।

ਜਾਣਕਾਰੀ ਮੁਤਾਬਕ ਏਐਸਆਈ ਸੰਦੀਪ ਪੁਲਿਸ ਸੁਪਰਡੈਂਟ ਦੇ ਦਫ਼ਤਰ ‘ਚ ਸਾਈਬਰ ਸੈੱਲ ‘ਚ ਤਾਇਨਾਤ ਸੀ। ਮੰਗਲਵਾਰ ਦੁਪਹਿਰ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਸੰਦੀਪ ਦੀ ਲਾਸ਼ ਇੱਕ ਘਰ ‘ਚੋਂ ਮਿਲੀ ਹੈ। ਮ੍ਰਿਤਕ ਨੇ ਚਿੱਟੀ ਕਮੀਜ਼ ਅਤੇ ਨੀਲੀ ਜੀਨਸ ਪਾਈ ਹੋਈ ਸੀ। ਉਸਦਾ ਸਰਵਿਸ ਰਿਵਾਲਵਰ ਮੰਜੇ ਦੇ ਕੋਲ ਪਿਆ ਸੀ। ਡੀਐਸਪੀ ਗੁਲਾਬ ਸਿੰਘ ਮੌਕੇ ‘ਤੇ ਪਹੁੰਚੇ ਅਤੇ ਜਾਂਚ ਲਈ ਐਫਐਸਐਲ ਮਾਹਰ ਡਾ. ਸਰੋਜ ਦਹੀਆ ਨੂੰ ਬੁਲਾਇਆ।

ਇਸ ਘਟਨਾ ਤੋਂ ਬਾਅਦ, ਪੁਲਿਸ ਨੂੰ ਤਿੰਨ ਪੰਨਿਆਂ ਦਾ ਇੱਕ ਸੁਸਾਈਡ ਨੋਟ ਅਤੇ ਇੱਕ ਵੀਡੀਓ ਸੁਨੇਹਾ ਮਿਲਿਆ ਜਿਸ ‘ਚ ਸੰਦੀਪ ਨੇ ਮਰਹੂਮ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਵਿਰੁੱਧ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਗਾਏ ਸਨ। ਮਿਲੀ ਜਾਣਕਾਰੀ ਮੁਤਬਕ ਸੰਦੀਪ ਨੇ ਦਾਅਵਾ ਕੀਤਾ ਕਿ ਪੂਰਨ ਕੁਮਾਰ ਇੱਕ ਭ੍ਰਿਸ਼ਟ ਅਧਿਕਾਰੀ ਸੀ, ਉਸਦੇ ਵਿਰੁੱਧ ਕਾਫ਼ੀ ਸਬੂਤ ਸਨ, ਅਤੇ ਉਨ੍ਹਾਂ ਨੇ ਗ੍ਰਿਫ਼ਤਾਰੀ ਦੇ ਡਰੋਂ ਖੁਦਕੁਸ਼ੀ ਕੀਤੀ ਸੀ। ਇਹ ਘਟਨਾ ਆਈਪੀਐਸ ਪੂਰਨ ਕੁਮਾਰ ਦੀ ਖੁਦਕੁਸ਼ੀ ਤੋਂ ਸੱਤ ਦਿਨ ਬਾਅਦ ਵਾਪਰੀ, ਜਿਸ ਨਾਲ ਪੁਲਿਸ ਵਿਭਾਗ ‘ਚ ਹਲਚਲ ਮਚ ਗਈ।

Read More: IPS ਪੂਰਨ ਕੁਮਾਰ ਖੁ.ਦ.ਕੁ.ਸ਼ੀ ਮਾਮਲੇ ਦੀ ਚੰਡੀਗੜ੍ਹ ਪੁਲਿਸ ਕਰੇਗੀ ਜਾਂਚ, SIT ਦਾ ਗਠਨ

Scroll to Top