ਬਿਹਾਰ ਚੋਣਾਂ 2025

ਬਿਹਾਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਵੱਲੋਂ 71 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ

ਬਿਹਾਰ, 14 ਅਕਤੂਬਰ 2025: ਭਾਜਪਾ ਨੇ ਮੰਗਲਵਾਰ ਨੂੰ ਬਿਹਾਰ ਚੋਣਾਂ ਲਈ 71 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਪਹਿਲੀ ਸੂਚੀ ‘ਚ ਤਾਰਾਪੁਰ ਤੋਂ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਅਤੇ ਲਖੀਸਰਾਏ ਤੋਂ ਵਿਜੇ ਸਿਨਹਾ ਨੂੰ ਟਿਕਟ ਦਿੱਤੀ ਹੈ |

ਵਿਧਾਨ ਸਭਾ ਸਪੀਕਰ ਨੰਦ ਕਿਸ਼ੋਰ ਯਾਦਵ ਦੀ ਟਿਕਟ ਕੱਟ ਦਿੱਤਾ ਗਿਆ ਹੈ। ਉਹ ਪਟਨਾ ਸ਼ਹਿਰ ਤੋਂ ਪੰਜ ਵਾਰ ਜੇਤੂ ਰਹੇ ਹਨ। ਕੁਮਹਰਾਰ ਤੋਂ ਪੰਜ ਵਾਰ ਵਿਧਾਇਕ ਅਰੁਣ ਕੁਮਾਰ ਸਿਨਹਾ ਦਾ ਵੀ ਟਿਕਟ ਕੱਟ ਦਿੱਤਾ ਗਿਆ ਹੈ |

ਇਸ ਤੋਂ ਇਲਾਵਾ, ਮੰਤਰੀ ਮੰਗਲ ਪਾਂਡੇ, ਨਿਤੀਸ਼ ਮਿਸ਼ਰਾ, ਨੀਰਜ ਕੁਮਾਰ ਬਬਲੂ, ਜੀਵੇਸ਼ ਮਿਸ਼ਰਾ, ਰਾਜੂ ਸਿੰਘ, ਕ੍ਰਿਸ਼ਨ ਕੁਮਾਰ ਮੰਟੂ, ਸੁਰੇਂਦਰ ਮਹਿਤਾ, ਡਾ. ਸੁਨੀਲ ਕੁਮਾਰ, ਸੰਜੇ ਸਰਾਵਗੀ ਅਤੇ ਡਾ. ਪ੍ਰੇਮ ਕੁਮਾਰ ਨੂੰ ਵੀ ਟਿਕਟਾਂ ਮਿਲੀਆਂ ਹਨ।

ਪਹਿਲੀ ਸੂਚੀ ‘ਚ ਨੌਂ ਔਰਤਾਂ ਸ਼ਾਮਲ ਹਨ: ਬੇਤੀਆ ਤੋਂ ਰੇਣੂ ਦੇਵੀ, ਪਰਿਹਾਰ ਤੋਂ ਗਾਇਤਰੀ ਦੇਵੀ, ਨਰਪਤਗੰਜ ਤੋਂ ਦੇਵੰਤੀ ਯਾਦਵ, ਕਿਸ਼ਨਗੰਜ ਤੋਂ ਸਵੀਟੀ ਸਿੰਘ ਅਤੇ ਪ੍ਰਾਣਪੁਰ ਤੋਂ ਨਿਸ਼ਾ ਸਿੰਘ।
ਇਸ ਵਾਰ ਭਾਜਪਾ 101 ਸੀਟਾਂ ‘ਤੇ ਚੋਣ ਲੜ ਰਹੀ ਹੈ। ਸੂਬੇ ‘ਚ 9 ਅਤੇ 11 ਨਵੰਬਰ ਨੂੰ ਵੋਟਾਂ ਪੈਣਗੀਆਂ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ। 2020 ‘ਚ ਭਾਜਪਾ ਨੇ 7 ਅਕਤੂਬਰ ਨੂੰ 27 ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਉਨ੍ਹਾਂ ਉਮੀਦਵਾਰਾਂ ‘ਚੋਂ ਪੰਜ ਔਰਤਾਂ ਸਨ।

Read More: Bihar Elections 2025: ਬਿਹਾਰ ਵਿਧਾਨ ਸਭਾ ਚੋਣਾਂ ਲਈ NDA ਅੱਜ ਕਰੇਗਾ ਉਮੀਦਵਾਰਾਂ ਦਾ ਐਲਾਨ

Scroll to Top