ਚੰਡੀਗੜ੍ਹ, 14 ਅਕਤੂਬਰ 2025: ਚੰਡੀਗੜ੍ਹ ਇੰਜੀਨੀਅਰਿੰਗ ਕਾਲਜ ਅਤੇ ਕਾਲਜ ਆਫ਼ ਇੰਜੀਨੀਅਰਿੰਗ ਸੀਜੀਸੀ ਲਾਂਡਰਾਂ ਦੇ ਅਪਲਾਈਡ ਸਾਇੰਸਜ਼ ਵਿਭਾਗਾਂ ਵੱਲੋਂ ਸਾਂਝੇ ਤੌਰ ’ਤੇ ਐਡਵਾਂਸਡ ਸਸਟੇਨੇਬਿਲਟੀ (ਆਈਸੀਏਐਸ 2025)ਸੰਬੰਧੀ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਕੀਤੀ। ਇਸ ਕਾਨਫਰੰਸ ਦਾ ਮੁੱਖ ਵਿਸ਼ਾ ‘ਇਨੋਵੇਟਿਵ ਸਲਿਊਸ਼ਨਜ਼ ਫਾਰ ਦ ਐਨਵਾਇਰਮੈਂਟ ਐਂਡ ਐਨਰਜੀ’ ’ਤੇ ਆਧਾਰਿਤ ਰਿਹਾ।
ਇਸ ਪ੍ਰੋਗਰਾਮ ਨੇ ਦੁਨੀਆ ਭਰ ਦੇ ਖੋਜਕਰਤਾਵਾਂ ਅਤੇ ਮਾਹਰਾਂ ਨੂੰ ਉੱਭਰ ਰਹੀਆਂ ਵਾਤਾਵਰਣ, ਊਰਜਾ ਚੁਣੌਤੀਆਂ ਅਤੇ ਟਿਕਾਊ ਨਵੀਨਤਾ ਨੂੰ ਅੱਗੇ ਵਧਾਉਣ ਲਈ ਸਮਰਪਿਤ ਵਿਚਾਰਾਂ ਦੇ ਆਦਾਨ-ਪ੍ਰਦਾਨ ਬਾਰੇ ਚਰਚਾ ਕਰਨ ਲਈ ਇਕੱਠਾ ਕੀਤਾ। ਕਾਨਫਰੰਸ ਦਾ ਉਦਘਾਟਨ ਮੁੱਖ ਮਹਿਮਾਨ ਪ੍ਰੋ.(ਡਾ.) ਹਿਤੇਸ਼ ਸ਼ਰਮਾ, ਰਜਿਸਟਰਾਰ, ਐਨਆਈਟੀ ਦਿੱਲੀ ਅਤੇ ਗੈਸਟ ਆਫ਼ ਆਨਰ ਡਾ.ਰਾਕੇਸ਼ ਸ਼ਾਰਦਾ, ਪ੍ਰੋਜੈਕਟ ਕੋਆਰਡੀਨੇਟਰ, ਆਈਸੀਏਆਰਸੀਆਈਪੀਐਚਈਟੀ ਲੁਧਿਆਣਾ ਨੇ ਡਾ.ਰਾਜਦੀਪ ਸਿੰਘ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਸੰਸਥਾ ਦੇ ਮੁਖੀਆਂ ਅਤੇ ਡਾਇਰੈਕਟਰਾਂ ਦੀ ਮੌਜੂਦਗੀ ‘ਚ ਕੀਤਾ।
ਇਸ ਦੌਰਾਨ 350 ਗਲੋਬਲ ਹੱਥ ਲਿਖਤ ਸਪੁਰਦਗੀਆਂ (ਮੈਨੂਸਕ੍ਰਿਪਟ) ‘ਚੋਂ 110 ਨੂੰ ਇੱਕ ਸਖ਼ਤ ਪੀਅਰ ਰਿਵਿਊ ਪ੍ਰਕਿਰਿਆ ਉਪਰੰਤ ਪ੍ਰਕਾਸ਼ਨ ਲਈ ਸਵੀਕਾਰ ਕੀਤਾ, ਜੋ ਕਿ ਇਸ ਕਾਨਫਰੰਸ ਦੇ ਮਜ਼ਬੂਤ ਅਕਾਦਮਿਕ ਪ੍ਰਭਾਵ ਨੂੰ ਦਰਸਾਉਂਦਾ ਹੈ। ਸਮਾਪਤੀ ਸਮਾਗਮ ਦੌਰਾਨ ਆਈਆਈਟੀ ਰੋਪੜ ਤੋਂ ਪ੍ਰੋ.(ਡਾ.) ਸੁਭਾਸ਼ ਚੰਦਰ ਮਾਰਥਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਉਨ੍ਹਾਂ ਨੇ ਗਲੋਬਲ ਸਸਟੇਨੇਬਿਲਟੀ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਖੋਜ ਅਤੇ ਤਕਨਾਲੋਜੀ ਦੀ ਭੂਮਿਕਾ ਸੰਬੰਧੀ ਇੱਕ ਪ੍ਰੇਰਣਾਦਾਇਕ ਭਾਸ਼ਣ ਦਿੱਤਾ। ਆਈਸੀਏਐਸ-2025 ਦੇ ਸਫਲ ਸਮਾਪਤੀ ਮੌਕੇ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਦੋ ਦਿਨਾਂ ਦੌਰਾਨ ਹੋਏ ਵਿਚਾਰਾਂ, ਨਵੀਨਤਾਵਾਂ ਅਤੇ ਭਾਈਵਾਲੀ ਦਾ ਆਦਾਨ ਪ੍ਰਦਾਨ ਸਿੱਖਿਆ ਅਤੇ ਖੋਜ ਰਾਹੀਂ ਸਥਿਰਤਾ ‘ਚ ਅਰਥਪੂਰਨ ਪ੍ਰਗਤੀ ਦੀ ਅਗਵਾਈ ਕਰਨ ਦੇ ਸਾਡੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕਰਦਾ ਹੈ।
ਉਨ੍ਹਾਂ ਕਿਹਾ ਕਿ ਇਸ ਕਾਨਫਰੰਸ ਨੇ ਭਵਿੱਖ ਦੇ ਸਹਿਯੋਗ ਲਈ ਇੱਕ ਮਜ਼ਬੂਤ ਨੀਂਹ ਰੱਖੀ ਹੈ ਜੋ ਇੱਕ ਹਰੇ ਭਰੇ, ਵਧੇਰੇ ਲਚਕੀਲੀ ਦੁਨੀਆ ਨੂੰ ਰੂਪ ਦੇਵੇਗੀ। ਡਾ.ਅਨੁਜ ਕੁਮਾਰ ਗੁਪਤਾ, ਡਾਇਰੈਕਟਰ ਪ੍ਰਿੰਸੀਪਲ, ਸੀਜੀਸੀ ਸੀਓਈ ਨੇ ਵੀ ਟਿਕਾਊ ਵਿਕਾਸ ਲਈ ਅੰਤਰ ਅਨੁਸ਼ਾਸਨੀ ਸਹਿਯੋਗ ਨੂੰ ਮਜ਼ਬੂਤ ਬਣਾਉਣ ਸੰਬੰਧੀ ਆਪਣੇ ਕੀਮਤੀ ਦ੍ਰਿਸ਼ਟੀਕੋਣ ਸਾਂਝੇ ਕੀਤੇ।
ਅੰਤ ‘ਚ ਲੇਖਕਾਂ ਅਤੇ ਭਾਗੀਦਾਰਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ ਸਰਟੀਫਿਕੇਟ ਪ੍ਰਦਾਨ ਕੀਤੇ। ਇਸ ਤੋਂ ਬਾਅਦ ਪ੍ਰੋ.(ਡਾ.) ਜੋਗਿੰਦਰ ਸਿੰਘ, ਮੁਖੀ, ਅਪਲਾਈਡ ਸਾਇੰਸਜ਼, ਸੀਜੀਸੀ ਸੀਓਈ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ । ਇਹ ਸਮਾਗਮ ਇੱਕ ਆਸ਼ਾਵਾਦੀ ਨੋਟ ’ਤੇ ਸਮਾਪਤ ਹੋਇਆ, ਜਿਸ ‘ਚ ਖੋਜ ਆਧਾਰਿਤ ਨਵੀਨਤਾ ਅਤੇ ਸਹਿਯੋਗ ਦੀ ਉਸ ਸ਼ਕਤੀ ਦਾ ਜਸ਼ਨ ਮਨਾਇਆ ਜੋ ਇੱਕ ਟਿਕਾਊ ਭਵਿੱਖ ਦੇ ਨਿਰਮਾਣ ‘ਚ ਯੋਗਦਾਨ ਪਾਉਂਦੀ ਹੈ।
Read More: ਸੀਜੀਸੀ ਲਾਂਡਰਾਂ ਵਾਲੀਬਾਲ ਟੀਮਾਂ ਨੇ IKGPTU ਇੰਟਰ ਕਾਲਜ ਟੂਰਨਾਮੈਂਟ ‘ਚ ਚੋਟੀ ਦੇ ਸਥਾਨ ਕੀਤੇ ਹਾਸਲ