Vaibhav Suryavanshi

ਵੈਭਵ ਸੂਰਿਆਵੰਸ਼ੀ ਨੂੰ ਰਣਜੀ ਟਰਾਫੀ ਸੀਜ਼ਨ ਲਈ ਬਿਹਾਰ ਟੀਮ ਦਾ ਉਪ-ਕਪਤਾਨ ਬਣਾਇਆ

ਸਪੋਰਟਸ, 13 ਅਕਤੂਬਰ 2025: ਵੈਭਵ ਸੂਰਿਆਵੰਸ਼ੀ (Vaibhav Suryavanshi) ਨੂੰ 15 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ 2025-26 ਰਣਜੀ ਟਰਾਫੀ ਸੀਜ਼ਨ ਲਈ ਬਿਹਾਰ ਟੀਮ ਦਾ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਬਿਹਾਰ ਟੀਮ ਦੀ ਕਪਤਾਨੀ ਬੱਲੇਬਾਜ਼ ਸਾਕਿਬੁਲ ਗਨੀ ਕਰਨਗੇ। ਅੰਡਰ-19 ਵਿਸ਼ਵ ਕੱਪ ਅਗਲੇ ਸਾਲ ਦੇ ਸ਼ੁਰੂ ‘ਚ ਹੋਣ ਵਾਲਾ ਹੈ, ਜਿਸ ਕਾਰਨ ਵੈਭਵ ਲਈ ਪੂਰਾ ਸੀਜ਼ਨ ਖੇਡਣਾ ਮੁਸ਼ਕਿਲ ਹੋ ਗਿਆ ਹੈ।

ਬਿਹਾਰ ਕ੍ਰਿਕਟ ਐਸੋਸੀਏਸ਼ਨ ਨੇ 2025-26 ਰਣਜੀ ਟਰਾਫੀ ਦੇ ਪਹਿਲੇ ਦੋ ਦੌਰਾਂ ਲਈ ਟੀਮ ਜਾਰੀ ਕਰ ਦਿੱਤੀ ਹੈ। ਬਿਹਾਰ 15 ਅਕਤੂਬਰ ਨੂੰ ਆਪਣੇ ਪਹਿਲੇ ਮੈਚ ‘ਚ ਅਰੁਣਾਚਲ ਪ੍ਰਦੇਸ਼ ਦਾ ਸਾਹਮਣਾ ਕਰੇਗਾ। ਫਿਰ ਉਹ 25 ਅਕਤੂਬਰ ਨੂੰ ਮਨੀਪੁਰ ਦਾ ਸਾਹਮਣਾ ਕਰਨਗੇ।

ਇੰਗਲੈਂਡ ਤੇ ਆਸਟ੍ਰੇਲੀਆ ‘ਚ ਜੜੇ ਸੈਂਕੜੇ

14 ਸਾਲਾ ਵੈਭਵ (Vaibhav Suryavanshi) ਨੇ ਭਾਰਤੀ ਅੰਡਰ-19 ਟੀਮ ਲਈ ਖੇਡਦੇ ਹੋਏ ਇੰਗਲੈਂਡ ਅਤੇ ਆਸਟ੍ਰੇਲੀਆ ਵਿੱਚ ਸੈਂਕੜੇ ਲਗਾਏ ਹਨ। ਹਾਲ ਹੀ ‘ਚ ਆਸਟ੍ਰੇਲੀਆ ਦੇ ਭਾਰਤ ਅੰਡਰ-19 ਦੌਰੇ ਦੌਰਾਨ, ਵੈਭਵ ਨੇ ਬ੍ਰਿਸਬੇਨ ‘ਚ ਪਹਿਲੇ ਯੂਥ ਟੈਸਟ ‘ਚ 78 ਗੇਂਦਾਂ ‘ਚ ਸੈਂਕੜਾ ਲਗਾਇਆ। ਉਹ ਆਸਟ੍ਰੇਲੀਆ ‘ਚ ਮਲਟੀ-ਡੇ ਸੀਰੀਜ਼ ਵਿੱਚ ਦੂਜੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਖਿਡਾਰੀ ਸੀ, ਜਿਸਨੇ ਤਿੰਨ ਪਾਰੀਆਂ ‘ਚ ਕੁੱਲ 133 ਦੌੜਾਂ ਬਣਾਈਆਂ। ਭਾਰਤ ਨੇ ਸੀਰੀਜ਼ 2-0 ਨਾਲ ਜਿੱਤੀ ਸੀ।

ਵੈਭਵ ਨੇ ਆਸਟ੍ਰੇਲੀਆ ਵਿਰੁੱਧ ਤਿੰਨ ਯੂਥ ਵਨਡੇ ਮੈਚਾਂ ‘ਚ 124 ਦੌੜਾਂ ਬਣਾਈਆਂ, ਜਿਸ ‘ਚ 68 ਗੇਂਦਾਂ ‘ਚ 70 ਦੌੜਾਂ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਇੰਗਲੈਂਡ ਵਿਰੁੱਧ ਪੰਜ ਯੂਥ ਵਨਡੇ ਮੈਚਾਂ ‘ਚ 174.02 ਦੀ ਸਟ੍ਰਾਈਕ ਰੇਟ ਨਾਲ 355 ਦੌੜਾਂ ਬਣਾਈਆਂ ਸਨ।

Read More: ਵੈਭਵ ਸੂਰਿਆਵੰਸ਼ੀ ਦਾ ਆਸਟ੍ਰੇਲੀਆਈ ਧਰਤੀ ‘ਤੇ ਯੂਥ ਟੈਸਟ ਮੈਚ ‘ਚ ਸਭ ਤੋਂ ਤੇਜ ਸੈਂਕੜਾ, ਤੋੜੇ ਕਈਂ ਰਿਕਾਰਡ

Scroll to Top