India and Afghanistan

ਭਾਰਤ ਖ਼ਿਲਾਫ ਕਿਸੇ ਨੂੰ ਵੀ ਆਪਣੀ ਧਰਤੀ ਵਰਤਣ ਦੀ ਇਜਾਜ਼ਤ ਨਹੀਂ ਦੇਵਾਂਗੇ: ਅਫਗਾਨਿਸਤਾਨ

ਨਵੀਂ ਦਿੱਲੀ, 10 ਅਕਤੂਬਰ 2025: India and Afghanistan: ਭਾਰਤ ਦੇ ਦੌਰੇ ‘ਤੇ ਆਏ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਅਮੀਰ ਖਾਨ ਮੁਤੱਕੀ ਨੇ ਸ਼ੁੱਕਰਵਾਰ ਨੂੰ ਨਵੀਂ ਦਿੱਲੀ ‘ਚ ਆਪਣੇ ਭਾਰਤੀ ਹਮਰੁਤਬਾ ਡਾ. ਜੈਸ਼ੰਕਰ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਭਾਰਤ ਨੂੰ ਅਫਗਾਨਿਸਤਾਨ ਦਾ ਕਰੀਬੀ ਦੋਸਤ ਦੱਸਿਆ ਅਤੇ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦਾ ਸੱਦਾ ਦਿੱਤਾ।

ਮੁਤੱਕੀ ਨੇ ਕਿਹਾ ਕਿ ਇਹ ਦੌਰਾ ਦੋਵਾਂ ਦੇਸ਼ਾਂ ਵਿਚਾਲੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰੇਗਾ। ਭਾਰਤ ਅਤੇ ਅਫਗਾਨਿਸਤਾਨ ਨੂੰ ਸੰਪਰਕ ਵਧਾਉਣਾ ਚਾਹੀਦਾ ਹੈ।” ਮੁਤੱਕੀ ਨੇ ਕਿਹਾ, “ਅਫਗਾਨਿਸਤਾਨ ਆਪਣੀ ਧਰਤੀ ਨੂੰ ਕਿਸੇ ਹੋਰ ਦੇਸ਼ ਦੇ ਵਿਰੁੱਧ ਵਰਤਣ ਦੀ ਇਜਾਜ਼ਤ ਨਹੀਂ ਦੇਵੇਗਾ।” ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੇ ਕਿਹਾ, “ਜਦੋਂ ਹਾਲ ਹੀ ‘ਚ ਭੂਚਾਲ ਆਇਆ ਸੀ, ਤਾਂ ਭਾਰਤ ਸਹਾਇਤਾ ਭੇਜਣ ਵਾਲਾ ਪਹਿਲਾ ਦੇਸ਼ ਸੀ।

ਅਸੀਂ ਭਾਰਤ ਨੂੰ ਇੱਕ ਕਰੀਬੀ ਦੋਸਤ ਵਜੋਂ ਦੇਖਦੇ ਹਾਂ, ਅਫਗਾਨਿਸਤਾਨ ਭਾਰਤ ਨਾਲ ਆਪਸੀ ਸਤਿਕਾਰ ‘ਤੇ ਆਧਾਰਿਤ ਸਬੰਧ ਚਾਹੁੰਦਾ ਹੈ, ਜਿਸ ‘ਚ ਵਪਾਰ ਅਤੇ ਲੋਕਾਂ-ਤੋਂ-ਲੋਕਾਂ ਦੇ ਸਬੰਧ ਸ਼ਾਮਲ ਹਨ। ਅਸੀਂ ਇੱਕ ਅਜਿਹਾ ਤਰੀਕਾ ਬਣਾਉਣ ਲਈ ਤਿਆਰ ਹਾਂ ਜੋ ਦੋਵਾਂ ਦੇਸ਼ਾਂ ਵਿਚਕਾਰ ਸਬੰਧਾਂ ਨੂੰ ਮਜ਼ਬੂਤ ​​ਕਰੇ।”

ਭਾਰਤੀ ਕੰਪਨੀਆਂ ਅਫਗਾਨਿਸਤਾਨ ‘ਚ ਮਾਈਨਿੰਗ ਕਰਨਗੀਆਂ

ਬੈਠਕ ਦੌਰਾਨ ਭਾਰਤੀ ਵਿਦੇਸ਼ ਮੰਤਰੀ ਡਾ. ਜੈਸ਼ੰਕਰ ਨੇ ਕਿਹਾ, “ਅਸੀਂ ਅਫਗਾਨ ਸਰਕਾਰ ਵੱਲੋਂ ਭਾਰਤੀ ਕੰਪਨੀਆਂ ਨੂੰ ਅਫਗਾਨਿਸਤਾਨ ‘ਚ ਮਾਈਨਿੰਗ ਕਰਨ ਦੇ ਸੱਦੇ ਦਾ ਸਵਾਗਤ ਕਰਦੇ ਹਾਂ। ਇਸ ‘ਤੇ ਹੋਰ ਚਰਚਾ ਕੀਤੀ ਜਾਵੇਗੀ। ਵਪਾਰ ਅਤੇ ਵਣਜ ਨੂੰ ਉਤਸ਼ਾਹਿਤ ਕਰਨ ‘ਚ ਸਾਡਾ ਸਾਂਝਾ ਹਿੱਤ ਹੈ। ਸਾਨੂੰ ਕਾਬੁਲ ਅਤੇ ਨਵੀਂ ਦਿੱਲੀ ਵਿਚਕਾਰ ਉਡਾਣ ਸੇਵਾਵਾਂ ਦੇ ਵਿਸਥਾਰ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ।”

ਅੱ.ਤ.ਵਾ.ਦ ਦਾ ਮੁਕਾਬਲਾ ਕਰਨ ਲਈ ਤਾਲਮੇਲ ਦੇ ਯਤਨ

ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ, “ਸਾਡੀ ਵਿਕਾਸ ਅਤੇ ਖੁਸ਼ਹਾਲੀ ਲਈ ਸਾਂਝੀ ਵਚਨਬੱਧਤਾ ਹੈ। ਹਾਲਾਂਕਿ, ਦੋਵੇਂ ਦੇਸ਼ਾਂ ਨੂੰ ਸਰਹੱਦ ਪਾਰ ਅੱ.ਤ.ਵਾ.ਦ ਦੇ ਸਾਂਝੇ ਖਤਰਿਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਨੂੰ ਅੱ.ਤ.ਵਾ.ਦ ਦਾ ਮੁਕਾਬਲਾ ਕਰਨ ਲਈ ਤਾਲਮੇਲ ਵਾਲੇ ਯਤਨ ਕਰਨੇ ਚਾਹੀਦੇ ਹਨ। ਅਸੀਂ ਭਾਰਤ ਦੀਆਂ ਸੁਰੱਖਿਆ ਚਿੰਤਾਵਾਂ ਪ੍ਰਤੀ ਤੁਹਾਡੀ ਸੰਵੇਦਨਸ਼ੀਲਤਾ ਦੀ ਕਦਰ ਕਰਦੇ ਹਾਂ।

ਕਾਬੁਲ ‘ਚ ਭਾਰਤ ਦੇ ਤਕਨੀਕੀ ਮਿਸ਼ਨ ਨੂੰ ਦੂਤਾਵਾਸ ਦਾ ਦਰਜਾ

ਅਫਗਾਨਿਸਤਾਨ ਨਾਲ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਦੇ ਹੋਏ, ਭਾਰਤ ਨੇ ਕਾਬੁਲ ‘ਚ ਭਾਰਤੀ ਤਕਨੀਕੀ ਮਿਸ਼ਨ ਨੂੰ ਦੂਤਾਵਾਸ ਦਾ ਦਰਜਾ ਦਿੱਤਾ। ਇਸ ਦੇ ਨਾਲ, ਭਾਰਤ ਨੇ ਅਧਿਕਾਰਤ ਤੌਰ ‘ਤੇ ਅਫਗਾਨਿਸਤਾਨ ‘ਚ ਤਾਲਿਬਾਨ ਸਰਕਾਰ ਨਾਲ ਕੂਟਨੀਤਕ ਸਬੰਧ ਸਥਾਪਤ ਕਰਨ ਦਾ ਐਲਾਨ ਕੀਤਾ। ਭਾਰਤੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਨੇ ਕਿਹਾ, “ਭਾਰਤ ਅਫਗਾਨਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ ਅਤੇ ਆਜ਼ਾਦੀ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹੈ।

Read More: ਅਫਗਾਨਿਸਤਾਨ ‘ਚ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 900 ਪਹੁੰਚੀ

Scroll to Top