ਨੋਬਲ ਸ਼ਾਂਤੀ ਪੁਰਸਕਾਰ 2025

ਵੈਨੇਜ਼ੁਏਲਾ ਦੀ ਮਾਰੀਆ ਮਚਾਡੋ ਨੋਬਲ ਸ਼ਾਂਤੀ ਪੁਰਸਕਾਰ 2025 ਨਾਲ ਸਨਮਾਨਿਤ

ਵਿਦੇਸ਼, 10 ਅਕਤੂਬਰ 2025: Nobel Peace Prize 2025: ਵੈਨੇਜ਼ੁਏਲਾ ਦੀ ਵਿਰੋਧੀ ਧਿਰ ਦੀ ਆਗੂ ਮਾਰੀਆ ਮਚਾਡੋ (Maria Corina Machado) ਨੂੰ ਵੈਨੇਜ਼ੁਏਲਾ ‘ਚ ਲੋਕਤੰਤਰੀ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਅਤੇ ਤਾਨਾਸ਼ਾਹੀ ਤੋਂ ਲੋਕਤੰਤਰ ‘ਚ ਸ਼ਾਂਤੀਪੂਰਨ ਤਬਦੀਲੀ ਪ੍ਰਾਪਤ ਕਰਨ ਲਈ ਉਨ੍ਹਾਂ ਦੇ ਅਣਥੱਕ ਯਤਨਾਂ ਲਈ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਟਰੰਪ ਕਈ ਮਹੀਨਿਆਂ ਤੋਂ ਨੋਬਲ ਪੁਰਸਕਾਰ ਲਈ ਦਾਅਵੇਦਾਰੀ ਕਰ ਰਹੇ ਸਨ, ਪਰ ਨੋਬਲ ਕਮੇਟੀ ਨੇ ਉਨ੍ਹਾਂ ਨੂੰ ਪੁਰਸਕਾਰ ਲਈ ਨਹੀਂ ਚੁਣਿਆ।

ਨੋਬਲ ਕਮੇਟੀ ਨੇ ਕਿਹਾ ਕਿ ਤਾਨਾਸ਼ਾਹੀ ਸ਼ਾਸਨ ਦੇ ਕਾਰਨ ਵੈਨੇਜ਼ੁਏਲਾ ‘ਚ ਰਾਜਨੀਤਿਕ ਗਤੀਵਿਧੀਆਂ ਬਹੁਤ ਮੁਸ਼ਕਿਲ ਹਨ। ਮਚਾਡੋ ਨੇ ਸੁਮਾਤੇ ਨਾਮਕ ਸੰਗਠਨ ਦੀ ਸਥਾਪਨਾ ਕੀਤੀ, ਜੋ ਲੋਕਤੰਤਰ ਦੀ ਬਿਹਤਰੀ ਲਈ ਕੰਮ ਕਰਦਾ ਹੈ। ਉਹ ਦੇਸ਼ ‘ਚ ਸੁਤੰਤਰ ਅਤੇ ਨਿਰਪੱਖ ਚੋਣਾਂ ਦੀ ਮੰਗ ਕਰਦੀ ਰਹੀ ਹੈ।

ਜੇਤੂ ਨੂੰ 11 ਮਿਲੀਅਨ ਸਵੀਡਿਸ਼ ਕ੍ਰੋਨਾ (₹10.3 ਕਰੋੜ), ਇੱਕ ਸੋਨੇ ਦਾ ਤਗਮਾ ਅਤੇ ਇੱਕ ਸਰਟੀਫਿਕੇਟ ਮਿਲੇਗਾ। ਪੁਰਸਕਾਰ 10 ਦਸੰਬਰ ਨੂੰ ਓਸਲੋ ‘ਚ ਪੇਸ਼ ਕੀਤੇ ਜਾਣਗੇ।

Read More: ਕੈਮਿਸਟਰੀ ‘ਚ ਇਨ੍ਹਾਂ 3 ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ 2025

Scroll to Top