IND W ਬਨਾਮ SA W

IND W ਬਨਾਮ SA W: ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਭਾਰਤ ਦੀ ਬੱਲੇਬਾਜ਼ੀ ਸ਼ੁਰੂ

ਸਪੋਰਟਸ, 09 ਅਕਤੂਬਰ 2025: IND W ਬਨਾਮ SA W: ਮਹਿਲਾ ਵਨਡੇ ਵਿਸ਼ਵ ਕੱਪ 2025 ਦਾ 10ਵਾਂ ਮੈਚ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਿਸ਼ਾਖਾਪਟਨਮ ‘ਚ ਖੇਡਿਆ ਜਾ ਰਿਹਾ ਹੈ। ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਭਾਰਤੀ ਟੀਮ ਨੇ ਇੱਕ ਓਵਰ ‘ਚ ਬਿਨਾਂ ਕਿਸੇ ਨੁਕਸਾਨ ਦੇ 4 ਦੌੜਾਂ ਬਣਾਈਆਂ ਹਨ। ਓਪਨਰ ਸਮ੍ਰਿਤੀ ਮੰਧਾਨਾ ਅਤੇ ਪ੍ਰਤੀਕਾ ਰਾਵਲ ਕ੍ਰੀਜ਼ ‘ਤੇ ਹਨ।

ਮੀਂਹ ਕਾਰਨ ਮੈਚ ਇੱਕ ਘੰਟਾ ਦੇਰੀ ਨਾਲ ਸ਼ੁਰੂ ਹੋਇਆ ਹੈ। ਮੈਚ ਅਸਲ ਵਿੱਚ ਦੁਪਹਿਰ 3 ਵਜੇ ਸ਼ੁਰੂ ਹੋਣਾ ਸੀ। ਹਾਲਾਂਕਿ, ਓਵਰਾਂ ਦੀ ਗਿਣਤੀ ਨਹੀਂ ਘਟਾਈ ਗਈ ਹੈ।

ਦੋਵਾਂ ਟੀਮਾਂ ਦੇ ਪਲੇਇੰਗ ਇਲੈਵਨ:-

ਭਾਰਤ: ਸਮ੍ਰਿਤੀ ਮੰਧਾਨਾ, ਪ੍ਰਤੀਕਾ ਰਾਵਲ, ਹਰਲੀਨ ਦਿਓਲ, ਹਰਮਨਪ੍ਰੀਤ ਕੌਰ (ਕਪਤਾਨ), ਜੇਮੀਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਦੀਪਤੀ ਸ਼ਰਮਾ, ਸਨੇਹ ਰਾਣਾ, ਅਮਨਜੋਤ ਕੌਰ, ਕ੍ਰਾਂਤੀ ਗੌੜ ਅਤੇ ਸ਼੍ਰੀ ਚਰਨੀ।

ਦੱਖਣੀ ਅਫ਼ਰੀਕਾ: ਲੌਰਾ ਵੋਲਵਾਰਡਟ (ਕਪਤਾਨ), ਤਾਜਮਿਨ ਬ੍ਰਿਟਜ਼, ਸੁਨੇ ਲੁਸ, ਮਾਰਿਜ਼ਾਨ ਕੇਪ, ਐਨੇਕੇ ਬੋਸ਼, ਸਿਨਾਲੋ ਜਾਫਟਾ (ਵਿਕਟਕੀਪਰ), ਕਲੋ ਟਰਾਇਓਨ, ਨਦੀਨ ਡੀ ਕਲਰਕ, ਤੁਮੀ ਸੇਖੁਖੁਨੇ, ਅਯਾਬੋੰਗਾ ਖਾਕਾ ਅਤੇ ਨਨਕੁਲੁਲੇਕੋ ਮਲਾਬਾ।

ਭਾਰਤ ਅਤੇ ਦੱਖਣੀ ਅਫਰੀਕਾ ਨੇ 33 ਮਹਿਲਾ ਵਨਡੇ ਮੈਚ ਖੇਡੇ ਹਨ। ਭਾਰਤ ਨੇ 20 ਜਿੱਤੇ, ਜਦੋਂ ਕਿ ਦੱਖਣੀ ਅਫਰੀਕਾ ਨੇ 12 ਜਿੱਤੇ। ਇੱਕ ਮੈਚ ਡਰਾਅ ਰਿਹਾ। ਵਨਡੇ ਵਿਸ਼ਵ ਕੱਪ ‘ਚ ਦੋਵਾਂ ਵਿਚਾਲੇ ਪੰਜ ਮੈਚ ਖੇਡੇ ਗਏ, ਜਿਨ੍ਹਾਂ ‘ਚੋਂ ਭਾਰਤ ਨੇ ਤਿੰਨ ਜਿੱਤੇ ਅਤੇ ਦੱਖਣੀ ਅਫਰੀਕਾ ਨੇ ਦੋ ਜਿੱਤੇ ਹਨ।

Read More: ENG W ਬਨਾਮ BAN W: ਮਹਿਲਾ ਵਿਸ਼ਵ ਕੱਪ ‘ਚ ਅੱਜ ਇੰਗਲੈਂਡ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ

Scroll to Top