ਕਰਮਜੀਤ ਸਿੰਘ ਬੱਗਾ ਨੇ ਵੀ ਇਸ ਦੁਨੀਆਂ ਨੂੰ ਕਿਹਾ ਅਲਵਿਦਾ, ਸਤਵਿੰਦਰ ਬੁੱਗਾ ਨੇ ਸਾਂਝੀ ਕੀਤੀ ਤਸਵੀਰ

9 ਅਕਤੂਬਰ 2025: ਪੰਜਾਬੀ ਸੰਗੀਤ ਜਗਤ ਅਜੇ ਪ੍ਰਸਿੱਧ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਸਦਮੇ ਤੋਂ ਉੱਭਰਿਆ ਨਹੀਂ ਸੀ, ਜਦੋਂ ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ (Karamjit Singh Bagga) ਨੇ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ।

ਪੰਜਾਬੀ ਗਾਇਕ ਸਤਵਿੰਦਰ ਬੱਗਾ ਨੇ ਸੋਸ਼ਲ ਮੀਡੀਆ ‘ਤੇ ਕਰਮਜੀਤ ਦੀ ਇੱਕ ਪੁਰਾਣੀ ਫੋਟੋ ਸਾਂਝੀ ਕੀਤੀ ਅਤੇ ਇੱਕ ਦਿਲੋਂ ਸੁਨੇਹਾ ਲਿਖਿਆ, “ਅੰਤਰਰਾਸ਼ਟਰੀ ਅਲਗੋਜ਼ਾ ਵਾਦਕ ਅਤੇ ਸਾਡੇ ਭਰਾ ਕਰਮਜੀਤ ਸਿੰਘ ਬੱਗਾ ਨੇ ਆਪਣੀ ਸੰਸਾਰਿਕ ਯਾਤਰਾ ਪੂਰੀ ਕਰ ਲਈ ਹੈ। ਵਾਹਿਗੁਰੂ ਉਨ੍ਹਾਂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਅਤੇ ਪਰਿਵਾਰ ਨੂੰ ਇਸ ਘਾਟੇ ਨੂੰ ਸਹਿਣ ਦੀ ਹਿੰਮਤ ਦੇਵੇ।”

ਕਰਮਜੀਤ ਬੱਗਾ ਨੂੰ ਉਨ੍ਹਾਂ ਦੇ ਵਿਲੱਖਣ ਅਲਗੋਜ਼ਾ ਵਜਾਉਣ ਦੇ ਹੁਨਰ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

Read More: CM ਭਗਵੰਤ ਮਾਨ ਰਾਜਵੀਰ ਜਵੰਦਾ ਨੂੰ ਅੰਤਿਮ ਸ਼ਰਧਾਂਜਲੀ ਦੇਣ ਪਹੁੰਚੇ

Scroll to Top