ਹਰਿਆਣਾ, 08 ਅਕਤੂਬਰ 2025: ਨੋਬਲ ਪੁਰਸਕਾਰ 2025: ਇਸ ਸਾਲ ਦਾ ਕੈਮਿਸਟਰੀ (ਰਸਾਇਣ ਵਿਗਿਆਨ) ਦਾ ਨੋਬਲ ਪੁਰਸਕਾਰ ਸੁਸੁਮੂ ਕਿਤਾਗਾਵਾ (ਜਾਪਾਨ), ਰਿਚਰਡ ਰੌਬਸਨ (ਆਸਟ੍ਰੇਲੀਆ), ਅਤੇ ਓਮਰ ਐਮ. ਯਾਗੀ (ਸੰਯੁਕਤ ਰਾਜ) ਨੂੰ ਦਿੱਤਾ ਗਿਆ ਹੈ। ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸਜ਼ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ।
ਇਨ੍ਹਾਂ ਨੇ ਅਜਿਹੇ ਪਰਮਾਣੂ ਬਣਾਏ ਹਨ, ਜਿਸ ‘ਚ ਵੱਡੇ-ਵੱਡੇ ਖਾਲੀ ਹਿੱਸੇ ਹੁੰਦੇ ਹਨ | ਇਨ੍ਹਾਂ ‘ਚ
ਹੋਰ ਰਸਾਇਣ ਆਸਾਨੀ ਨਾਲ ਲੰਘ ਸਕਦੇ ਸਨ। ਇਨ੍ਹਾਂ ਬਣਤਰਾਂ ਨੂੰ ਮੈਟਲ ਆਰਗੈਨਿਕ ਫਰੇਮਵਰਕ (MOFs) ਕਿਹਾ ਜਾਂਦਾ ਹੈ। ਇਨ੍ਹਾਂ ‘ਚ ਵੱਡੇ ਖਾਲੀ ਹਿੱਸ ਹੁੰਦੇ ਹਨ |
ਇਨ੍ਹਾਂ ਨੂੰ ਖਾਸ ਪਦਾਰਥਾਂ ਨੂੰ ਹਾਸਲ ਕਰਨ ਜਾਂ ਸਟੋਰ ਕਰਨ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਜਾ ਸਕਦਾ ਹੈ। ਇਨ੍ਹਾਂ ਦੀ ਵਰਤੋਂ ਮਾਰੂਥਲ ਦੀ ਹਵਾ ਤੋਂ ਪਾਣੀ ਇਕੱਠਾ ਕਰਨ, ਪ੍ਰਦੂਸ਼ਣ ਨੂੰ ਹਟਾਉਣ, ਕਾਰਬਨ ਡਾਈਆਕਸਾਈਡ ਨੂੰ ਸਾਫ਼ ਕਰਨ, ਜ਼ਹਿਰੀਲੀਆਂ ਗੈਸਾਂ ਨੂੰ ਸਟੋਰ ਕਰਨ ਜਾਂ ਰਸਾਇਣਕ ਪ੍ਰਤੀਕ੍ਰਿਆਵਾਂ ਨੂੰ ਤੇਜ਼ ਕਰਨ ਲਈ ਕੀਤੀ ਜਾ ਸਕਦੀ ਹੈ।
ਜੇਤੂਆਂ ਨੂੰ 11 ਮਿਲੀਅਨ ਸਵੀਡਿਸ਼ ਕ੍ਰੋਨਾ (₹10.3 ਕਰੋੜ), ਇੱਕ ਸੋਨੇ ਦਾ ਤਗਮਾ ਅਤੇ ਇੱਕ ਸਰਟੀਫਿਕੇਟ ਮਿਲੇਗਾ। ਇਨਾਮੀ ਰਾਸ਼ੀ ਤਿੰਨਾਂ ਵਿੱਚ ਵੰਡੀ ਜਾਵੇਗੀ। ਪੁਰਸਕਾਰ 10 ਦਸੰਬਰ ਨੂੰ ਸਟਾਕਹੋਮ ਵਿੱਚ ਪੇਸ਼ ਕੀਤੇ ਜਾਣਗੇ।
Read More: ਭੌਤਿਕ ਵਿਗਿਆਨ ‘ਚ ਤਿੰਨ ਅਮਰੀਕੀ ਵਿਗਿਆਨੀਆਂ ਨੂੰ ਮਿਲਿਆ ਨੋਬਲ ਪੁਰਸਕਾਰ