Vivo V60e

ਵੀਵੋ ਵੱਲੋਂ ਨਵਾਂ Vivo V60e ਸਮਾਰਟਫੋਨ ਲਾਂਚ, ਜਾਣੋ ਭਾਰਤ ‘ਚ ਕੀਮਤ ਤੇ ਫ਼ੀਚਰ

ਤਕਨਾਕਲੋਜੀ 07 ਅਕਤੂਬਰ 2025: Vivo V60e: ਵੀਵੋ ਨੇ ਆਪਣੀ ਮਸ਼ਹੂਰ V ਸੀਰੀਜ਼ ‘ਚ ਇੱਕ ਨਵਾਂ ਸਮਾਰਟਫੋਨ, Vivo V60e ਲਾਂਚ ਕੀਤਾ ਹੈ। ਇਸ ‘ਚ 200-ਮੈਗਾਪਿਕਸਲ ਦਾ ਰੀਅਰ ਕੈਮਰਾ ਹੈ। ਫਰੰਟ ਕੈਮਰਾ 50-ਮੈਗਾਪਿਕਸਲ ਦਾ ਹੈ, ਜਿਸ ਬਾਰੇ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸ਼ਾਨਦਾਰ ਸੈਲਫੀ ਲੈਂਦਾ ਹੈ। Vivo V60e ‘ਚ 90W ਫਾਸਟ ਚਾਰਜਿੰਗ ਸਪੋਰਟ ਦੇ ਨਾਲ 6500mAh ਬੈਟਰੀ ਹੈ। ਫੋਨ ‘ਚ 120Hz ਰਿਫਰੈਸ਼ ਰੇਟ ਦੇ ਨਾਲ 6.77-ਇੰਚ ਫੁੱਲ HD+ ਡਿਸਪਲੇਅ ਹੈ। ਇਹ 12GB ਤੱਕ ਦੀ RAM ਦੇ ਨਾਲ ਆਉਂਦਾ ਹੈ।

Vivo V60e ਦੀ ਭਾਰਤ ‘ਚ ਕੀਮਤ

ਵੀਵੋ V60e ਕਈ RAM ਅਤੇ ਸਟੋਰੇਜ ਵਿਕਲਪਾਂ ‘ਚ ਆਉਂਦਾ ਹੈ। ਇਹ ਨੋਬਲ ਗੋਲਡ ਅਤੇ ਏਲੀਟ ਪਰਪਲ ਰੰਗਾਂ ‘ਚ ਆਉਂਦਾ ਹੈ। ਫੋਨ ਦੇ 8GB + 128GB ਮਾਡਲ ਦੀ ਕੀਮਤ ₹29,999 ਹੈ। 8GB + 256GB ਮਾਡਲ ₹31,999 ‘ਚ ਉਪਲਬਧ ਹੋਵੇਗਾ ਅਤੇ 12GB + 256GB ਮਾਡਲ ₹33,999 ‘ਚ ਉਪਲਬੱਧ ਹੋਵੇਗਾ। ਇਸ ਫੋਨ ਨੂੰ Amazon, Flipkart, ਅਤੇ Vivo India ਦੇ ਔਨਲਾਈਨ ਸਟੋਰ ਤੋਂ ਪ੍ਰੀ-ਆਰਡਰ ਕੀਤਾ ਜਾ ਸਕਦਾ ਹੈ। ਇਹ ਔਫਲਾਈਨ ਵੀ ਉਪਲਬੱਧ ਹੋਵੇਗਾ। ਇਹ 10 ਅਕਤੂਬਰ ਤੋਂ ਵਿਕਰੀ ਲਈ ਉਪਲਬੱਧ ਹੋਵੇਗਾ।

Vivo V60e ਦੀਆਂ ਮੁੱਖ ਵਿਸ਼ੇਸ਼ਤਾਵਾਂ

Vivo V60e ‘ਚ 6.77-ਇੰਚ FHD+ ਡਿਸਪਲੇਅ ਹੈ। ਇਹ ਕਵਾਡ-ਕਰਵਡ AMOLED ਡਿਸਪਲੇਅ 2392 × 1080 ਪਿਕਸਲ ਦਾ ਰੈਜ਼ੋਲਿਊਸ਼ਨ ਪੇਸ਼ ਕਰਦਾ ਹੈ। ਨਵੇਂ Vivo ਫੋਨ ‘ਚ 120Hz ਰਿਫਰੈਸ਼ ਰੇਟ ਅਤੇ 1900 nits ਦੀ ਪੀਕ ਬ੍ਰਾਈਟਨੈੱਸ ਹੈ। AMOLED ਡਿਸਪਲੇਅ ਦੇ ਕਾਰਨ, ਇਹ ਚਮਕ ਕਾਫ਼ੀ ਹੈ। ਡਿਸਪਲੇਅ ‘ਚ ਡਾਇਮੰਡ ਸ਼ੀਲਡ ਗਲਾਸ ਪ੍ਰੋਟੈਕਸ਼ਨ ਹੈ, ਜੋ ਫੋਨ ਨੂੰ ਸਕ੍ਰੈਚਾਂ ਤੋਂ ਬਚਾਏਗਾ।

Vivo V60e ਮੀਡੀਆਟੇਕ ਦੇ ਡਾਇਮੇਂਸਿਟੀ 7360 ਟਰਬੋ ਪ੍ਰੋਸੈਸਰ ਦੁਆਰਾ ਸੰਚਾਲਿਤ ਹੈ, ਜੋ ਕਿ 4nm ਪ੍ਰਕਿਰਿਆ ‘ਤੇ ਬਣਿਆ ਹੈ। ਇਹ ਫੋਨ 12GB ਤੱਕ RAM ਦੀ ਪੇਸ਼ਕਸ਼ ਕਰਦਾ ਹੈ, ਪਰ ਸਿਰਫ਼ UFS 2.2 ਸਟੋਰੇਜ ਦੀ ਪੇਸ਼ਕਸ਼ ਕਰਦਾ ਹੈ। ਇਹ ਫੋਨ ਦੋਹਰੇ ਸਿਮ ਕਾਰਡਾਂ ਨੂੰ ਸਪੋਰਟ ਕਰਦਾ ਹੈ। ਇਸ ‘ਚ ਕੋਈ SD ਕਾਰਡ ਸਲਾਟ ਨਹੀਂ ਹੈ। ਇਹ ਫੋਨ ਐਂਡਰਾਇਡ 15 ‘ਤੇ ਆਧਾਰਿਤ Funtouch OS 15 ‘ਤੇ ਚੱਲਦਾ ਹੈ।

ਵੀਵੋ V60e ਸਮਾਰਟਫੋਨ ਦਾ ਕੈਮਰਾ

ਵੀਵੋ V60e ‘ਚ 200-ਮੈਗਾਪਿਕਸਲ ਦਾ ਮੁੱਖ ਰੀਅਰ ਕੈਮਰਾ ਹੈ, ਇਸ ‘ਚ 8-ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਵੀ ਹੈ। ਇਸ ਫੋਨ ਨਾਲ 4K ਰਿਕਾਰਡਿੰਗ ਸੰਭਵ ਹੈ। ਸੈਲਫੀ ਲਈ 50-ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਫੋਨ ਇੱਕ ਇਨ-ਡਿਸਪਲੇਅ ਆਪਟੀਕਲ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਉਂਦਾ ਹੈ। ਇਸ ‘ਚ ਇੱਕ USB ਟਾਈਪ-ਸੀ ਪੋਰਟ ਅਤੇ ਸਟੀਰੀਓ ਸਪੀਕਰ ਵੀ ਹਨ। ਫੋਨ ਨੂੰ IP68 + IP69 ਦਰਜਾ ਦਿੱਤਾ ਗਿਆ ਹੈ, ਜੋ ਇਸਨੂੰ ਧੂੜ ਅਤੇ ਪਾਣੀ ਦੇ ਨੁਕਸਾਨ ਤੋਂ ਬਚਾਉਂਦਾ ਹੈ। ਇਹ 6500mAh ਬੈਟਰੀ ਨਾਲ ਪੈਕ ਕੀਤਾ ਗਿਆ ਹੈ ਜੋ 90W ਤੇਜ਼ ਚਾਰਜਿੰਗ ਦਾ ਸਮਰਥਨ ਕਰਦਾ ਹੈ।

Read More: UPI New Rules: 1 ਅਗਸਤ ਤੋਂ ਬਦਲੇ UPI ਦੇ ਨਿਯਮ, ਜੇਬ ‘ਤੇ ਪਵੇਗਾ ਭਾਰੀ

Scroll to Top