ਜਲਾਲਾਬਾਦ ਮੰਡੀ

ਜਲਾਲਾਬਾਦ ਮੰਡੀ ‘ਚ ਸਟ੍ਰੀਟ ਵਿਕਰੇਤਾਵਾਂ ਲਈ ਪੰਜਾਬ ਸਰਕਾਰ ਵੱਲੋਂ 3 ਕਰੋੜ ਰੁਪਏ ਦਾ ਪ੍ਰੋਜੈਕਟ ਲੋਕ ਅਰਪਣ

ਜਲਾਲਾਬਾਦ, 06 ਅਕਤੂਬਰ 2025: ਪੰਜਾਬ ਸਰਕਾਰ ਨੇ ਜਲਾਲਾਬਾਦ ਦੀ ਸਥਾਨਕ ਸਬਜ਼ੀ ਅਤੇ ਫਲ ਮੰਡੀ ‘ਚ 3 ਕਰੋੜ ਰੁਪਏ ਦਾ ਪ੍ਰੋਜੈਕਟ ਲੋਕ ਅਰਪਣ ਕੀਤਾ ਹੈ | ਪੰਜਾਬ ਸਰਕਾਰ ਮੁਤਾਬਕ ਸਾਲਾਂ ਤੋਂ ਜਲਾਲਾਬਾਦ ਮੰਡੀ ‘ਚ ਛੋਟੇ ਵਪਾਰੀ ਅਤੇ ਸਟ੍ਰੀਟ ਵਿਕਰੇਤਾ ਟ੍ਰੈਫਿਕ ਜਾਮ ਅਤੇ ਮੀਂਹ ਅਤੇ ਧੁੱਪ ‘ਚ ਕਾਰੋਬਾਰ ਕਰਨ ‘ਚ ਮੁਸ਼ਕਿਲ ਹੋ ਰਹੀ ਸੀ |

ਸੂਬਾ ਸਰਕਾਰ ਮੁਤਾਬਕ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਮੁੱਖ ਸੜਕਾਂ ਤੋਂ ਰੁਕਾਵਟ ਨੂੰ ਦੂਰ ਕੀਤਾ ਅਤੇ ਬਾਜ਼ਾਰ ‘ਚ ਇੱਕ ਸਾਂਝੀ, ਸੁਵਿਧਾਜਨਕ ਜਗ੍ਹਾ ਬਣਾਈ। ਹੁਣ, ਸਟ੍ਰੀਟ ਵਿਕਰੇਤਾ ਛੱਤ (ਸ਼ੈੱਡ) ਹੇਠ ਆਰਾਮ ਨਾਲ ਆਪਣਾ ਕਾਰੋਬਾਰ ਕਰ ਸਕਦੇ ਹਨ | ਇਸ ਪ੍ਰੋਜੈਕਟ ਦੀ ਲਾਗਤ ਲਗਭਗ ₹3 ਕਰੋੜ ਸੀ, ਜਿਸਦਾ ਨੀਂਹ ਪੱਥਰ ਮਾਰਚ 2024 ‘ਚ ਰੱਖਿਆ ਸੀ ਅਤੇ ਇਹ ਹੁਣ ਪੂਰਾ ਹੋ ਗਿਆ ਹੈ |

ਪੰਜਾਬ ਸਰਕਾਰ ਮੁਤਾਬਕ ਗਲੀ ਵਿਕਰੇਤਾਵਾਂ ਦੀਆਂ ਜ਼ਰੂਰੀ ਮੰਗਾਂ, ਜਿਵੇਂ ਕਿ ਬਾਥਰੂਮ, ਆਰ.ਓ. ਪਾਣੀ, ਸੈਨੀਟੇਸ਼ਨ ਅਤੇ ਸੁਰੱਖਿਆ ਸੰਬੰਧੀ ਹੱਲ ਕੀਤਾ ਗਿਆ। ਪੰਜਾਬ ਸਰਕਾਰ ਮੁਤਾਬਕ ਪ੍ਰੋਜੈਕਟ ਜਲਾਲਾਬਾਦ ‘ਚ ਹਾਲ ਹੀ ‘ਚ ਚੱਲ ਰਹੇ ਹੋਰ ਵਿਕਾਸ ਪ੍ਰੋਜੈਕਟਾਂ ਵਾਂਗ, ਸਥਾਨਕ ਆਰਥਿਕਤਾ ਨੂੰ ਮਜ਼ਬੂਤ ​​ਕਰਨ ‘ਚ ਵੀ ਯੋਗਦਾਨ ਪਾਵੇਗਾ, ਜਿਸ ‘ਚ ਪਾਣੀ ਦੀ ਸਪਲਾਈ ਅਤੇ ਨਹਿਰੀ ਪ੍ਰਣਾਲੀਆਂ ‘ਚ ₹28 ਕਰੋੜ ਦਾ ਨਿਵੇਸ਼ ਸ਼ਾਮਲ ਹੈ।

Read More: Rajya Sabha Bypoll: ਰਾਜ ਸਭਾ ਚੋਣਾਂ ਲਈ ਪਾਰਟੀ ਨੇ ਐਲਾਨਿਆ ਉਮੀਦਵਾਰ, ਜਾਣੋ ਕਿਸਨੂੰ ਦਿੱਤੀ ਜ਼ਿੰਮੇਵਾਰੀ

Scroll to Top