ਸਪੋਰਟਸ, 06 ਅਕਤੂਬਰ 2025: BAN ਬਨਾਮ AFG T20 Result: ਬੰਗਲਾਦੇਸ਼ ਨੇ ਟੀ-20 ਸੀਰੀਜ਼ ‘ਚ ਅਫਗਾਨਿਸਤਾਨ ਨੂੰ 3-0 ਨਾਲ ਹਰਾ ਕੇ ਕਲੀਨ ਸਵੀਪ ਕਰ ਦਿੱਤਾ। ਐਤਵਾਰ ਨੂੰ ਸ਼ਾਰਜਾਹ ‘ਚ ਖੇਡੇ ਗਏ ਤੀਜੇ ਮੈਚ ‘ਚ ਅਫਗਾਨਿਸਤਾਨ 6 ਵਿਕਟਾਂ ਨਾਲ ਹਾਰ ਗਿਆ।
ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਅਫਗਾਨਿਸਤਾਨ ਨੇ 20 ਓਵਰਾਂ ‘ਚ 9 ਵਿਕਟਾਂ ‘ਤੇ 143 ਦੌੜਾਂ ਬਣਾਈਆਂ। 144 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਬੰਗਲਾਦੇਸ਼ ਨੇ 18 ਓਵਰਾਂ ‘ਚ 4 ਵਿਕਟਾਂ ਗੁਆ ਕੇ ਜਿੱਤ ਪ੍ਰਾਪਤ ਕੀਤੀ। ਬੰਗਲਾਦੇਸ਼ ਲਈ ਨਾਬਾਦ ਅਰਧ ਸੈਂਕੜਾ ਲਗਾਉਣ ਵਾਲੇ ਸੈਫ ਹਸਨ ਨੂੰ ਪਲੇਅਰ ਆਫ ਦ ਮੈਚ ਚੁਣਿਆ ਗਿਆ।
ਅਫਗਾਨਿਸਤਾਨ ਲਈ ਦਰਵੇਸ਼ ਅਬਦੁਲ ਰਸੂਲੀ ਨੇ 29 ਗੇਂਦਾਂ ‘ਤੇ 32 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਈਆਂ। ਸਦੀਕੁੱਲਾ ਅਟਲ ਨੇ 28 ਦੌੜਾਂ ਬਣਾਈਆਂ ਅਤੇ ਮੁਜੀਬ ਉਰ ਰਹਿਮਾਨ ਨੇ 23 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ, ਮੁਹੰਮਦ ਸੈਫੂਦੀਨ ਨੇ 3 ਓਵਰਾਂ ‘ਚ 15 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਨਸੁਮ ਅਹਿਮਦ ਅਤੇ ਤਨਜ਼ੀਮ ਹਸਨ ਸਾਕਿਬ ਨੇ 2-2 ਵਿਕਟਾਂ ਲਈਆਂ। ਸ਼ੋਰੀਫੁਲ ਇਸਲਾਮ ਅਤੇ ਰਿਸ਼ਾਦ ਹੁਸੈਨ ਨੇ ਇੱਕ-ਇੱਕ ਵਿਕਟ ਲਈ।
ਬੰਗਲਾਦੇਸ਼ ਲਈ ਸੈਫ਼ ਹਸਨ ਨੇ 38 ਗੇਂਦਾਂ ‘ਤੇ ਸੱਤ ਛੱਕੇ ਅਤੇ ਦੋ ਚੌਕਿਆਂ ਦੀ ਮੱਦਦ ਨਾਲ 64 ਦੌੜਾਂ ਬਣਾਈਆਂ। ਤਨਜ਼ਿਦ ਹਸਨ ਨੇ 33 ਦੌੜਾਂ ਬਣਾਈਆਂ। ਅਫਗਾਨਿਸਤਾਨ ਲਈ ਮੁਜੀਬ ਉਰ ਰਹਿਮਾਨ ਨੇ ਦੋ ਵਿਕਟਾਂ ਲਈਆਂ। ਅਜ਼ਮਤੁੱਲਾ ਓਮਰਜ਼ਈ ਨੇ ਤਿੰਨ ਓਵਰਾਂ ‘ਚ 12 ਦੌੜਾਂ ਦੇ ਕੇ ਇੱਕ ਵਿਕਟ ਲਈ। ਰਾਸ਼ਿਦ ਖਾਨ ਨੇ ਚਾਰ ਓਵਰਾਂ ‘ਚ 13 ਦੌੜਾਂ ਦਿੱਤੀਆਂ ਪਰ ਵਿਕਟ ਨਹੀਂ ਲੈ ਸਕੇ।
8 ਅਕਤੂਬਰ ਤੋਂ ਸ਼ੁਰੂ ਹੋਵੇਗੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼
ਬੰਗਲਾਦੇਸ਼ ਨੇ ਟੀ-20 ਲੜੀ ਦਾ ਪਹਿਲਾ ਮੈਚ ਚਾਰ ਵਿਕਟਾਂ ਨਾਲ ਅਤੇ ਦੂਜਾ ਦੋ ਵਿਕਟਾਂ ਨਾਲ ਜਿੱਤਿਆ। ਟੀ-20 ਸੀਰੀਜ਼ ਤੋਂ ਬਾਅਦ, ਦੋਵੇਂ ਟੀਮਾਂ 8 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਤਿੰਨ ਮੈਚਾਂ ਦੀ ਇੱਕ ਸੀਰੀਜ਼ ਖੇਡਣਗੀਆਂ।
Read More: AUS ਬਨਾਮ NZ: ਆਸਟ੍ਰੇਲੀਆ ਨੇ ਨਿਊਜ਼ੀਲੈਂਡ ਨੂੰ ਤੀਜੇ ਟੀ-20 ਮੈਚ ‘ਚ ਹਰਾਇਆ, ਮਿਸ਼ੇਲ ਮਾਰਸ਼ ਨੇ ਜੜਿਆ ਸੈਂਕੜਾ