ਮੋਹਾਲੀ, 06 ਅਕਤੂਬਰ 2025: ਮੋਹਾਲੀ ਜ਼ਿਲ੍ਹੇ ਦੇ ਖਰੜ ‘ਚ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਜਾਣਕਾਰੀ ਮੁਤਾਬਕ ਦੋਸਤਾਂ ਨਾਲ ਸ਼ਰਾਬ ਦੀ ਪਾਰਟੀ ਕਰਨ ਤੋਂ ਬਾਅਦ ਉਸਨੂੰ ਗੋਲੀ ਮਾਰ ਦਿੱਤੀ । ਮ੍ਰਿਤਕ ਦੀ ਪਛਾਣ ਸ਼ਿਵਾਂਗ ਰਾਣਾ (19) ਵਜੋਂ ਹੋਈ ਹੈ, ਜੋ ਕਿ ਊਨਾ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ।
ਮ੍ਰਿਤਕ ਦੀ ਮਾਂ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਹਰਵਿੰਦਰ ਉਰਫ਼ ਹੈਰੀ, ਜੋ ਕਿ ਬਰਨੌਹ, ਊਨਾ ਜ਼ਿਲ੍ਹਾ, ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈ, ਉਸਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਕਤਲ ਦਾ ਕਾਰਨ ਪੁਰਾਣਾ ਝਗੜਾ ਮੰਨਿਆ ਜਾ ਰਿਹਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਮੁਲਜ਼ਮ ਨੂੰ ਲੱਭਣ ਲਈ ਛਾਪੇਮਾਰੀ ਕਰ ਰਹੀ ਹੈ।
ਸ਼ਿਵਾਂਗ (19) ਊਨਾ, ਹਿਮਾਚਲ ਪ੍ਰਦੇਸ਼ ਦੇ ਸਰਕਾਰੀ ਕਾਲਜ ‘ਚ ਬੀਸੀਏ ਦੀ ਡਿਗਰੀ ਕਰ ਰਿਹਾ ਸੀ।” ਫਿਲਹਾਲ ਖਰੜ ‘ਚ ਰਹਿੰਦਾ ਸੀ। ਉਹ ਕਦੇ-ਕਦੇ ਘਰ ਵੀ ਜਾਂਦਾ ਸੀ।
ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਦੇ ਕਰੀਬ ਉਸਦੇ ਦੋਸਤ ਸ਼ਮਿੰਦਰ ਰਾਣਾ ਦਾ ਫ਼ੋਨ ਆਇਆ, ਜਿਸਨੇ ਉਸਨੂੰ ਦੱਸਿਆ ਕਿ ਸ਼ਿਵਾਂਗ ਨੂੰ ਉਸਦੇ ਦੋਸਤ ਹੈਰੀ ਨੇ ਸਿਰ ‘ਚ ਗੋਲੀ ਮਾਰ ਕੇ ਮਾਰ ਦਿੱਤਾ ਹੈ। ਤੁਸੀਂ “ਜਲਦੀ ਫਲੈਟ ਨੰਬਰ 94, ਵਿਲਾ ਪਲਾਸੀਓ, ਖਰੜ ‘ਚ ਆ ਜਾਓ। ਫਿਰ ਉਹਨਾਂ ਨੂੰ ਉਸਦੇ ਪੁੱਤਰ ਦੀ ਲਾਸ਼ ਮਿਲੀ।
ਦੋਸਤਾਂ ਨੇ ਦੱਸਿਆ ਕਿ ਉਹ ਸਾਰੇ ਸ਼ਨੀਵਾਰ ਨੂੰ ਖਰੜ ‘ਚ ਇਕੱਠੇ ਹੋਏ ਸਨ। ਉਹਨਾਂ ਨੇ ਸ਼ਰਾਬ ਪੀਤੀ ਅਤੇ ਪਾਰਟੀ ਕੀਤੀ। ਅਚਾਨਕ 1 ਵਜੇ ਹੈਰੀ ਪਾਰਟੀ ਛੱਡ ਕੇ ਬਾਹਰ ਗਿਆ ਅਤੇ 2 ਵਜੇ ਫਲੈਟ ‘ਚ ਵਾਪਸ ਆ ਗਿਆ। ਉਸਨੇ ਇੱਕ ਪਿਸਤੌਲ ਦਿਖਾਇਆ ਜੋ ਉਹ ਆਪਣੇ ਕੋਲ ਰੱਖਦਾ ਸੀ। ਜਦੋਂ ਉਸਦੇ ਦੋਸਤਾਂ ਨੇ ਉਸਨੂੰ ਪੁੱਛਿਆ, ਤਾਂ ਉਸਨੇ ਦਾਅਵਾ ਕੀਤਾ ਕਿ ਇਹ ਉਸਦਾ ਆਪਣਾ ਹੈ। ਸਵੇਰੇ 4:30 ਵਜੇ, ਸ਼ਿਵਾਂਗ ਨੇ ਕਿਹਾ ਕਿ ਉਸਨੂੰ ਭੁੱਖ ਲੱਗੀ ਹੈ। ਜਿਵੇਂ ਹੀ ਉਹ ਬਿਸਤਰੇ ‘ਤੇ ਬੈਠ ਗਿਆ ਅਤੇ ਮੈਗੀ ਖਾਣ ਲੱਗਾ, ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ।
ਸਾਰਿਆਂ ਨੇ ਸ਼ਿਵਾਂਗ ਨੂੰ ਬਿਸਤਰੇ ‘ਤੇ ਪਿਆ ਦੇਖਿਆ, ਉਸਦੇ ਸਿਰ ਤੋਂ ਖੂਨ ਵਗ ਰਿਹਾ ਸੀ। ਪਿਸਤੌਲ ਫੜੀ ਹੈਰੀ ਕਹਿ ਰਿਹਾ ਸੀ, “ਮੈਂ ਸ਼ਿਵਾਂਗ ਨੂੰ ਮਾਰ ਦਿੱਤਾ।” ਸਾਰੇ ਦੋਸਤ ਭੱਜ ਕੇ ਕਾਰ ‘ਚ ਚੜ੍ਹ ਗਏ। ਹੈਰੀ ਕੋਲ ਇੱਕ ਲੋਡਿਡ ਪਿਸਤੌਲ ਸੀ। ਇੱਕ ਦੋਸਤ ਨੇ ਸਿਵਾਂਗ ਦੇ ਪਰਿਵਾਰ ਨੂੰ ਸੂਚਿਤ ਕੀਤਾ। ਪਰਿਵਾਰ ਦੇ ਕਹਿਣ ‘ਤੇ, ਸਾਰੇ ਦੋਸਤ ਪੁਲਿਸ ਸਟੇਸ਼ਨ ਗਏ।
Read More: ਬਰਨਾਲਾ ਦੇ ਪਿੰਡ ਸ਼ਹਿਣਾ ‘ਚ ਸਾਬਕਾ ਸਰਪੰਚ ਦੇ ਪੁੱਤਰ ਦਾ ਗੋ.ਲੀ ਮਾਰ ਕੇ ਕ.ਤ.ਲ