ਸਪੋਰਟਸ, 04 ਅਕਤੂਬਰ 2025: AUS ਬਨਾਮ NZ T20 Result: ਆਸਟ੍ਰੇਲੀਆ ਕ੍ਰਿਕਟ ਟੀਮ ਦੇ ਕਪਤਾਨ ਮਿਸ਼ੇਲ ਮਾਰਸ਼ ਨੇ ਨਿਊਜ਼ੀਲੈਂਡ ਵਿਰੁੱਧ ਟੀ-20 ਸੀਰੀਜ਼ ਦੇ ਤੀਜੇ ਮੈਚ ‘ਚ ਸੈਂਕੜਾ (103*) ਜੜਦਿਆਂ ਧਮਾਕੇਦਾਰ ਪਾਰੀ ਖੇਡੀ। ਇਹ ਉਨ੍ਹਾਂ ਦੇ ਕਰੀਅਰ ਦਾ ਪਹਿਲਾ ਟੀ-20 ਸੈਂਕੜਾ ਸੀ, ਜਿਸਨੇ ਇਸਨੂੰ ਸਿਰਫ਼ 50 ਗੇਂਦਾਂ ‘ਚ ਪੂਰਾ ਕੀਤਾ। ਉਨ੍ਹਾਂ ਦੀ ਪਾਰੀ ਨੇ ਆਸਟ੍ਰੇਲੀਆ ਟੀਮ ਨੂੰ ਤਿੰਨ ਵਿਕਟਾਂ ਦੀ ਸ਼ਾਨਦਾਰ ਜਿੱਤ ਦਰਜ ਕਰਨ ‘ਚ ਮੱਦਦ ਕੀਤੀ। ਇਸਦੇ ਨਾਲ ਹੀ ਆਸਟ੍ਰੇਲੀਆ ਨੇ ਟੀ-20 ਸੀਰੀਜ਼ 2-0 ਫਰਕ ਨਾਲ ਜਿੱਤ ਲਈ ਹੈ |
ਨਿਊਜ਼ੀਲੈਂਡ ਦੇ 157 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਆਸਟ੍ਰੇਲੀਆ ਦੀ ਸ਼ੁਰੂਆਤ ਮਾੜੀ ਰਹੀ। ਉਨ੍ਹਾਂ ਨੂੰ ਪਹਿਲਾ ਝਟਕਾ ਟ੍ਰੈਵਿਸ ਹੈੱਡ (8) ਦੇ ਰੂਪ ‘ਚ ਸਿਰਫ਼ 28 ਦੌੜਾਂ ‘ਤੇ ਲੱਗਾ।
ਮਾਰਸ਼ ਨੇ ਫਿਰ ਇੱਕ ਸਿਰਾ ਫੜਿਆ ਅਤੇ ਹਮਲਾਵਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ ਟੀਮ ਨੂੰ ਟੀਚੇ ਵੱਲ ਲਿਜਾਣ ਲਈ ਛੋਟੀਆਂ ਸਾਂਝੇਦਾਰੀਆਂ ਬਣਾਈਆਂ। ਮਿਸ਼ੇਲ 52 ਗੇਂਦਾਂ ‘ਤੇ 103 ਦੌੜਾਂ ਬਣਾ ਕੇ ਨਾਬਾਦ ਰਹੇ, ਅੱਠ ਚੌਕੇ ਅਤੇ ਸੱਤ ਛੱਕੇ ਲਗਾ ਕੇ ਟੀਮ ਨੂੰ ਜਿੱਤ ਦਿਵਾਈ।