ਵਿਦੇਸ਼, 04 ਅਕਤੂਬਰ 2025: ਭਾਰਤ ਰੂਸ ਤੋਂ ਵਾਧੂ S-400 ਮਿਜ਼ਾਈਲ ਰੱਖਿਆ ਪ੍ਰਣਾਲੀਆਂ ਖਰੀਦ ਸਕਦਾ ਹੈ। ਪੰਜ ਅਜਿਹੇ ਪ੍ਰਣਾਲੀਆਂ ਲਈ ਇੱਕ ਸੌਦਾ ਪਹਿਲਾਂ ਹੀ ਹਸਤਾਖਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚੋਂ ਭਾਰਤ ਨੂੰ ਪਹਿਲਾਂ ਹੀ ਤਿੰਨ ਮਿਲ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਨਵਾਂ ਸੌਦਾ ਹੋਵੇਗਾ। ਨਿਊਜ਼ ਏਜੰਸੀ ਪੀਟੀਆਈ ਮੁਤਾਬਕ ਦਸੰਬਰ ‘ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਭਾਰਤ ਫੇਰੀ ਦੌਰਾਨ ਇਸ ਸੌਦੇ ‘ਤੇ ਚਰਚਾ ਹੋ ਸਕਦੀ ਹੈ।
ਇਹ ਉਹੀ ਰੱਖਿਆ ਪ੍ਰਣਾਲੀ ਹੈ ਜਿਸਨੇ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਾਕਿਸਤਾਨ ਦੁਆਰਾ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੂੰ ਨਾਕਾਮ ਕੀਤਾ ਸੀ। ਭਾਰਤ ਨੇ ਅਕਤੂਬਰ 2018 ‘ਚ ਰੂਸ ਨਾਲ 5 ਅਰਬ ਡਾਲਰ ਦੇ ਸੌਦੇ ‘ਤੇ ਹਸਤਾਖਰ ਕੀਤੇ ਸਨ। ਉਸ ਸਮੇਂ, ਅਮਰੀਕਾ ਨੇ ਚੇਤਾਵਨੀ ਦਿੱਤੀ ਸੀ ਕਿ ਇਸ ਸੌਦੇ ਨੂੰ ਅੱਗੇ ਵਧਾਉਣ ਨਾਲ CAATSA ਐਕਟ ਦੇ ਤਹਿਤ ਭਾਰਤ ਵਿਰੁੱਧ ਪਾਬੰਦੀਆਂ ਲੱਗ ਸਕਦੀਆਂ ਹਨ।
ਭਾਰਤ S-500 ਮਿਜ਼ਾਈਲ ਪ੍ਰਣਾਲੀ ਖਰੀਦਣ ‘ਤੇ ਵੀ ਵਿਚਾਰ ਕਰ ਰਿਹਾ ਹੈ। S-400 ਅਤੇ S-500 ਦੋਵੇਂ ਹੀ ਆਧੁਨਿਕ ਮਿਜ਼ਾਈਲ ਪ੍ਰਣਾਲੀਆਂ ਹਨ ਜੋ ਹਵਾਈ ਰੱਖਿਆ ਅਤੇ ਦੁਸ਼ਮਣ ਦੇ ਹਵਾਈ ਹਮਲਿਆਂ ਤੋਂ ਬਚਾਅ ਲਈ ਵਰਤੀਆਂ ਜਾਂਦੀਆਂ ਹਨ।
ਆਪ੍ਰੇਸ਼ਨ ਸੰਧੂਰ ‘ਚ S-400 ਦੀ ਸਫਲਤਾ ਤੋਂ ਬਾਅਦ, ਕਈ ਰੂਸੀ ਮੀਡੀਆ ਏਜੰਸੀਆਂ ਨੇ ਭਾਰਤ ਨੂੰ S-500 ਹਵਾਈ ਰੱਖਿਆ ਪ੍ਰਣਾਲੀ ਦੀ ਵਿਕਰੀ ਲਈ ਲਾਬਿੰਗ ਸ਼ੁਰੂ ਕਰ ਦਿੱਤੀ। ਇਸ ਦੌਰਾਨ, ਜਦੋਂ ਭਾਰਤ ਦੇ ਰੱਖਿਆ ਰਾਜ ਮੰਤਰੀ, ਸੰਜੇ ਸੇਠ, ਰੂਸ ਦੇ ਵਿਜੇ ਦਿਵਸ ਪਰੇਡ ਲਈ ਪ੍ਰਧਾਨ ਮੰਤਰੀ ਮੋਦੀ ਦੇ ਪ੍ਰਤੀਨਿਧੀ ਵਜੋਂ ਮਾਸਕੋ ਗਏ, ਤਾਂ ਉਨ੍ਹਾਂ ਨੇ ਉੱਥੇ ਭਾਰਤੀ ਭਾਈਚਾਰੇ ‘ਚ S-500 ਮਿਜ਼ਾਈਲ ਪ੍ਰਣਾਲੀ ‘ਚ ਵੀ ਦਿਲਚਸਪੀ ਦਿਖਾਈ।
ਰਿਪੋਰਟਾਂ ਦੇ ਮੁਤਾਬਕ ਰੂਸ ਕੋਲ ਇਸ ਸਮੇਂ ਸਿਰਫ ਇੱਕ S-500 ਹੈ। ਇਹ ਪ੍ਰਣਾਲੀ 2021 ‘ਚ ਸੇਵਾ ‘ਚ ਆਈ ਸੀ ਅਤੇ ਪਹਿਲੀ ਵਾਰ ਮਾਸਕੋ ‘ਚ ਤਾਇਨਾਤ ਕੀਤੀ ਸੀ। 2024 ‘ਚ ਇਸਨੂੰ ਕਰੀਮੀਆ ‘ਚ ਵੀ ਤਾਇਨਾਤ ਕੀਤਾ ਗਿਆ ਸੀ, ਜਿੱਥੇ ਇਸਨੇ ਯੂਕਰੇਨੀ ਹਮਲਿਆਂ ਤੋਂ ਬਚਾਅ ਦੀ ਜ਼ਿੰਮੇਵਾਰੀ ਲਈ ਸੀ।
Read More: ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਸ਼ਾਮ 5 ਵਜੇ ਤੋਂ ਲਾਗੂ, ਦੋਵੇਂ ਦੇਸ਼ਾਂ ਦੇ DGMO ਦੀ ਹੋਵੇਗੀ ਬੈਠਕ