ਰੇਲਵੇ ਬੋਰਡ

ਰੇਲਵੇ ਬੋਰਡ ਦੇ ਐਡੀਸ਼ਨਲ ਮੈਂਬਰ ਰਾਮੇਂਦਰਾ ਤਿਵਾਰੀ ਵੱਲੋਂ ਪਟਿਆਲਾ ਲੋਕੋਮੋਟਿਵ ਵਰਕਸ ਦਾ ਦੌਰਾ

ਪਟਿਆਲਾ, 03 ਅਕਤੂਬਰ 2025: ਰਾਮੇਂਦਰਾ ਕੁਮਾਰ ਤਿਵਾਰੀ, ਐਡੀਸ਼ਨਲ ਮੈਂਬਰ (ਆਰ ਈ), ਰੇਲਵੇ ਬੋਰਡ ਨੇ ਅੱਜ ਪਟਿਆਲਾ ਲੋਕੋਮੋਟਿਵ ਵਰਕਸ (ਪੀ ਐਲ ਡਬਲਾਊ) ਦਾ ਦੌਰਾ ਕੀਤਾ।ਇਸ ਦੌਰਾਨ ਰਾਜੇਸ਼ ਮੋਹਨ, ਪ੍ਰਿੰਸਿਪਲ ਚੀਫ਼ ਐਡਮਿਨਿਸਟ੍ਰੇਟਿਵ ਅਫ਼ਸਰ (ਪੀ.ਸੀ.ਏ.ਓ.) ਅਤੇ ਪੀ ਐਲ ਡਬਲਾਊ ਦੇ ਸੀਨੀਅਰ ਅਫ਼ਸਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਦੌਰੇ ਮੌਕੇ ਰਾਮੇਂਦਰਾ ਤਿਵਾਰੀ ਨੂੰ ਪੀਐਲਡਬਲਊ ‘ਚ ਕੀਤੀਆਂ ਤਾਜ਼ਾ ਤਕਨਾਲੋਜੀ ਪ੍ਰਗਤੀਆਂ ਅਤੇ ਨਵੇਂ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੂੰ ਨੇਤਰਾ (NETRA) ਪ੍ਰੋਜੈਕਟ, ਏ.ਆਈ. ਅਧਾਰਿਤ ਓ.ਏਚ.ਈ. ਮੇਨਟੇਨੈਂਸ ਪ੍ਰੋਜੈਕਟ ਅਤੇ ਨਵੀਕਰਣਯੋਗ ਊਰਜਾ ਸੰਬੰਧੀ ਉਪਰਾਲਿਆਂ ਬਾਰੇ ਵਿਸਥਾਰ ਨਾਲ ਪ੍ਰਜ਼ੈਂਟੇਸ਼ਨ ਦਿੱਤਾ ਗਿਆ।

ਉਨ੍ਹਾਂ ਨੇ ਐਡਮਿਨਿਸਟ੍ਰੇਟਿਵ ਬਿਲਡਿੰਗ ਅਤੇ ਵਰਕਸ਼ਾਪ ‘ਚ ਸਥਾਪਿਤ ਸੋਲਰ ਪਲਾਂਟ ਦਾ ਵੀ ਦੌਰਾ ਕੀਤਾ ਅਤੇ ਹਰੀ ਊਰਜਾ ਅਤੇ ਟਿਕਾਊ ਵਿਕਾਸ ਵੱਲ ਪੀਐਲਡਬਲਊ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ।

ਇਸ ਤੋਂ ਬਾਅਦ ਤਿਵਾਰੀ ਨੇ ਪੀ.ਸੀ.ਏ.ਓ. ਅਤੇ ਹੋਰ ਸੰਬੰਧਤ ਅਧਿਕਾਰੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਚੱਲ ਰਹੀਆਂ ਪਰਿਯੋਜਨਾਵਾਂ ਅਤੇ ਭਵਿੱਖੀ ਯੋਜਨਾਵਾਂ ਬਾਰੇ ਗੱਲਬਾਤ ਕੀਤੀ। ਤਿਵਾਰੀ ਦਾ ਇਹ ਦੌਰਾ ਰਚਨਾਤਮਕ ਸੰਵਾਦ ਲਈ ਇੱਕ ਵਧੀਆ ਮੌਕਾ ਬਣਿਆ ਅਤੇ ਇਸ ਨੇ ਪੀ ਐਲ ਡਬਲਊ ਦੇ ਆਧੁਨਿਕ ਤਕਨਾਲੋਜੀ ਅਪਣਾਉਣ, ਊਰਜਾ-ਕੁਸ਼ਲਤਾ ਵਧਾਉਣ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਦੇ ਸੰਕਲਪ ਨੂੰ ਹੋਰ ਮਜ਼ਬੂਤ ਕੀਤਾ।

Read More: ਰਵਨੀਤ ਸਿੰਘ ਬਿੱਟੂ ਵੱਲੋਂ ਲੁਧਿਆਣਾ ‘ਚ ਰੇਲਵੇ ਡਿਸਪੈਂਸਰੀ ਦਾ ਉਦਘਾਟਨ

Scroll to Top