ਤਾਮਿਲਨਾਡੂ, 03 ਅਕਤੂਬਰ 2025: ਮਦਰਾਸ ਹਾਈ ਕੋਰਟ ਦੇ ਮਦੁਰਾਈ ਬੈਂਚ ਨੇ ਸ਼ੁੱਕਰਵਾਰ ਨੂੰ ਕਰੂਰ ਭਗਦੜ ਮਾਮਲੇ (Karur stampede case) ਦੀ ਸੁਣਵਾਈ ਕੀਤੀ। ਅਦਾਲਤ ਨੇ ਸੀਬੀਆਈ ਜਾਂਚ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ | ਇਸਦੇ ਨਾਲ ਹੀ ਸਟਾਲਿਨ ਸਰਕਾਰ ਨੂੰ ਵਾਧੂ ਮੁਆਵਜ਼ੇ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਨੋਟਿਸ ਵੀ ਜਾਰੀ ਕੀਤਾ।
ਅਦਾਲਤ ਨੇ ਕਿਹਾ ਕਿ “ਪਟੀਸ਼ਨਕਰਤਾ ਪੀੜਤ ਨਹੀਂ ਹੈ, ਸਗੋਂ ਇੱਕ ਪਾਰਟੀ ਨੇਤਾ ਹੈ। ਸਿਰਫ਼ ਇਸ ਲਈ ਕਿਉਂਕਿ ਇੱਕ ਵਿਅਕਤੀ ਨੇ ਗਲਤੀ ਕੀਤੀ ਹੈ, ਇਸਦਾ ਮਤਲਬ ਇਹ ਨਹੀਂ ਹੈ ਕਿ ਪੂਰੀ ਜਾਂਚ ਨੂੰ ਛੱਡ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ। ਜੇਕਰ ਕੋਈ ਪੀੜਤ ਸਾਡੇ ਕੋਲ ਆਉਂਦਾ ਹੈ, ਤਾਂ ਅਸੀਂ ਉਨ੍ਹਾਂ ਦੀ ਮੱਦਦ ਲਈ ਆਵਾਂਗੇ।”
ਦਰਅਸਲ, 27 ਸਤੰਬਰ ਨੂੰ ਤਾਮਿਲਨਾਡੂ ਦੇ ਕਰੂਰ ‘ਚ ਅਦਾਕਾਰ ਵਿਜੇ ਦੀ ਰੈਲੀ ਵਿੱਚ ਭਗਦੜ ਮਚੀ ਸੀ, ਜਿਸ ਵਿੱਚ 41 ਲੋਕ ਮਾਰੇ ਗਏ ਸਨ ਅਤੇ 100 ਤੋਂ ਵੱਧ ਜ਼ਖਮੀ ਹੋ ਗਏ ਸਨ। ਇਸ ਮਾਮਲੇ ਨਾਲ ਸਬੰਧਤ ਸੱਤ ਜਨਹਿੱਤ ਪਟੀਸ਼ਨਾਂ ਦੁਸਹਿਰਾ ਛੁੱਟੀ ਬੈਂਚ ਦੇ ਸਾਹਮਣੇ ਸੂਚੀਬੱਧ ਕੀਤੀਆਂ ਗਈਆਂ ਸਨ। ਇਸਦੇ ਨਾਲ ਹੀ ਅਗਲੀ ਸੁਣਵਾਈ 16 ਅਕਤੂਬਰ ਨੂੰ ਹੋਵੇਗੀ।
ਮਦਰਾਸ ਹਾਈ ਕੋਰਟ ਦੇ ਜਸਟਿਸ ਐਨ. ਸੇਂਥਿਲ ਵੀ. ਕੁਮਾਰ ਨੇ ਟੀਵੀਕੇ ਨਮੱਕਲ ਜ਼ਿਲ੍ਹਾ ਸਕੱਤਰ ਐਨ. ਸਤੀਸ਼ ਕੁਮਾਰ ਦੀ ਅਗਾਊਂ ਜ਼ਮਾਨਤ ਪਟੀਸ਼ਨ ਨੂੰ ਵੀ ਖਾਰਜ ਕਰ ਦਿੱਤਾ। ਸੁਣਵਾਈ ਦੌਰਾਨ, ਉਨ੍ਹਾਂ ਸਵਾਲ ਕੀਤਾ ਕਿ ਪਾਰਟੀ ਵਿਜੇ ਦੇ ਰੋਡ ਸ਼ੋਅ ਦੌਰਾਨ ਭੀੜ, ਪਾਰਟੀ ਵਰਕਰਾਂ ਦੇ ਬੇਰਹਿਮ ਵਿਵਹਾਰ, ਗੜਬੜ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਨੂੰ ਕੰਟਰੋਲ ਕਰਨ ‘ਚ ਕਿਉਂ ਅਸਫਲ ਰਹੀ।
Read More: ਕਰੂਰ ਭਗਦੜ ਮਾਮਲੇ ‘ਚ ਤਾਮਿਲਨਾਡੂ ਸਰਕਾਰ ਦੀ ਕਮੇਟੀ ਦੀ ਜਾਂਚ ਸ਼ੁਰੂ