ਤਕਨਾਲੋਜੀ, 01 ਅਕਤੂਬਰ 2025: YouTube Premium Lite plan: ਯੂਟਿਊਬ ਨੇ ਭਾਰਤ ‘ਚ ਔਨਲਾਈਨ ਵੀਡੀਓ ਯੂਜ਼ਰਾਂ ਲਈ ਇੱਕ ਨਵਾਂ ਤੋਹਫ਼ਾ ਦਿੱਤਾ ਹੈ। ਯੂਟਿਊਬ ਨੇ ਆਪਣਾ ਪ੍ਰੀਮੀਅਮ ਲਾਈਟ ਪਲਾਨ ਲਾਂਚ ਕੀਤਾ ਹੈ, ਜਿਸਦੀ ਕੀਮਤ ਸਿਰਫ਼ 89 ਰੁਪਏ ਪ੍ਰਤੀ ਮਹੀਨਾ ਹੈ। ਇਸ ਪਲਾਨ ਨਾਲ, ਉਪਭੋਗਤਾ ਬਿਨਾਂ ਕਿਸੇ ਰੁਕਾਵਟ ਦੇ ਆਪਣੇ ਮਨਪਸੰਦ ਵੀਡੀਓ ਦੇਖ ਸਕਣਗੇ। ਪਹਿਲਾਂ, ਯੂਟਿਊਬ ਪ੍ਰੀਮੀਅਮ ਭਾਰਤ ‘ਚ 149 ਰੁਪਏ ਪ੍ਰਤੀ ਮਹੀਨੇ ਲਈ ਉਪਲਬੱਧ ਸੀ।
ਯੂਟਿਊਬ ਕੰਪਨੀ ਦੇ ਮੁਤਾਬਕ ਪ੍ਰੀਮੀਅਮ ਲਾਈਟ ਖਾਸ ਤੌਰ ‘ਤੇ ਉਨ੍ਹਾਂ ਦਰਸ਼ਕਾਂ ਲਈ ਹੈ ਜੋ ਸਿਰਫ਼ ਇਸ਼ਤਿਹਾਰਾਂ ਤੋਂ ਬਚਣਾ ਚਾਹੁੰਦੇ ਹਨ। ਇਹ ਪਲਾਨ ਸਮਾਰਟਫੋਨ, ਲੈਪਟਾਪ ਅਤੇ ਟੀਵੀ ਸਮੇਤ ਸਾਰੇ ਡਿਵਾਈਸਾਂ ‘ਤੇ ਕੰਮ ਕਰੇਗਾ। ਹਾਲਾਂਕਿ, ਇਸ ਦੀਆਂ ਕੁਝ ਸੀਮਾਵਾਂ ਹਨ, ਜਿਵੇਂ ਕਿ ਸੰਗੀਤ ਵੀਡੀਓ, ਯੂਟਿਊਬ ਸ਼ਾਰਟਸ, ਅਤੇ ਇਸ਼ਤਿਹਾਰ ਜੋ ਬ੍ਰਾਊਜ਼ਿੰਗ ਜਾਂ ਖੋਜ ਕਰਦੇ ਸਮੇਂ ਨਹੀਂ ਹਟਾਏ ਜਾਣਗੇ।
ਯੂਟਿਊਬ ਨੇ ਕਿਹਾ ਕਿ ਇਹ ਪਲਾਨ ਪਲੇਟਫਾਰਮ ਦੇ ਲੱਖਾਂ ਸਿਰਜਣਹਾਰਾਂ ਅਤੇ ਭਾਈਵਾਲਾਂ ਲਈ ਨਵੇਂ ਆਮਦਨ ਦੇ ਮੌਕੇ ਵੀ ਪੈਦਾ ਕਰੇਗਾ। ਕੰਪਨੀ ਦਾ ਕਹਿਣਾ ਹੈ ਕਿ ਇਹ ਦਰਸ਼ਕਾਂ ਨੂੰ ਸਾਰੇ ਸਵਾਦਾਂ ਅਤੇ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲਚਕਦਾਰ ਵਿਕਲਪ ਪ੍ਰਦਾਨ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ। ਵਰਤਮਾਨ ‘ਚ ਇਹ ਪਲਾਨ ਪੜਾਅਵਾਰ ਢੰਗ ਨਾਲ ਰੋਲ ਆਊਟ ਕੀਤਾ ਜਾ ਰਿਹਾ ਹੈ ਅਤੇ ਆਉਣ ਵਾਲੇ ਹਫ਼ਤਿਆਂ ‘ਚ ਦੇਸ਼ ਭਰ ‘ਚ ਉਪਲਬੱਧ ਹੋਵੇਗਾ।
ਜਿਕਰਯੋਗ ਹੈ ਕਿ ਜੇਕਰ ਕੋਈ ਉਪਭੋਗਤਾ ਸੰਗੀਤ ‘ਤੇ ਵਿਗਿਆਪਨ-ਮੁਕਤ ਅਨੁਭਵ, ਬੈਕਗ੍ਰਾਉਂਡ ਪਲੇਅ ਅਤੇ ਔਫਲਾਈਨ ਡਾਊਨਲੋਡ ਵਰਗੀਆਂ ਵਿਸ਼ੇਸ਼ਤਾਵਾਂ ਚਾਹੁੰਦਾ ਹੈ, ਤਾਂ ਉਨ੍ਹਾਂ ਨੂੰ ਪੂਰਾ YouTube ਪ੍ਰੀਮੀਅਮ ਪਲਾਨ ਲੈਣਾ ਹੋਵੇਗਾ।
Read More: YouTube: ਯੂਟਿਊਬ ਨੇ 48 ਲੱਖ ਯੂਟਿਊਬ ਚੈਨਲ ਕੀਤੇ ਡਿਲੀਟ, ਭਾਰਤ ਦੇ ਸਭ ਤੋਂ ਵੱਧ




