ਤਾਮਿਲਨਾਡੂ, 29 ਸਤੰਬਰ 2025: Karur stampede case: ਤਾਮਿਲਨਾਡੂ ਦੇ ਕਰੂਰ ਭਗਦੜ ਦੀ ਜਾਂਚ ਸੇਵਾਮੁਕਤ ਹਾਈ ਕੋਰਟ ਜਸਟਿਸ ਅਰੁਣਾ ਜਗਦੀਸਨ ਦੀ ਅਗਵਾਈ ਵਾਲੀ ਕਮੇਟੀ ਨੂੰ ਸੌਂਪੀ ਗਈ ਹੈ। ਸੋਮਵਾਰ ਨੂੰ ਸੇਵਾਮੁਕਤ ਜਸਟਿਸ ਨੇ ਜ਼ਖਮੀਆਂ ਦੀ ਹਾਲਤ ਬਾਰੇ ਪੁੱਛਗਿੱਛ ਕਰਨ ਲਈ ਕਰੂਰ ਸਿਵਲ ਹਸਪਤਾਲ ਦਾ ਦੌਰਾ ਕੀਤਾ।
ਇਸ ਦੌਰਾਨ, ਸੀਐਮ ਸਟਾਲਿਨ ਨੇ ਅੱਜ ਕਿਹਾ ਕਿ ਕਮੇਟੀ ਦੀ ਜਾਂਚ ਰਿਪੋਰਟ ਪ੍ਰਾਪਤ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਰਾਜਨੀਤਿਕ ਪਾਰਟੀਆਂ ਅਤੇ ਹੋਰ ਸੰਗਠਨਾਂ ਦੁਆਰਾ ਕਰਵਾਈ ਜਨਤਕ ਸਮਾਗਮਾਂ (ਰੈਲੀਆਂ) ਲਈ ਵੀ ਨਵੇਂ ਨਿਯਮ ਸਥਾਪਤ ਕੀਤੇ ਜਾਣਗੇ।
ਸੋਮਵਾਰ ਨੂੰ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਨੇ ਕਰੂਰ ਦਾ ਦੌਰਾ ਕਰਨ ਲਈ ਅੱਠ ਮੈਂਬਰੀ ਐਨਡੀਏ ਟੀਮ ਬਣਾਈ। ਮਥੁਰਾ ਦੀ ਸੰਸਦ ਮੈਂਬਰ ਹੇਮਾ ਮਾਲਿਨੀ ਨੂੰ ਟੀਮ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ। ਟੀਮ ਵਿੱਚ ਅਨੁਰਾਗ ਠਾਕੁਰ ਅਤੇ ਤੇਜਸਵੀ ਸੂਰਿਆ ਵੀ ਸ਼ਾਮਲ ਹਨ।
27 ਸਤੰਬਰ ਦੀ ਸ਼ਾਮ ਨੂੰ ਤਾਮਿਲ ਅਦਾਕਾਰ ਵਿਜੇ ਦੀ ਰਾਜਨੀਤਿਕ ਪਾਰਟੀ, ਟੀਵੀਕੇ ਦੀ ਇੱਕ ਚੋਣ ਰੈਲੀ ‘ਚ ਭਗਦੜ ਮਚੀ। ਹੁਣ ਤੱਕ 41 ਜਣਿਆਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ‘ਚ 18 ਔਰਤਾਂ, 13 ਪੁਰਸ਼ ਅਤੇ 10 ਬੱਚੇ ਸ਼ਾਮਲ ਹਨ। 95 ਜਣੇ ਜ਼ਖਮੀ ਹਨ, ਜਿਨ੍ਹਾਂ ‘ਚੋਂ 51 ਆਈਸੀਯੂ ‘ਚ ਹਨ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਐਲ. ਮੁਰੂਗਨ ਨੇ ਅੱਜ ਕਰੂਰ ਦੇ ਵੇਲੂਸਾਮੀਪੁਰਮ ਦਾ ਦੌਰਾ ਕੀਤਾ, ਜਿੱਥੇ ਭਗਦੜ ਹੋਈ ਸੀ। ਫਿਰ ਉਨ੍ਹਾਂ ਨੇ ਜ਼ਖਮੀਆਂ ਦਾ ਹਾਲਚਾਲ ਪੁੱਛਣ ਲਈ ਹਸਪਤਾਲ ਦਾ ਦੌਰਾ ਕੀਤਾ।
ਦੋਵਾਂ ਨੇ ਪੁਥੁਰ ਪਿੰਡ ਦਾ ਦੌਰਾ ਕੀਤਾ, ਜਿੱਥੇ ਭਗਦੜ ‘ਚ ਪੰਜ ਜਣਿਆ ਦੀ ਮੌਤ ਹੋ ਗਈ। ਇਸ ਦੌਰਾਨ, ਐਤਵਾਰ ਰਾਤ ਨੂੰ, ਨੀਲੰਕਰਾਈ ‘ਚ ਅਦਾਕਾਰ ਵਿਜੇ ਦੇ ਘਰ ਨੂੰ ਬੰ.ਬ ਦੀ ਧਮਕੀ ਮਿਲੀ। ਚੇਨਈ ਪੁਲਿਸ ਦੀ ਜਾਂਚ ਜਾਰੀ ਹੈ |
Read More: ਬੰਗਲੌਰ ਭਗਦੜ ਘਟਨਾ ਲਈ ਸਰਕਾਰ ਨਹੀਂ, ਹਾਲਾਤ ਜ਼ਿੰਮੇਵਾਰ: CM ਸਿੱਧਰਮਈਆ




