Shamar Joseph

IND ਬਨਾਮ WI: ਤੇਜ਼ ਗੇਂਦਬਾਜ਼ ਸ਼ਮਾਰ ਜੋਸਫ਼ ਭਾਰਤ ਖ਼ਿਲਾਫ ਟੈਸਟ ਸੀਰੀਜ਼ ਤੋਂ ਬਾਹਰ

ਸਪੋਰਟਸ, 27 ਸਤੰਬਰ 2025: IND ਬਨਾਮ WI 1st Test Match: ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ਮਾਰ ਜੋਸਫ਼ ਸੱਟ ਕਾਰਨ ਭਾਰਤ ਖ਼ਿਲਾਫ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਨਵੇਂ ਤੇਜ਼ ਗੇਂਦਬਾਜ਼ ਜੋਹਾਨ ਲਿਨ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਕ੍ਰਿਕਟ ਵੈਸਟਇੰਡੀਜ਼ ਨੇ ਇੱਕ ਟਵੀਟ ‘ਚ ਇਸਦਾ ਐਲਾਨ ਕੀਤਾ। ਲਿਨ ਨੇ ਅਜੇ ਤੱਕ ਕਿਸੇ ਵੀ ਫਾਰਮੈਟ ‘ਚ ਆਪਣਾ ਡੈਬਿਊ ਨਹੀਂ ਕੀਤਾ ਹੈ।

ਟਵੀਟ ‘ਚ ਕਿਹਾ ਗਿਆ ਹੈ ਕਿ ਜੋਸਫ਼ ਜ਼ਖਮੀ ਹੈ ਅਤੇ ਬੰਗਲਾਦੇਸ਼ ਦੇ ਸੀਮਤ ਓਵਰਾਂ ਦੇ ਦੌਰੇ ਤੋਂ ਪਹਿਲਾਂ ਉਸਦਾ ਦੁਬਾਰਾ ਮੁਲਾਂਕਣ ਕੀਤਾ ਜਾਵੇਗਾ, ਪਰ ਸੱਟ ਦੀ ਪ੍ਰਕਿਰਤੀ ਦਾ ਖੁਲਾਸਾ ਨਹੀਂ ਕੀਤਾ ਗਿਆ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਪਹਿਲਾ ਮੈਚ 2 ਅਕਤੂਬਰ ਤੋਂ ਅਹਿਮਦਾਬਾਦ ‘ਚ ਖੇਡਿਆ ਜਾਵੇਗਾ। 14 ਅਕਤੂਬਰ ਨੂੰ ਭਾਰਤ ‘ਚ ਟੈਸਟ ਮੈਚ ਖਤਮ ਹੋਣ ਤੋਂ ਬਾਅਦ, ਵੈਸਟਇੰਡੀਜ਼ 18 ਅਕਤੂਬਰ ਤੋਂ ਬੰਗਲਾਦੇਸ਼ ‘ਚ ਤਿੰਨ ਵਨਡੇ ਅਤੇ ਫਿਰ 27 ਅਕਤੂਬਰ ਤੋਂ 1 ਨਵੰਬਰ ਤੱਕ ਤਿੰਨ ਟੀ-20 ਮੈਚ ਖੇਡੇਗਾ।

ਜੋਸਫ਼ ਨੇ11 ਟੈਸਟ ਮੈਚਾਂ ਝਟਕੇ 51 ਵਿਕਟ

ਜੋਸਫ਼ ਨੇ ਹੁਣ ਤੱਕ 11 ਟੈਸਟ ਖੇਡੇ ਹਨ ਅਤੇ 51 ਵਿਕਟਾਂ ਲਈਆਂ ਹਨ। ਜੋਸਫ਼ ਨੇ ਜਨਵਰੀ 2024 ‘ਚ ਆਪਣਾ ਟੈਸਟ ਡੈਬਿਊ ਕੀਤਾ ਸੀ, ਆਸਟ੍ਰੇਲੀਆ ਵਿਰੁੱਧ ਆਪਣੇ ਪਹਿਲੇ ਟੈਸਟ ‘ਚ 5 ਵਿਕਟਾਂ ਲਈਆਂ ਸਨ। 22 ਸਾਲਾ ਲੇਨ ਨੇ 19 ਫਸਟ-ਕਲਾਸ ਮੈਚ ਖੇਡੇ ਹਨ, 66 ਵਿਕਟਾਂ ਲਈਆਂ ਹਨ ਅਤੇ 19.03 ਦੀ ਔਸਤ ਨਾਲ 495 ਦੌੜਾਂ ਬਣਾਈਆਂ ਹਨ। ਉਨ੍ਹਾਂ ਨੇ ਰੈੱਡ-ਬਾਲ ਫਾਰਮੈਟ ‘ਚ 34 ਪਾਰੀਆਂ ‘ਚ ਚਾਰ ਪੰਜ-ਵਿਕਟਾਂ ਅਤੇ ਤਿੰਨ ਚਾਰ-ਵਿਕਟਾਂ ਲਈਆਂ ਹਨ।

Read More: IND ਬਨਾਮ WI: ਵੈਸਟਇੰਡੀਜ਼ ਖ਼ਿਲਾਫ ਟੈਸਟ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ

Scroll to Top