ਦਿੱਲੀ, 26 ਸਤੰਬਰ 2025: Lakhpat Singh Kataria News: ਦਿੱਲੀ ਦੇ ਮਾਲਵੀਆ ਨਗਰ ‘ਚ ਬਾਈਕ ਸਵਾਰ ਹਮਲਾਵਰਾਂ ਨੇ ਕਾਂਗਰਸੀ ਆਗੂ ਲਖਪਤ ਸਿੰਘ ਕਟਾਰੀਆ ਨੂੰ ਗੋਲੀ ਮਾਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਕਟਾਰੀਆ ਨੂੰ ਰੋਕ ਕੇ ਗੋਲੀ ਮਾਰ ਦਿੱਤੀ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕਾਂਗਰਸ ਕਮੇਟੀ ਦੇ ਸਾਬਕਾ ਮੈਂਬਰ ਕਟਾਰੀਆ, ਕਾਂਗਰਸ ਕਮੇਟੀ ਦੇ ਮੈਂਬਰ ਦੱਸੇ ਜਾ ਰਹੇ ਹਨ।
ਪੁਲਿਸ ਮੁਤਾਬਕ ਅੱਜ ਸਵੇਰੇ 9:53 ਵਜ ਮਾਲਵੀਆ ਨਗਰ ਪੁਲਿਸ ਸਟੇਸ਼ਨ ਨੂੰ ਬੇਗਮਪੁਰ ਦੇ ਵਿਜੇ ਮੰਡਲ ਪਾਰਕ ਨੇੜੇ ਗੋਲੀਬਾਰੀ ਸੰਬੰਧੀ ਇੱਕ ਪੀਸੀਆਰ ਕਾਲ ਆਈ। ਫੋਨ ਕਰਨ ਵਾਲੇ ਨੇ ਦੱਸਿਆ ਕਿ ਦੋ ਬਾਈਕ ਸਵਾਰ ਹਮਲਾਵਰਾਂ ਨੇ ਲਖਪਤ ਸਿੰਘ ਕਟਾਰੀਆ ਨੂੰ ਰੋਕਿਆ ਅਤੇ ਫਿਰ ਉਸਨੂੰ ਗੋਲੀ ਮਾਰ ਦਿੱਤੀ। ਵਾਰਦਾਤ ਨੂੰ ਆਜ਼ਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਬੇਗਮਪੁਰ ਦੇ ਰਹਿਣ ਵਾਲੇ ਜ਼ਖਮੀ ਲਖਪਤ ਸਿੰਘ ਕਟਾਰੀਆ (55) ਨੂੰ ਗੋਲੀ ਲੱਗਣ ਦੀਆਂ ਰਿਪੋਰਟਾਂ ਮਿਲਣ ਤੋਂ ਬਾਅਦ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਇਲਾਜ ਦੌਰਾਨ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੋ ਵਿਅਕਤੀਆਂ ਨੇ ਪਾਰਕ ਦੇ ਨੇੜੇ ਕਟਾਰੀਆ ਨੂੰ ਰੋਕਿਆ, ਗੋਲੀਬਾਰੀ ਕੀਤੀ ਅਤੇ ਅਣਪਛਾਤੇ ਮੋਟਰਸਾਈਕਲ ‘ਤੇ ਮੌਕੇ ਤੋਂ ਭੱਜ ਗਏ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਜਾਰੀ ਹੈ।
Read More: ਅਮਰੀਕਾ ਤੋਂ ਆਈ ਔਰਤ ਦਾ ਲੁਧਿਆਣਾ ‘ਚ ਕ.ਤ.ਲ, ਮੁੱਖ ਮੁਲਜ਼ਮ ਗ੍ਰਿਫਤਾਰ