ਸਪੋਰਟਸ 23 ਸਤੰਬਰ 2025: ਮਹਾਨ ਅੰਪਾਇਰ ਡਿੱਕੀ ਬਰਡ ਦਾ 92 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ। ਇੰਗਲੈਂਡ ਦੇ ਯੌਰਕਸ਼ਾਇਰ ਕਾਉਂਟੀ ਨੇ ਮੰਗਲਵਾਰ ਸ਼ਾਮ ਨੂੰ ਇਹ ਜਾਣਕਾਰੀ ਦਿੱਤੀ ਹੈ | ਕਲੱਬ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, “ਕ੍ਰਿਕਟ ਦੇ ਸਭ ਤੋਂ ਪਿਆਰੇ ਚਿਹਰਿਆਂ ‘ਚੋਂ ਇੱਕ ਹੁਣ ਸਾਡੇ ‘ਚ ਨਹੀਂ ਰਹੇ। ਡਿੱਕੀ ਬਰਡ ਨੇ ਅੰਤਰਰਾਸ਼ਟਰੀ ਕ੍ਰਿਕਟ ‘ਚ ਅੰਪਾਇਰ ਵਜੋਂ ਬਹੁਤ ਸਫਲਤਾ ਪ੍ਰਾਪਤ ਕੀਤੀ। ਉਨ੍ਹਾਂ ਨੂੰ ਕ੍ਰਿਕਟ ਇਤਿਹਾਸ ‘ਚ ਸਭ ਤੋਂ ਮਸ਼ਹੂਰ ਮੈਚ ਅਧਿਕਾਰੀਆਂ ‘ਚੋਂ ਇੱਕ ਵਜੋਂ ਯਾਦ ਕੀਤਾ ਜਾਵੇਗਾ।”
ਹੈਰਾਲਡ ਡੈਨਿਸ ਬਰਡ, ਜਿਸਨੂੰ ਡਿੱਕੀ ਬਰਡ ਵੀ ਕਿਹਾ ਜਾਂਦਾ ਹੈ, ਉਨ੍ਹਾਂ ਦਾ ਜਨਮ 19 ਅਪ੍ਰੈਲ, 1933 ਨੂੰ ਬੈਂਸਲੇ ‘ਚ ਹੋਇਆ ਸੀ। ਡਿੱਕੀ ਨੇ ਆਪਣਾ ਪੂਰਾ ਜੀਵਨ ਕ੍ਰਿਕਟ ਨੂੰ ਸਮਰਪਿਤ ਕਰ ਦਿੱਤਾ। ਕ੍ਰਿਕਟ ਪ੍ਰਤੀ ਆਪਣੇ ਜਨੂੰਨ ਕਾਰਨ ਉਨ੍ਹਾਂ ਨੇ ਕਦੇ ਵਿਆਹ ਨਹੀਂ ਕੀਤਾ। ਡਿੱਕੀ ਨੇ ਇੰਗਲੈਂਡ ‘ਚ ਯੌਰਕਸ਼ਾਇਰ ਅਤੇ ਲੈਸਟਰਸ਼ਾਇਰ ਕਲੱਬਾਂ ਲਈ ਕ੍ਰਿਕਟ ਖੇਡਿਆ, ਪਰ ਉਨ੍ਹਾਂ ਨੂੰ ਅੰਪਾਇਰ ਵਜੋਂ ਵਧੇਰੇ ਮਾਨਤਾ ਮਿਲੀ।
ਉਨ੍ਹਾਂ ਨੇ ਭਾਰਤ ਦੀ ਪਹਿਲੀ ਵਿਸ਼ਵ ਕੱਪ ਜਿੱਤ ਵੀ ਦੇਖੀ। ਉਨ੍ਹਾਂ ਨੇ 1983 ‘ਚ ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਫਾਈਨਲ ਮੈਚ ‘ਚ ਅੰਪਾਇਰਿੰਗ ਕੀਤੀ। ਉਨ੍ਹਾਂ ਨੇ ਤਿੰਨ ਵਿਸ਼ਵ ਕੱਪ ਫਾਈਨਲ ‘ਚ ਅੰਪਾਇਰਿੰਗ ਕੀਤੀ। ਉਨ੍ਹਾਂ 2014 ‘ਚ ਯੌਰਕਸ਼ਾਇਰ ਕ੍ਰਿਕਟ ਕਲੱਬ ਦੇ ਪ੍ਰਧਾਨ ਵਜੋਂ ਵੀ ਸੇਵਾ ਨਿਭਾਈ।
Read More: IND ਬਨਾਮ PAK: ਅਭਿਸ਼ੇਕ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ, ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ