ਖੂਨ ਦਾਨ

ਪਟਿਆਲਾ ਦੇ ਸਰਕਾਰੀ ਆਯੂਰਵੈਦਿਕ ਹਸਪਤਾਲ ਵਿਖੇ 10ਵੇਂ ਆਯੂਰਵੈਦਾ ਦਿਹਾੜੇ ‘ਤੇ 101 ਵਿਅਕਤੀਆਂ ਨੇ ਕੀਤਾ ਖੂਨ ਦਾਨ

ਪਟਿਆਲਾ 23 ਸਤੰਬਰ 2025: ਅੱਜ ਸਰਕਾਰੀ ਆਯੂਰਵੈਦਿਕ ਹਸਪਤਾਲ, ਪਟਿਆਲਾ ਵਿਖੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਦਫਤਰ, ਪਟਿਆਲਾ ਅਤੇ ਸਰਕਾਰੀ ਆਯੂਰਵੈਦਿਕ ਹਸਪਤਾਲ, ਪਟਿਆਲਾ ਵੱਲੋਂ 10ਵਾਂ ਰਾਸ਼ਟਰੀ ਆਯੂਰਵੈਦਾ ਦਿਵਸ “ਆਯੂਰਵੈਦ ਜਨ-ਜਨ ਲਈ ਅਤੇ ਧਰਤੀ ਦੇ ਕਲਿਆਣ ਲਈ” ਥੀਮ ਹੇਠ ਇੱਕ ਵਿਸ਼ਾਲ ਖੂਨ ਦਾਨ ਕੈਂਪ ਲਗਾਇਆ |

ਇਸ ‘ਚ ਸਮੂਹ ਆਯੂਰਵੈਦਿਕ ਟਰੇਡਰ’ਜ਼ ਅਤੇ ਫਾਰਮੇਸੀ ਐਸੋਸੀਏਸ਼ਨ, ਆਯੂਰਵੈਦਿਕ ਡਾਕਟਰ, ਉਪਵੈਦ ਅਤੇ ਬਾਕੀ ਆਯੂਰਵੈਦਿਕ ਸਟਾਫ ਨੇ ਵਧ-ਚੜ੍ਹ ਕੇ ਹਿੱਸਾ ਲਿਆ। ਸਿਹਤ ਮੰਤਰੀ ਪੰਜਾਬ ਸਰਕਾਰ ਅਤੇ ਡਾਇਰੈਕਟਰ ਆਫ ਆਯੂਰਵੈਦਾ ਪੰਜਾਬ, ਚੰਡੀਗੜ੍ਹ ਦੇ ਦਿਸ਼ਾਂ-ਨਿਰਦੇਸਾਂ ਅਨੁਸਾਰ ਡਾ. ਮੋਹਨ ਲਾਲ ਡੀ.ਏ.ਯੂ.ਓ, ਪਟਿਆਲਾ ਨੇ Medicinal ਪੌਦੇ, Millets ਦੀਆਂ ਸਟਾਲਾਂ, ਆਯੂਰਵੈਦਿਕ ਮੈਡੀਕਲ ਕੈਂਪ ਅਤੇ ਪ੍ਰਾਕ੍ਰਿਤੀ ਪਰਿਕਸ਼ਨ ਕੈਂਪ ਲਗਵਾਇਆ।

ਇਸ ਦਿਹਾੜੇ ‘ਤੇ ਡਾ. ਮੋਹਨ ਲਾਲ ਵੱਲੋਂ ਆਯੂਰਵੈਦਾ ਦੀ ਚਿਕਿਤਸਾ ਵਧਾਉਣ ਲਈ ਲਗਾਏ ਕੈਂਪਾਂ ਦਾ ਉਦਘਾਟਨ ਜਸਵੀਰ ਸਿੰਘ ਗਾਂਧੀ (ਓ.ਐਸ.ਡੀ ਟੂ ਸਿਹਤ ਮੰਤਰੀ ਪੰਜਾਬ ਸਰਕਾਰ) ਅਤੇ ਡਾ. ਅਨਿਲ ਗਰਗ ਰਿਟਾਇਰਡ ਡੀ.ਏ.ਯੂ.ਓ ਵੱਲੋਂ ਕੀਤਾ। ਇਸ ਸਮਾਗਮ ਦੇ ਸੁਚੱਜੇ ਢੰਗ ਨਾਲ ਸਫਲ ਹੋਣ ਉਪਰੰਤ ਜ਼ਿਲ੍ਹਾ ਆਯੂਰਵੈਦਿਕ ਅਫਸਰ ਡਾ. ਮੋਹਨ ਲਾਲ ਵੱਲੋਂ ਮੈਡੀਕਲ ਸੁਪਰਡੰਟ ਡਾ. ਮੰਜੂ ਸੈਣੀ, ਸਮੁੱਚੀ ਆਯੂਰਵੈਦਿਕ ਟਰੇਡਰ’ਜ਼ ਐਸੋਸੀਏਸ਼ਨ ਅਤੇ ਫਾਰਮੇਸੀ ਐਸੋਸੀਏਸ਼ਨ ਦਾ ਵਿਸ਼ੇਸ ਧੰਨਵਾਦ ਕੀਤਾ।

ਇਸ ਸਮਾਗਮ ‘ਚ ਡਾ: ਗੁਰਮੀਤ ਸਿੰਘ ਏ.ਐਮ.ਓ ਵੱਲੋਂ ਇਸ ਸਮਾਗਮ ਨੂੰ ਸਫਲ ਬਣਾਉਣ ‘ਚ ਵਿਸ਼ੇਸ ਯੋਗਦਾਨ ਪਾਇਆ । ਇਸ ਮੌਕੇ ਡਾ: ਅਨੁਸ਼ਾਰਦਾ ਸੀਨੀਅਰ ਆਯੂਰਵੈਦਿਕ ਫੀਜੀਸ਼ੀਅਨ, ਡਾ: ਰਜਨੀਸ਼ ਵਰਮਾ, ਡਾ: ਯੋਗੇਸ਼ ਭਾਟੀਆ, ਡਾ: ਮਨੀਸ਼ਾ ਸਿੰਗਲਾ ਏ.ਐਮ.ਓ, ਮੋਹਨ ਪ੍ਰਕਾਸ਼ ਸਿੰਘ ਸੁਪਰਡੰਟ-2, ਮੋਹਨ ਰਿਸ਼ੀ ਉਪਵੈਦ, ਸਚਿਨ ਉਪਵੈਦ ਅਤੇ ਸਮੂਹ ਸਟਾਫ ਵੱਲੋਂ ਆਪਣੀਆਂ ਡਿਊਟੀਆਂ ਉਚੇਚੇ ਤੌਰ ‘ਤੇ ਅਤੇ ਜ਼ਿੰਮੇਵਾਰੀ ਨਾਲ ਨਿਭਾਈਆਂ । ਜ਼ਿਲ੍ਹਾ ਅਫਸਰ ਵੱਲੋਂ ਸਮੂਹ ਆਯੂਰਵੈਦਿਕ ਸਟਾਫ ਦਾ ਵੀ ਧੰਨਵਾਦ ਕੀਤਾ |

Read More: ਸੀਜੀਸੀ ਯੂਨੀਵਰਸਿਟੀ ਮੋਹਾਲੀ ਨੇ ਮਨੁੱਖਤਾ ਦੀ ਸੇਵਾ ‘ਚ ਲਗਾਇਆ ਖੂਨਦਾਨ ਕੈਂਪ

Scroll to Top