ਵਿਧਾਇਕ ਕੁਲਵੰਤ ਸਿੰਘ

ਵਿਧਾਇਕ ਕੁਲਵੰਤ ਸਿੰਘ ਵੱਲੋਂ ਹੜ੍ਹ ਪੀੜਤਾਂ ਲਈ ਰਾਹਤ ਸਮੱਗਰੀ ਦੇ ਵਾਹਨ ਰਵਾਨਾ

ਮੋਹਾਲੀ 18 ਸਤੰਬਰ 2025: ਪੰਜਾਬ ‘ਚ ਹੜ੍ਹ ਪੀੜਤਾਂ ਦੇ ਲਈ ਹਲਕਾ ਮੋਹਾਲੀ ਦੇ ‘ਆਪ’ ਵਿਧਾਇਕ ਕੁਲਵੰਤ ਸਿੰਘ ਨੇ ਅੱਜ ਹੜ ਪੀੜਤਾਂ ਦੇ ਲਈ 500 ਮੰਜੇ, ਬਿਸਤਰੇ, ਸਰਹਾਣੇ, ਗੱਦੇ ਆਦਿ ਨਾਲ ਭਰੇ ਵਾਹਨਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ |

ਵਿਧਾਇਕ ਕੁਲਵੰਤ ਸਿੰਘ ਨੇ ਸੈਕਟਰ- 79 ਸਥਿਤ ਦਫਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਪੰਜਾਬ ‘ਚ ਹੜ੍ਹ ਪੀੜਤਾਂ ਦੇ ਲਈ ਰਾਸ਼ਨ, ਹੋਰ ਲੋੜੀਂਦਾ ਸਮਾਨ ਭੇਜੇ ਜਾਣਾ ਅਤੇ ਉਨ੍ਹਾਂ ਦੇ ਮੁੜ -ਵਸੇਵੇਂ ਦਾ ਬਕਾਇਦਾ ਪ੍ਰਬੰਧ ਕੀਤੇ ਜਾਣ ਦੇ ਲਈ ਸਾਨੂੰ ਸਭਨਾਂ ਨੂੰ ਮਿਲ ਕੇ ਆਪੋ- ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਪੰਜਾਬ ‘ਚ 2300 ਪਿੰਡ ਅਤੇ 5 ਲੱਖ ਏਕੜ ਦੇ ਕਰੀਬ ਜਮੀਨ ਪਾਣੀ ‘ਚ ਵਹਿ ਚੁੱਕੀ ਹੈ | ਇਸ ਆਫ਼ਤ ‘ਚ ਮੰਜੇ, ਬਿਸਤਰੇ, ਗਾਵਾਂ, ਮੱਝਾਂ, ਭੇਡ -ਬਕਰੀਆਂ ਸਭ ਕੁਝ ਤਬਾਹ ਹੋ ਚੁੱਕਾ ਹੈ, ਪ੍ਰੰਤੂ ਪੰਜਾਬੀ ਬੜੇ ਜਿਗਰੇ ਵਾਲੇ ਹਨ, ਇਹ ਡਿੱਗਦੇ ਹਨ ਅਤੇ ਜਲਦੀ ਹੀ ਖੜ੍ਹੇ ਵੀ ਹੋ ਜਾਂਦੇ ਹਨ | ਇਸ ਔਖੀ ਘੜੀ ‘ਚ ਸਾਰਾ ਪੰਜਾਬ ਹੀ ਨਹੀਂ ਸਗੋਂ ਦੇਸ਼ਾਂ -ਵਿਦੇਸ਼ਾਂ ‘ਚ ਜਿੱਥੇ ਵੀ ਪੰਜਾਬੀ ਵੱਸਦੇ ਹਨ, ਉਨ੍ਹਾਂ ਵੱਲੋਂ ਆਪੋ-ਆਪਣੀ ਸਮਰੱਥਾ ਮੁਤਾਬਿ ਅਤੇ ਹੜ੍ਹ ਪੀੜਤਾਂ ਦੀ ਲੋੜ ਦੇ ਮੁਤਾਬਕ ਰਾਹਤ ਸਮੱਗਰੀ ਅਤੇ ਹੋਰ ਲੋੜੀਂਦਾ ਸਮਾਨ ਭੇਜਿਆ ਜਾ ਰਿਹਾ ਹੈ |

ਕੁਲਵੰਤ ਸਿੰਘ ਨੇ ਕਿਹਾ ਕਿ ਹੁਣ ਸਾਡੇ ਇਸ ਗਰੁੱਪ ਵੱਲੋਂ ਮੋਹਾਲੀ ਤੋਂ 500 ਮੰਜੇ 500 ਗੱਦੇ, 1000 ਸਰਹਾਣਾ ਆਦਿ ਸਮਾਨ ਭੇਜਿਆ ਜਾ ਰਿਹਾ ਹੈ ਅਤੇ ਨੋਡਲ ਅਫਸਰ ਤੋਂ ਪੁੱਛ ਕੇ ਹੀ ਉਸ ਇਲਾਕੇ ਦੀ ਜਰੂਰਤ ਮੁਤਾਬਕ ਸਮਾਨ ਇਕੱਠਾ ਕੀਤਾ ਜਾਂਦਾ ਹੈ ਅਤੇ ਇਹ ਸਿਲਸਿਲਾ ਅੱਗੇ ਵੀ ਜਾਰੀ ਰੱਖਿਆ ਜਾਵੇਗਾ |

ਕੇਂਦਰ ਸਰਕਾਰ ਵੱਲੋਂ ਹੜ੍ਹਾਂ ਦੀ ਤਬਾਹੀ ਦੇ ਸਬੰਧ ‘ਚ ਜਾਰੀ ਕੀਤੀ ਗ੍ਰਾਂਟ ਦੇ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ‘ਚ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੇਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਹ ਅਪੀਲ ਹੈ ਕਿ ਉਹ ਅਗਲੀ ਗਰਾਂਟ ਨੂੰ ਛੇਤੀ ਤੋਂ ਛੇਤੀ ਭੇਜਣ, ਕਿਉਂਕਿ ਸਭ ਕੁਝ ਹੀ ਨਵਾਂ ਕੀਤਾ ਜਾਣਾ ਹੈ ਅਤੇ ਮੁੜ -ਵਸੇਵੇ ਲਈ ਹੋਰ ਪੈਸੇ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਇਹ ਗੱਲ ਸਭ ਜਾਣਦੇ ਹਨ ਕਿ ਦੇਸ਼ ਦੇ ਵਿਸ਼ਿੰਦਿਆਂ ਦਾ ਅੱਧ ਤੋਂ ਵੱਧ ਹਿੱਸਾ ਅੰਨ – ਭੰਡਾਰ ਦੇ ‘ਚ ਪੰਜਾਬੀਆਂ ਦਾ ਯੋਗਦਾਨ ਰਹਿੰਦਾ ਹੈ ਅਤੇ ਹੁਣ ਪੰਜਾਬੀਆਂ ‘ਤੇ ਇਸ ਔਖੀ ਘੜੀ ‘ਚ ਨਾਲ ਖੜੇ ਹੋਣਾ ਚਾਹੀਦਾ ਹੈ |

Read More: ਏਸੀ ਕਮਰਿਆਂ ‘ਚ ਬੈਠੇ ਅਧਿਕਾਰੀਆਂ ਨੂੰ MLA ਕੁਲਵੰਤ ਸਿੰਘ ਨੇ ਸੜਕਾਂ ਦੀ ਦਿਖਾਈ ਅਸਲੀ ਹਾਲਤ

Scroll to Top