ਲੁਧਿਆਣਾ ਰੇਲਵੇ ਸਟੇਸ਼ਨ

Ludhiana News: ਲੁਧਿਆਣਾ ਰੇਲਵੇ ਸਟੇਸ਼ਨ ਤੋਂ ਬੱਚਾ ਅਗਵਾ, ਘਟਨਾ ਸੀਸੀ ਟੀਵੀ ‘ਚ ਕੈਦ

ਲੁਧਿਆਣਾ, 18 ਸਤੰਬਰ 2025: ਲੁਧਿਆਣਾ ਦੇ ਇੱਕ ਰੇਲਵੇ ਸਟੇਸ਼ਨ ਤੋਂ ਇੱਕ ਔਰਤ ਵੱਲੋਂ ਇੱਕ ਬੱਚੇ ਨੂੰ ਅਗਵਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ। ਕਾਲਾ ਸੂਟ ਪਹਿਨੀ ਔਰਤ ਸੀਸੀਟੀਵੀ ‘ਚ ਬੱਚੇ ਨੂੰ ਆਪਣੀ ਗੋਦ ‘ਚ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਔਰਤ ਅਤੇ ਉਸਦੇ ਸਾਥੀ ਨੇ 16 ਸਤੰਬਰ ਨੂੰ ਸਵੇਰੇ 2:15 ਵਜੇ ਅਗਵਾ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ।

ਔਰਤ 16 ਸਤੰਬਰ ਨੂੰ ਰਾਤ 11 ਵਜੇ ਦੇ ਕਰੀਬ ਰੇਲਵੇ ਸਟੇਸ਼ਨ ‘ਚ ਦਾਖਲ ਹੋਈ। ਫਿਰ ਉਹ ਆਪਣੇ ਸਾਥੀ ਨਾਲ ਬੁਕਿੰਗ ਖਿੜਕੀ ਦੇ ਆਲੇ-ਦੁਆਲੇ ਘੁੰਮਦੀ ਰਹੀ। ਸਵੇਰੇ 2:15 ਵਜੇ ਦੇ ਕਰੀਬ, ਉਸਨੇ ਬੱਚੇ ਨੂੰ ਨੇੜੇ ਹੀ ਸੁੱਤੀ ਪਈ ਇੱਕ ਔਰਤ ਦੇ ਬਿਸਤਰੇ ਤੋਂ ਚੁੱਕ ਲਿਆ ਅਤੇ ਆਪਣੇ ਸਾਥੀ ਨਾਲ ਉਥੋਂ ਚਲੀ ਗਈ |

ਜੀਆਰਪੀ ਦੀ ਜਾਂਚ ਵਿੱਚ ਹੁਣ ਤੱਕ ਇਹ ਗੱਲ ਸਾਹਮਣੇ ਆਈ ਹੈ ਕਿ ਔਰਤ ਅਤੇ ਉਸਦਾ ਸਾਥੀ ਬੱਚੇ ਨੂੰ ਸਟੇਸ਼ਨ ਦੇ ਬਾਹਰ ਇੱਕ ਸ਼ਰਾਬ ਦੀ ਦੁਕਾਨ ਵੱਲ ਲੈ ਕੇ ਗਏ, ਫਿਰ ਉਹ ਇੱਕ ਆਟੋ-ਰਿਕਸ਼ਾ ‘ਚ ਭੱਜ ਗਏ। ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ।

ਜੀਆਰਪੀ ਐਸਐਚਓ ਪਲਵਿੰਦਰ ਸਿੰਘ ਦੇ ਅਨੁਸਾਰ, ਪੁਲਿਸ ਟੀਮਾਂ ਸਵੇਰੇ 3 ਵਜੇ ਤੱਕ ਬੱਚੇ ਦੀ ਭਾਲ ਕਰ ਰਹੀਆਂ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੁਲਿਸ ਦੀ ਵੀ ਮਾਮਲੇ ‘ਚ ਸਹਾਇਤਾ ਲਈ ਜਾਵੇਗੀ। ਸੀਸੀਟੀਵੀ ਕੈਮਰਿਆਂ ‘ਚ ਔਰਤ ਨੂੰ 16 ਸਤੰਬਰ ਨੂੰ ਸਵੇਰੇ 2:15 ਵਜੇ ਬੱਚੇ ਨੂੰ ਗੋਦ ‘ਚ ਲੈ ਕੇ ਭੱਜਦੇ ਦੇਖਿਆ ਗਿਆ।

ਬੱਚੇ ਦੀ ਮਾਂ ਲਲਾਤੀ ਦੇਵੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਤਿਹਪੁਰ ਦੇ ਪਿੰਡ ਪਾਲੀਆ ਬੁਜ਼ੁਰਗ ਦੀ ਰਹਿਣ ਵਾਲੀ ਹੈ। ਉਹ 16 ਸਤੰਬਰ ਦੀ ਰਾਤ ਨੂੰ ਆਪਣੇ ਦੋ ਬੱਚਿਆਂ, ਰਾਜ ਸਿੰਘ ਅਤੇ ਸੰਸਕਾਰ ਸਿੰਘ ਨਾਲ ਰੇਲਗੱਡੀ ਰਾਹੀਂ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚੀ। ਦੇਰ ਰਾਤ ਹੋ ਚੁੱਕੀ ਸੀ, ਇਸ ਲਈ ਉਹ ਬੁਕਿੰਗ ਖਿੜਕੀ ਦੇ ਕੋਲ ਖੁੱਲ੍ਹੇ ਅਸਮਾਨ ਹੇਠ ਸੌਂ ਗਈ। ਇੱਕ ਔਰਤ ਅਤੇ ਇੱਕ ਆਦਮੀ ਵੀ ਨੇੜੇ ਹੀ ਸੌਂ ਰਹੇ ਸਨ। ਜਦੋਂ ਉਹ ਜਾਗੀ ਤਾਂ ਬੱਚਾ ਉਸ ਤੋਂ ਗਾਇਬ ਸੀ।

Read More: ਅਮਰੀਕਾ ਤੋਂ ਆਈ ਔਰਤ ਦਾ ਲੁਧਿਆਣਾ ‘ਚ ਕ.ਤ.ਲ, ਮੁੱਖ ਮੁਲਜ਼ਮ ਗ੍ਰਿਫਤਾਰ

Scroll to Top