SL ਬਨਾਮ AFG

SL ਬਨਾਮ AFG: ਏਸ਼ੀਆ ਕੱਪ ‘ਚ ਬਣੇ ਰਹਿਣ ਲਈ ਅਫਗਾਨਿਸਤਾਨ ਨੂੰ ਸ਼੍ਰੀਲੰਕਾ ਖ਼ਿਲਾਫ ਜਿੱਤ ਲਾਜ਼ਮੀ

ਸਪੋਰਟਸ, 18 ਸਤੰਬਰ 2025: SL ਬਨਾਮ AFG: ਏਸ਼ੀਆ ਕੱਪ 2025 ਦਾ 11ਵਾਂ ਮੈਚ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਦੇ ਵਿਚਾਲੇ ਅੱਜ ਅਹਿਮ ਮੁਕਾਬਲਾ ਹੋਵੇਗਾ। ਇਹ ਮੁਕਾਬਲਾ ਅਬੂ ਧਾਬੀ ਕੇ ਸ਼ੇਖ ਜਾਏਦ ਸਟੇਡੀਅਮ ‘ਚ ਰਾਤ 8:00 ਵਜੇ ਸ਼ੁਰੂ ਹੋਵੇਗਾ।

ਇਹ ਮੈਚ ਇਹ ਤੈਅ ਕਰੇਗਾ ਕਿ ਗਰੁੱਪ ਬੀ ਦੀਆਂ ਕਿਹੜੀਆਂ ਦੋ ਟੀਮਾਂ ਸੁਪਰ-4 ਲਈ ਕੁਆਲੀਫਾਈ ਕਰਦੀਆਂ ਹਨ। ਜੇਕਰ ਸ਼੍ਰੀਲੰਕਾ ਅੱਜ ਦਾ ਮੈਚ ਜਿੱਤਦਾ ਹੈ, ਤਾਂ ਉਹ ਸੁਪਰ ਫੋਰ ਲਈ ਕੁਆਲੀਫਾਈ ਕਰੇਗਾ, ਦੂਜੀ ਟੀਮ ਬੰਗਲਾਦੇਸ਼ ਹੋਵੇਗੀ ਅਤੇ ਅਫਗਾਨਿਸਤਾਨ ਬਾਹਰ ਹੋ ਜਾਵੇਗਾ। ਜੇਕਰ ਅਫਗਾਨਿਸਤਾਨ ਇਹ ਮੈਚ ਜਿੱਤਦਾ ਹੈ, ਤਾਂ ਉਹ ਸ਼੍ਰੀਲੰਕਾ ਦੇ ਨਾਲ ਕੁਆਲੀਫਾਈ ਕਰਨਗੇ।

SL ਬਨਾਮ AFG ਵਿਚਾਲੇ ਮੁਕਾਬਲੇ

ਸ਼੍ਰੀਲੰਕਾ ਅਤੇ ਅਫਗਾਨਿਸਤਾਨ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ ਅੱਠ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੇ ਹਨ। ਸ਼੍ਰੀਲੰਕਾ ਨੇ ਇਨ੍ਹਾਂ ‘ਚੋਂ ਪੰਜ ਮੈਚ ਜਿੱਤੇ ਹਨ, ਜਦੋਂ ਕਿ ਅਫਗਾਨਿਸਤਾਨ ਨੇ ਤਿੰਨ ਜਿੱਤੇ ਹਨ। ਦੋਵਾਂ ਟੀਮਾਂ ਵਿਚਕਾਰ ਮੈਚ ਹਮੇਸ਼ਾ ਤੀਬਰ ਅਤੇ ਰੋਮਾਂਚਕ ਰਹੇ ਹਨ, ਕਿਉਂਕਿ ਅਫਗਾਨਿਸਤਾਨ ਦੀ ਸਪਿਨ ਗੇਂਦਬਾਜ਼ੀ ਅਤੇ ਸ਼੍ਰੀਲੰਕਾ ਦੀ ਸੰਤੁਲਿਤ ਬੱਲੇਬਾਜ਼ੀ ਅਕਸਰ ਟਕਰਾਅ ‘ਚ ਹੁੰਦੀ ਹੈ।

ਅਬੂ ਧਾਬੀ ਦੀ ਪਿੱਚ ਰਿਪੋਰਟ

ਅਬੂ ਧਾਬੀ ਦਾ ਸ਼ੇਖ ਜ਼ਾਇਦ ਸਟੇਡੀਅਮ ਟੀ-20 ਕ੍ਰਿਕਟ ਲਈ ਇੱਕ ਪ੍ਰਸਿੱਧ ਸਥਾਨ ਰਿਹਾ ਹੈ। ਇੱਥੇ ਹੁਣ ਤੱਕ 73 ਅੰਤਰਰਾਸ਼ਟਰੀ ਟੀ-20 ਮੈਚ ਖੇਡੇ ਜਾ ਚੁੱਕੇ ਹਨ। ਇਨ੍ਹਾਂ ‘ਚੋਂ 41 ਮੈਚ ਪਿੱਛਾ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ ਅਤੇ 32 ਬਚਾਅ ਕਰਨ ਵਾਲੀਆਂ ਟੀਮਾਂ ਨੇ ਜਿੱਤੇ ਹਨ। ਇਸ ਮੈਦਾਨ ‘ਤੇ ਪਹਿਲੀ ਪਾਰੀ ਦਾ ਔਸਤ ਸਕੋਰ ਲਗਭੱਗ 140-145 ਦੌੜਾਂ ਹੈ, ਜਦੋਂ ਕਿ ਦੂਜੀ ਬੱਲੇਬਾਜ਼ੀ ਕਰਨ ਵਾਲੀਆਂ ਟੀਮਾਂ ਨੂੰ ਅਕਸਰ ਥੋੜ੍ਹਾ ਜਿਹਾ ਫਾਇਦਾ ਹੁੰਦਾ ਹੈ।

Read More: latest updates in our Sports News section

Scroll to Top