IRE ਬਨਾਮ ENG

IRE ਬਨਾਮ ENG: ਆਇਰਲੈਂਡ ਤੇ ਇੰਗਲੈਂਡ ਵਿਚਾਲੇ 3 ਸਾਲਾਂ ਬਾਅਦ T20 ਸੀਰੀਜ਼

ਸਪੋਰਟਸ, 17 ਸਤੰਬਰ 2025: IRE ਬਨਾਮ ENG: ਆਇਰਲੈਂਡ ਅਤੇ ਇੰਗਲੈਂਡ T20 ਸੀਰੀਜ਼ ਦਾ ਪਹਿਲਾ ਮੈਚ ਅੱਜ ਡਬਲਿਨ ਵਿੱਚ ਖੇਡਿਆ ਜਾਵੇਗਾ। ਇਹ ਦੋਵੇਂ ਟੀਮਾਂ ਲਗਭਗ ਤਿੰਨ ਸਾਲਾਂ ਬਾਅਦ T20 ਫਾਰਮੈਟ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ।

ਇੰਗਲੈਂਡ ਨੇ ਹਾਲ ਹੀ ਵਿੱਚ ਦੱਖਣੀ ਅਫਰੀਕਾ ਵਿਰੁੱਧ T20 ਫਾਰਮੈਟ ਵਿੱਚ ਨਵੇਂ ਰਿਕਾਰਡ ਬਣਾਏ ਹਨ। ਇੰਗਲੈਂਡ ਇਸ ਸੀਰੀਜ਼ (ireland vs england) ‘ਚ ਆਪਣਾ ਪ੍ਰਦਰਸ਼ਨ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ। ਆਇਰਲੈਂਡ ਵੀ ਜਿੱਤਣ ਦੇ ਇਰਾਦੇ ਨਾਲ ਇਸ ਘਰੇਲੂ ਸੀਰੀਜ਼ ‘ਚ ਪ੍ਰਵੇਸ਼ ਕਰੇਗਾ।

ਆਇਰਲੈਂਡ ਅਤੇ ਇੰਗਲੈਂਡ ਵਿਚਕਾਰ ਆਖਰੀ T20 ਮੈਚ T20 ਵਿਸ਼ਵ ਕੱਪ 2022 ਦੌਰਾਨ ਖੇਡਿਆ ਗਿਆ ਸੀ। ਇਸ ਮੈਚ ‘ਚ ਆਇਰਲੈਂਡ ਜੇਤੂ ਰਿਹਾ। ਟੀ20 ਫਾਰਮੈਟ ‘ਚ ਆਇਰਲੈਂਡ ਦੀ ਫਾਰਮ ਬਹੁਤ ਵਧੀਆ ਨਹੀਂ ਹੈ। ਆਇਰਲੈਂਡ ਨੇ ਆਪਣੇ ਪਿਛਲੇ ਪੰਜ ਮੈਚਾਂ ‘ਚੋਂ ਸਿਰਫ਼ ਇੱਕ ਜਿੱਤਿਆ ਹੈ। ਇੰਗਲੈਂਡ ਨੇ ਟੀ20 ਫਾਰਮੈਟ ‘ਚ ਆਪਣੇ ਪਿਛਲੇ ਪੰਜ ਮੈਚਾਂ ‘ਚੋਂ ਚਾਰ ਜਿੱਤੇ ਹਨ। ਇੰਗਲੈਂਡ ਨੇ ਦੱਖਣੀ ਅਫਰੀਕਾ ਵਿਰੁੱਧ ਸੀਰੀਜ਼ ਡਰਾਅ ਕੀਤੀ ਸੀ ਅਤੇ ਪਹਿਲਾਂ ਵੈਸਟਇੰਡੀਜ਼ ਨੂੰ 3-0 ਨਾਲ ਹਰਾਇਆ ਸੀ।

ਆਇਰਲੈਂਡ ਬਨਾਮ ਇੰਗਲੈਂਡ ਪਹਿਲਾ T20I ਦ ਵਿਲੇਜ, ਮਾਲਾਹਾਈਡ, ਡਬਲਿਨ, ਆਇਰਲੈਂਡ ਵਿਖੇ ਖੇਡਿਆ ਜਾਵੇਗਾ। ਇਸ ਮੈਦਾਨ ਨੂੰ ਬੱਲੇਬਾਜ਼ੀ-ਅਨੁਕੂਲ ਮੰਨਿਆ ਜਾਂਦਾ ਹੈ, ਅਤੇ ਇਸ ਮੈਚ ‘ਚ ਉੱਚ ਸਕੋਰ ਦੀ ਉਮੀਦ ਹੈ।

ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 60% ਮੈਚ ਜਿੱਤੇ ਹਨ। ਇਸ ਮੈਦਾਨ ‘ਤੇ ਸਭ ਤੋਂ ਵੱਧ ਸਕੋਰ 225 ਹੈ, ਜੋ ਭਾਰਤ ਬਨਾਮ ਆਇਰਲੈਂਡ ਮੈਚ ਦੌਰਾਨ ਦਰਜ ਕੀਤਾ ਗਿਆ ਸੀ।

Read More: PAK ਬਨਾਮ UAE: ਸੁਪਰ-4 ਲਈ ਅੱਜ ਪਾਕਿਸਤਾਨ ਤੇ ਯੂਏਈ ਵਿਚਾਲੇ ਅਹਿਮ ਮੁਕਾਬਲਾ

Scroll to Top