BAN ਬਨਾਮ AFG: ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਹਰਾਇਆ

T20 ਏਸ਼ੀਆ ਕੱਪ BAN ਬਨਾਮ AFG 2025, 16ਸਤੰਬਰ 2025: ਏਸ਼ੀਆ ਕੱਪ ਵਿੱਚ ਅੱਜ ਬੰਗਲਾਦੇਸ਼ ਅਤੇ ਅਫਗਾਨਿਸਤਾਨ (Bangladesh beat Afghanistan) ਵਿਚਕਾਰ ਮੈਚ ਖੇਡਿਆ ਗਿਆ । ਜਿਸ ਦੇ ਵਿੱਚ ਬੰਗਲਾਦੇਸ਼ ਨੇ ਅਫ਼ਗ਼ਾਨਿਸਤਾਨ ਨੂੰ ਕਰਾਰੀ ਹਾਰ ਦਿੱਤੀ।ਏਸ਼ੀਆ ਕੱਪ ਦੇ 9ਵੇਂ ਮੈਚ ਵਿੱਚ, ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 8 ਦੌੜਾਂ ਦੇ ਕਰੀਬ ਫਰਕ ਨਾਲ ਹਰਾਇਆ। ਇਸ ਨਾਲ, ਟੀਮ ਦੀਆਂ ਸੁਪਰ-4 ਵਿੱਚ ਪਹੁੰਚਣ ਦੀਆਂ ਉਮੀਦਾਂ ਅਜੇ ਵੀ ਜ਼ਿੰਦਾ ਹਨ। ਹੁਣ ਜੇਕਰ ਅਫਗਾਨਿਸਤਾਨ ਨੇ ਅਗਲੇ ਦੌਰ ਵਿੱਚ ਪ੍ਰਵੇਸ਼ ਕਰਨਾ ਹੈ, ਤਾਂ ਉਸਨੂੰ ਆਖਰੀ ਮੈਚ ਵਿੱਚ ਸ਼੍ਰੀਲੰਕਾ ਨੂੰ ਵੱਡੇ ਫਰਕ ਨਾਲ ਹਰਾਉਣਾ ਹੋਵੇਗਾ। ਜੇਕਰ ਸ਼੍ਰੀਲੰਕਾ ਜਿੱਤ ਜਾਂਦਾ ਹੈ, ਤਾਂ ਬੰਗਲਾਦੇਸ਼ ਕੁਆਲੀਫਾਈ ਕਰ ਲਵੇਗਾ। ਉਥੇ ਹੀ ਦੱਸ ਦੇਈਏ ਕਿ ਦੋਵਾਂ ਟੀਮਾਂ ਨੇ ਗਰੁੱਪ ਬੀ ਵਿੱਚ ਇੱਕ-ਇੱਕ ਮੈਚ ਜਿੱਤਿਆ ਹੈ ।

Read More: AFG ਬਨਾਮ BAN: ਬੰਗਲਾਦੇਸ਼ ਨੇ ਅਫਗਾਨਿਸਤਾਨ ਖ਼ਿਲਾਫ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ

Scroll to Top