16 ਸਤੰਬਰ 2025: ਰੇਲਵੇ ਯਾਤਰੀਆਂ (railway passengers) ਲਈ ਇੱਕ ਮਹੱਤਵਪੂਰਨ ਖ਼ਬਰ ਹੈ। 1 ਅਕਤੂਬਰ 2025 ਤੋਂ ਔਨਲਾਈਨ ਰੇਲ ਟਿਕਟ ਬੁਕਿੰਗ ਸੰਬੰਧੀ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ। ਹੁਣ ਸਵੇਰੇ 8:00 ਵਜੇ ਤੋਂ ਸਵੇਰੇ 8:15 ਵਜੇ ਤੱਕ ਯਾਨੀ ਟਿਕਟ ਬੁਕਿੰਗ ਦੇ ਪਹਿਲੇ 15 ਮਿੰਟਾਂ ਦੌਰਾਨ, ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਟਿਕਟਾਂ ਬੁੱਕ ਕਰਨ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਦਾ ਆਧਾਰ ਪ੍ਰਮਾਣੀਕਰਨ ਪਹਿਲਾਂ ਹੀ ਹੋ ਚੁੱਕਾ ਹੈ।
ਰੇਲਵੇ ਮੰਤਰਾਲੇ ਨੇ ਇਸ ਨਵੀਂ ਪ੍ਰਣਾਲੀ ਸੰਬੰਧੀ ਇੱਕ ਆਦੇਸ਼ ਜਾਰੀ ਕੀਤਾ ਹੈ। ਇਸ ਕਦਮ ਦਾ ਉਦੇਸ਼ ਟਿਕਟ ਬੁਕਿੰਗ (ticket booking) ਪ੍ਰਣਾਲੀ ਨੂੰ ਹੋਰ ਪਾਰਦਰਸ਼ੀ ਬਣਾਉਣਾ ਅਤੇ ਧੋਖਾਧੜੀ ਅਤੇ ਦਲਾਲਾਂ ਦੀਆਂ ਗਤੀਵਿਧੀਆਂ ਨੂੰ ਰੋਕਣਾ ਹੈ।
ਨਵਾਂ ਨਿਯਮ ਕੀ ਹੈ?
ਰੇਲਵੇ ਦੇ ਅਨੁਸਾਰ, ਜਦੋਂ ਆਮ ਰਾਖਵੀਆਂ ਟਿਕਟਾਂ (tickets) ਦੀ ਔਨਲਾਈਨ ਬੁਕਿੰਗ ਸਵੇਰੇ 8 ਵਜੇ ਸ਼ੁਰੂ ਹੁੰਦੀ ਹੈ, ਤਾਂ ਦਲਾਲ ਉਸ ਸਮੇਂ ਦੀ ਸਭ ਤੋਂ ਵੱਧ ਦੁਰਵਰਤੋਂ ਕਰਦੇ ਹਨ। ਇਸ ਲਈ, ਹੁਣ ਬੁਕਿੰਗ ਦੇ ਪਹਿਲੇ 15 ਮਿੰਟਾਂ ਦੇ ਅੰਦਰ (ਸਵੇਰੇ 8:00 ਵਜੇ ਤੋਂ 8:15 ਵਜੇ ਤੱਕ), ਸਿਰਫ਼ ਉਹ ਯਾਤਰੀ ਟਿਕਟਾਂ ਬੁੱਕ ਕਰ ਸਕਣਗੇ ਜਿਨ੍ਹਾਂ ਦੀ ਪਛਾਣ ਪਹਿਲਾਂ ਹੀ ਆਧਾਰ ਕਾਰਡ ਨਾਲ ਪ੍ਰਮਾਣਿਤ ਹੈ।
ਇਸ ਸਮੇਂ ਦੌਰਾਨ, ਸਿਰਫ਼ ਆਧਾਰ-ਪ੍ਰਮਾਣਿਤ ਉਪਭੋਗਤਾ ਹੀ IRCTC ਵੈੱਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ‘ਤੇ ਲੌਗਇਨ ਕਰ ਸਕਣਗੇ ਅਤੇ ਟਿਕਟਾਂ ਬੁੱਕ ਕਰ ਸਕਣਗੇ। ਇਹ ਨਿਯਮ ਸਿਰਫ਼ ਔਨਲਾਈਨ ਟਿਕਟ ਬੁਕਿੰਗ ‘ਤੇ ਲਾਗੂ ਹੋਵੇਗਾ।
Read More: ਰੇਲਵੇ ਵੱਲੋਂ ਯਾਤਰੀਆਂ ਲਈ ਐਡਵਾਇਜ਼ਰੀ ਜਾਰੀ, ਇਨ੍ਹਾਂ ਗੱਲਾਂ ਦਾ ਰੱਖੋ ਧਿਆਨ