ਚੰਡੀਗੜ੍ਹ, 15 ਸਤੰਬਰ 2025: ਲੁਧਿਆਣਾ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਅਤੇ ਸਟਾਫ਼ ਨੇ ਸਮੂਹਿਕ ਤੌਰ ‘ਤੇ ਮਨੁੱਖਤਾ ਦੀ ਸੇਵਾ ਚ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ‘ਚ 31,53,000 ਰੁਪਏ ਦਾ ਯੋਗਦਾਨ ਪਾਇਆ ਹੈ |
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਲੁਧਿਆਣਾ, ਡਿੰਪਲ ਮਦਾਨ ਦੀ ਅਗਵਾਈ ਹੇਠ ਅਧਿਆਪਕਾਂ ਦੇ ਇੱਕ ਵਫ਼ਦ ਵੱਲੋਂ ਅੱਜ ਨੰਗਲ ਵਿਖੇ ਪੰਜਾਬ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਮੂਹਿਕ ਯੋਗਦਾਨ ਰਸਮੀ ਤੌਰ ‘ਤੇ ਭੇਟ ਕੀਤਾ ਗਿਆ। ਅਧਿਆਪਕਾਂ ਦੇ ਵਫ਼ਦ ਵਿੱਚ ਡਿਪਟੀ ਡੀਈਓ ਅਮਨਦੀਪ ਸਿੰਘ, ਰਾਜ ਖੇਡ ਕਮੇਟੀ ਦੇ ਮੈਂਬਰ ਅਜੀਤ ਪਾਲ ਅਤੇ ਭੌਤਿਕ ਵਿਗਿਆਨ ਦੇ ਲੈਕਚਰਾਰ ਦਿਨੇਸ਼ ਮੋਦੀ ਸ਼ਾਮਲ ਸਨ।
ਮੰਤਰੀ ਹਰਜੋਤ ਸਿੰਘ ਬੈਂਸ ਨੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ, “ਸਾਡੇ ਅਧਿਆਪਕਾਂ ਦਾ ਇਹ ਵਿਸ਼ੇਸ਼ ਯੋਗਦਾਨ ਸਮਾਜ ਪ੍ਰਤੀ ਉਨ੍ਹਾਂ ਦੀ ਹਮਦਰਦੀ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ।
Read More: ਪੰਜਾਬ ਦੇ ਹੜ੍ਹ ਪੀੜਤਾਂ ਨੂੰ 45 ਦਿਨਾਂ ਦੇ ਅੰਦਰ ਮਿਲੇਗਾ ਮੁਆਵਜ਼ਾ: CM ਭਗਵੰਤ ਮਾਨ




