ਦੇਸ਼, 15 ਸਤੰਬਰ 2025: ਅੱਜ ਦੇਸ਼ ਭਰ ‘ਚ ਪੈਟਰੋਲ ਅਤੇ ਡੀਜ਼ਲ ਦੇ ਨਵੇਂ ਰੇਟ ਜਾਰੀ ਕੀਤੇ ਗਏ ਹਨ। ਸਰਕਾਰੀ ਤੇਲ ਕੰਪਨੀਆਂ ਨੇ ਸਵੇਰੇ 6 ਵਜੇ ਦੇਸ਼ ਦੇ ਸਾਰੇ ਸੂਬਿਆਂ ਅਤੇ ਵੱਡੇ ਸ਼ਹਿਰਾਂ ਲਈ ਨਵੀਆਂ ਕੀਮਤਾਂ ਅਪਡੇਟ ਕੀਤੀਆਂ ਹਨ। ਹਾਲਾਂਕਿ, ਅੱਜ ਵੀ ਕਈ ਵੱਡੇ ਸ਼ਹਿਰਾਂ ‘ਚ ਬਾਲਣ ਦੀਆਂ ਕੀਮਤਾਂ ‘ਚ ਕੋਈ ਬਦਲਾਅ ਨਹੀਂ ਹੋਇਆ ਹੈ, ਪਰ ਕੁਝ ਸੂਬਿਆਂ ਵਿੱਚ ਮਾਮੂਲੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ।
ਚੰਡੀਗੜ੍ਹ: ਪੈਟਰੋਲ ₹94.30, ਡੀਜ਼ਲ ₹82.45
ਹੈਦਰਾਬਾਦ: ਪੈਟਰੋਲ ₹107.46, ਡੀਜ਼ਲ ₹95.70
ਜੈਪੁਰ: ਪੈਟਰੋਲ ₹104.72, ਡੀਜ਼ਲ ₹90.21
ਲਖਨਊ: ਪੈਟਰੋਲ ₹94.69, ਡੀਜ਼ਲ ₹87.80
ਪੁਣੇ: ਪੈਟਰੋਲ ₹104.04, ਡੀਜ਼ਲ ₹90.57
ਇੰਦੌਰ: ਪੈਟਰੋਲ ₹106.48, ਡੀਜ਼ਲ ₹91.88
ਪਟਨਾ: ਪੈਟਰੋਲ ₹105.58, ਡੀਜ਼ਲ ₹93.80
ਸੂਰਤ: ਪੈਟਰੋਲ ₹95.00, ਡੀਜ਼ਲ ₹89.00
ਨਾਸ਼ਿਕ: ਪੈਟਰੋਲ ₹95.50, ਡੀਜ਼ਲ ₹89.50
ਪਿਛਲੇ ਦੋ ਸਾਲਾਂ ਤੋਂ ਮਈ 2022 ਤੋਂ ਕੀਮਤਾਂ ਸਥਿਰ ਕਿਉਂ ?
ਕੇਂਦਰ ਅਤੇ ਕਈ ਸੂਬਿਆਂ ਦੁਆਰਾ ਟੈਕਸ ‘ਚ ਕਟੌਤੀ ਤੋਂ ਬਾਅਦ, ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ‘ਚ ਸਥਿਰਤਾ ਆਈ ਹੈ। ਹਾਲਾਂਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਉਤਰਾਅ-ਚੜ੍ਹਾਅ ਰਹਿੰਦਾ ਹੈ, ਪਰ ਭਾਰਤੀ ਖਪਤਕਾਰਾਂ ਲਈ ਕੀਮਤਾਂ ਮੁਕਾਬਲਤਨ ਸਥਿਰ ਰਹੀਆਂ ਹਨ।
ਕੱਚੇ ਤੇਲ ਦੀਆਂ ਕੀਮਤਾਂ:
ਪੈਟਰੋਲ ਅਤੇ ਡੀਜ਼ਲ ਮੁੱਖ ਤੌਰ ‘ਤੇ ਕੱਚੇ ਤੇਲ ਤੋਂ ਪੈਦਾ ਹੁੰਦੇ ਹਨ। ਜਦੋਂ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਵਧਦੀਆਂ ਹਨ, ਤਾਂ ਇਹ ਸਿੱਧੇ ਤੌਰ ‘ਤੇ ਭਾਰਤੀ ਬਾਜ਼ਾਰ ਨੂੰ ਪ੍ਰਭਾਵਿਤ ਕਰਦਾ ਹੈ।
ਡਾਲਰ ਦੇ ਮੁਕਾਬਲੇ ਰੁਪਿਆ:
ਭਾਰਤ ਜ਼ਿਆਦਾਤਰ ਕੱਚੇ ਤੇਲ ਦਾ ਆਯਾਤ ਕਰਦਾ ਹੈ, ਅਤੇ ਇਸਨੂੰ ਡਾਲਰਾਂ ‘ਚ ਖਰੀਦਿਆ ਜਾਂਦਾ ਹੈ। ਜੇਕਰ ਰੁਪਿਆ ਕਮਜ਼ੋਰ ਹੁੰਦਾ ਹੈ, ਤਾਂ ਬਾਲਣ ਮਹਿੰਗਾ ਹੋ ਜਾਂਦਾ ਹੈ।
ਸਰਕਾਰੀ ਟੈਕਸ ਅਤੇ ਡਿਊਟੀਆਂ:
ਕੇਂਦਰ ਅਤੇ ਸੂਬਾ ਸਰਕਾਰਾਂ ਪੈਟਰੋਲ ਅਤੇ ਡੀਜ਼ਲ ‘ਤੇ ਭਾਰੀ ਟੈਕਸ ਲਗਾਉਂਦੀਆਂ ਹਨ, ਜੋ ਕਿ ਪ੍ਰਚੂਨ ਕੀਮਤ ਦਾ ਇੱਕ ਵੱਡਾ ਹਿੱਸਾ ਹਨ। ਇਹੀ ਕਾਰਨ ਹੈ ਕਿ ਸੂਬਿਆਂ ‘ਚ ਕੀਮਤਾਂ ‘ਚ ਅੰਤਰ ਹੈ।
ਰਿਫਾਇਨਿੰਗ ਲਾਗਤ
ਕੱਚੇ ਤੇਲ ਨੂੰ ਵਰਤੋਂ ਯੋਗ ਬਣਾਉਣ (ਰਿਫਾਇਨਿੰਗ) ਦੀ ਪ੍ਰਕਿਰਿਆ ‘ਤੇ ਵੀ ਪੈਸਾ ਖਰਚ ਹੁੰਦਾ ਹੈ। ਇਹ ਲਾਗਤ ਕੱਚੇ ਤੇਲ ਦੀ ਗੁਣਵੱਤਾ ਅਤੇ ਰਿਫਾਇਨਰੀ ਦੀ ਸਮਰੱਥਾ ‘ਤੇ ਨਿਰਭਰ ਕਰਦੀ ਹੈ।
ਮੰਗ ਅਤੇ ਸਪਲਾਈ ਦਾ ਸੰਤੁਲਨ:
ਜੇਕਰ ਬਾਜ਼ਾਰ ਵਿੱਚ ਬਾਲਣ ਦੀ ਮੰਗ ਵਧਦੀ ਹੈ, ਤਾਂ ਕੀਮਤਾਂ ਵੀ ਵਧਣ ਲੱਗਦੀਆਂ ਹਨ। ਖਾਸ ਕਰਕੇ ਤਿਉਹਾਰਾਂ, ਗਰਮੀਆਂ ਜਾਂ ਸਰਦੀਆਂ ਦੇ ਮੌਸਮ ਦੌਰਾਨ, ਬਾਲਣ ਦੀ ਖਪਤ ਵਧੇਰੇ ਹੁੰਦੀ ਹੈ।
Read More: Delhi News: ਦਿੱਲੀ ‘ਚ ਪੁਰਾਣੇ ਡੀਜ਼ਲ ਅਤੇ ਪੈਟਰੋਲ ਵਾਹਨਾਂ ‘ਤੇ ਸਖ਼ਤੀ