ਗੁਰਦਾਸਪੁਰ ਯੂਨੀਵਰਸਿਟੀ

ਗੁਰਦਾਸਪੁਰ ਯੂਨੀਵਰਸਿਟੀ ਨੇ ਹੜ੍ਹ ਰਾਹਤ ਕਾਰਜਾਂ ਲਈ ਦਿੱਤੇ 3.5 ਲੱਖ ਰੁਪਏ ਦਾਨ

ਗੁਰਦਾਸਪੁਰ, 15 ਸਤੰਬਰ 2025: ਸ. ਬੇਅੰਤ ਸਿੰਘ ਸਟੇਟ ਯੂਨੀਵਰਸਿਟੀ (SBSTU), ਗੁਰਦਾਸਪੁਰ ਨੇ ਪੰਜਾਬ ਭਰ ‘ਚ ਚੱਲ ਰਹੇ ਹੜ੍ਹ ਰਾਹਤ ਕਾਰਜਾਂ ਦਾ ਸਮਰਥਨ ਕਰਨ ਲਈ ਪੰਜਾਬ ਮੁੱਖ ਮੰਤਰੀ ਹੜ੍ਹ ਰਾਹਤ ਫੰਡ ਵਿੱਚ 3,50,000 ਰੁਪਏ ਦਾ ਯੋਗਦਾਨ ਪਾਇਆ ਹੈ।

ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਐਸ.ਕੇ. ਮਿਸ਼ਰਾ ਦੀ ਅਗਵਾਈ ‘ਚ ਯੂਨੀਵਰਸਿਟੀ ਦੇ ਇੱਕ ਵਫ਼ਦ ਨੇ ਪੰਜਾਬ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ ਅਤੇ ਹੜ੍ਹ ਰਾਹਤ ਫੰਡ ਲਈ ਚੈੱਕ ਭੇਟ ਕੀਤਾ। ਇਸ ਵਫ਼ਦ ‘ਚ ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ, ਡੀਨ ਯੋਜਨਾ ਅਤੇ ਵਿਕਾਸ, ਸਹਾਇਕ ਰਜਿਸਟਰਾਰ ਅਤੇ ਹੋਰ ਅਧਿਕਾਰੀ ਸ਼ਾਮਲ ਸਨ।

ਇਹ ਰਕਮ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਦੀ ਭਾਗੀਦਾਰੀ ਰਾਹੀਂ ਇਕੱਠੀ ਕੀਤੀ ਸੀ ਜਿਨ੍ਹਾਂ ਨੇ ਪੰਜਾਬ ‘ਚ ਹਾਲ ਹੀ ਵਿੱਚ ਆਏ ਭਿਆਨਕ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮੱਦਦ ਲਈ ਆਪਣੀ ਇੱਕ ਦਿਨ ਦੀ ਤਨਖਾਹ ਦਾਨ ਕੀਤੀ ਸੀ।

ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਯੂਨੀਵਰਸਿਟੀ ਦੇ ਫੈਕਲਟੀ ਅਤੇ ਸਟਾਫ ਦਾ ਇਹ ਹਮਦਰਦੀ ਭਰਿਆ ਯੋਗਦਾਨ ਇੱਕ ਹਮਦਰਦ ਅਤੇ ਸੰਯੁਕਤ ਸਮਾਜ ਦੇ ਨਿਰਮਾਣ ‘ਚ ਅਕਾਦਮਿਕ ਸੰਸਥਾਵਾਂ ਦੀ ਮਹੱਤਵਪੂਰਨ ਭੂਮਿਕਾ ਦੀ ਪੁਸ਼ਟੀ ਕਰਦਾ ਹੈ।”

Read More: ਪੰਜਾਬ ਰੈਵੀਨਿਊ ਅਫ਼ਸਰ ਐਸੋਸੀਏਸ਼ਨ ਵੱਲੋਂ ਮੁੱਖ ਮੰਤਰੀ ਰਾਹਤ ਫ਼ੰਡ ‘ਚ 10 ਲੱਖ ਰੁਪਏ ਦਾ ਯੋਗਦਾਨ

Scroll to Top